punjab news: ਦਸੂਹਾ ਦਾ ਰਹਿਣ ਵਾਲਾ ਹਰਪ੍ਰੀਤ ਬਣਿਆ ਆਸਟ੍ਰੇਲੀਆ ‘ਚ ਪੁਲਿਸ ਅਫਸਰ।
ਅੱਜ ਦੇ ਸਮੇਂ ਚ ਵਿਦਿਆਰਥੀ ਜ਼ਿਆਦਾਤਰ ਬਾਹਰ ਜਾਣਾ ਤੇ ਬਾਹਰ ਜਾ ਕੇ ਪੜ੍ਹਨਾ ਪਸੰਦ ਕਰਦੇ ਨੇ ਅਤੇ ਕੁਝ ਵਿਦਿਆਰਥੀਆਂ ਦੇ ਮਨ ਵਿਚ ਇਕ ਹੀ ਸੋਚ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਪੁੱਜ ਜਾਣ ਦੀ ਤੇ ਬਹੁਤ ਘੱਟ ਵਿਦਿਆਰਥੀ ਅਜਿਹੇ ਹੁੰਦੇ ਨੇ ਜੋ ਵਿਦੇਸ਼ ਜਾ ਕੇ ਮਿਹਨਤ ਅਤੇ ਲਗਨ ਸਦਕਾ ਵਧੀਆ ਮੁਕਾਮ ਹਾਸਲ ਕਰਦੇ ਹਨ।
ਕੁਝ ਇਹੋ ਜਿਹੀ ਖ਼ਬਰ ਅੱਜ ਮਿਆਨੀ ਰੋਡ ਦਸੂਹਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੀ ਸਾਹਮਣੇ ਆ ਰਹੀ ਹੈ ਜਿਸ ਨੇ ਆਸਟ੍ਰੇਲੀਅਨ ਪੁਲਿਸ ਵਿੱਚ ਅਫਸਰ ਬਣ ਕੇ ਸਿਰਫ ਆਪਣੇ ਮਾਤਾ-ਪਿਤਾ ਦਾ ਹੀ ਨਹੀਂ ਬਲਕਿ ਪੂਰੇ ਦਸੂਹਾ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।
ਜਾਣਕਾਰੀ ਮੁਤਾਬਕ ਦੱਸ ਦੇਈਏ ਕੀ ਹਰਪ੍ਰੀਤ ਸਿੰਘ ਮਿਆਨੀ ਰੋਡ ਦਸੂਹਾ ਸਥਿਤ ਪਲਾਈਵੁੱਡ ਦਸੂਹਾ ਦੇ ਮਾਲਿਕ ਪਰਮਜੀਤ ਸਿੰਘ ਦਾ ਬੇਟਾ ਹੈ ਜਿਹਨਾਂ ਦਾ ਜੱਦੀ ਪਿੰਡ ਨਰਾਇਣਗੜ੍ਹ ਹੈ। ਹਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਆਪ ਵੀ ਲੰਬਾ ਸਮਾਂ ਪੰਜਾਬ ਪੁਲਸ ਵਿੱਚ ਰਹੇ ਜਿਹਨਾਂ ਤੋਂ ਪ੍ਰੇਰਨਾ ਲੈ ਕੈ ਹਰਪ੍ਰੀਤ ਨੇ ਆਪਣਾ ਟੀਚਾ ਨਿਰਧਾਰਿਤ ਕੀਤਾ, ਹਰਪ੍ਰੀਤ ਸਿੰਘ 2007 ਵਿੱਚ ਕਾਨਵੈਂਟ ਸਕੂਲ ਤੋਂ ਆਪਣੀ ਪੜਾਈ ਪੂਰੀ ਕਰਨ ਉਪਰੰਤ ਆਈਲੈਟਸ ਕਰਕੇ ਮੇਲਬਰਨ ਆਸਟ੍ਰੇਲੀਆ ਗਿਆ ਸੀ।
Also read: NIA ਵੱਲੋਂ ਖਾਲ਼ਿਸਤਾਨੀ ਆਂਤਕੀ ਹਰਪ੍ਰੀਤ ਸਿੰਘ ਨੂੰ ਕੀਤਾ ਹਵਾਈ ਅੱਡੇ ਤੇ ਗ੍ਰਿਫਤਾਰ
ਜਿਥੇ ਉਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਪਣੀ ਪੜਾਈ ਪੁਰੀ ਕੀਤੀ ਤੇ ਆਸਟ੍ਰੇਲੀਆ ਪੁਲਿਸ Join ਕੀਤੀ ਤੇ ਅੱਜ ਉਹ ਆਸਟ੍ਰੇਲੀਆ ਪੁਲਿਸ ਵਿੱਚ ਡਿਟੈਕਟਿਵ ਅਫਸਰ ਬਣ ਕੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਹਰਪ੍ਰੀਤ ਦੇ ਪਿਤਾ ਪਰਮਜੀਤ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਆਪਣੇ ਬੇਟੇ ਦੀ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਹੇ ਹਨ।



