punjabi khabra: ਜਲੰਧਰ ਚ ਲੱਗੀ ਕਾਰ ਨੂੰ ਭਿਆਨਕ ਅੱਗ, ਕਾਰ ਹੋਈ ਸੜ ਕੇ ਸੁਆਹ
ਜਲੰਧਰ ਚ “66 ਫੁੱਟੀ” ਰੋਡ ਤੇ ਭਿਆਨਕ ਹਾਦਸਾ ਵਾਪਰਿਆ ਹੈ ਤੇ ਜਦੋਂ ਤਾਜ ਰੈਸਟੋਰੈਂਟ ਨੇੜੇ ਓਵਰਹੀਟ ਹੋਣ ਕਾਰਨ ਗੱਡੀ ‘ਚ ਧਮਾਕਾ ਹੋਣ ‘ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਕੁਝ ਸੈਕਿੰਡ ਪਹਿਲਾਂ ਹੀ ਕਾਰ ਚਾਲਕ ਗੱਡੀ ‘ਚੋਂ ਬਾਹਰ ਨਿਕਲੀਆ ਸੀ। ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਜਦੋਂ ਕਾਰ ਚਾਲਕ ਨੇ ਗੱਡੀ ‘ਚ ਓਵਰਹੀਟ ਹੋਣ ਦਾ SIGNAL ਦੇਖਿਆ ਤਾਂ ਉਹ ਆਪਣੀ ਗੱਡੀ ਨੂੰ ਚੈਕ ਕਰਵਾਉਣ ਲਈ ਇਕ ਸਰਵਿਸ ਸੈਂਟਰ ਤੇ ਰੁੱਕਿਆ ‘ਤੇ ਜਦੋਂ ਚੈਕਰ ਵੱਲੋਂ ਗੱਡੀ ਨੂੰ ਚੈਕ ਕਰਨ ਲਈ ਬੋਨਟ ਨੂੰ ਖੋਲਿਆ ਤਾਂ ਉਸ ‘ਚੋਂ ਅੱਗ ਦੀਆਂ ਭਿਆਨਕ ਲਾਟਾਂ ਬਾਹਰ ਨਿਕਲ ਰਹੀਆਂ ਸਨ ਤੇ ਨਾਲ ਹੀ ਭਿਆਨਕ ਅੱਗ ਲੱਗਣ ਕਾਰਨ ਜ਼ੋਰਦਾਰ ਧਮਾਕਾ ਹੋ ਗਿਆ।
ਕਾਰ ਚਾਲਕ ਦਾ ਕਹਿਣਾ ਹੈ ਕਿ ਉਹ ਜਲੰਧਰ ਦੇ ਅਰਬਨ ਅਸਟੇਟ ਦਾ ਰਹਿਣ ਵਾਲਾ ਹੈ ਤੇ ਵਾਪਸ ਘਰ ਲਈ ਜਾ ਰਿਹਾ ਸੀ ਕਿ ਅਚਾਨਕ ਇਹ ਭਿਆਨਕ ਹਾਦਸਾ ਵਾਪਰ ਗਿਆ।
Also Read : punjabi khabra
ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਅੱਗ ਦੀ ਲਪੇਟ ‘ਚ ਆਈ ਕਾਰ ਸੜ ਕੇ ਸੁਆਹ ਹੋ ਗਈ ਤੇ ਉਸ ਤੋਂ ਪਹਿਲਾਂ ਵੀ ਇਕ ਹੋਰ ਧਮਾਕਾ ਹੋਇਆ ਸੀ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਤੱਦ ਤੱਕ ਪੂਰੀ ਕਾਰ ਅੱਗ ਨਾਲ ਸੜ ਕੇ ਸੁਆਹ ਹੋ ਗਈ ਸੀ।
ਕਾਰ ਚਾਲਕ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਗੱਡੀ ਵਿੱਚ ਕੁਝ ਜ਼ਰੂਰੀ ਕਾਗਜ਼ਾਤ ਅਤੇ ਹੋਰ ਸਾਮਾਨ ਵੀ ਸੀ ਜੋ ਕਿ ਸੜ ਕੇ ਸੁਆਹ ਹੋ ਗਿਆ।



