ਹੁਸ਼ਿਆਰਪੁਰ ‘ਚ 15 ਸਾਲ ਵਿਦਿਆਰਥੀਆਂ ਦੇ ਸਕੂਲ ਨਾ ਪਹੁੰਚਣ ਤੇ ਪਰਿਵਾਰਾਂ ਵੱਲੋਂ ਲਿਖਾਈ ਲਾਪਤਾ ਦੀ ਰਿਪੋਰਟ
ਹੁਸ਼ਿਆਰਪੁਰ ਦੇ ਮੁਹੱਲਾ ਸੰਤੋਖ ਨਗਰ ਅਤੇ ਦੀਪ ਨਗਰ ਦੇ ਵਿਦਿਆਰਥੀਆਂ ਦੀ ਲਾਪਤਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।
ਅਤੇ ਪਰਿਵਾਰ ਵਾਲੀਆ ਦਾ ਕਹਿਣਾ ਹੈ ਕਿ ਦੋਹਾਂ ਵਿਦਿਆਰਥੀਆਂ ਦੇ ਲਾਪਤਾ ਹੋਇਆਂ ਨੂੰ 24 ਘੰਟਿਆ ਤੋਂ ਜ਼ਿਆਦਾ ਸਮਾਂ ਬੀਤ ਚੁੱਕਿਆ ਹੈ ਤੇ ਹੁਣ ਤੱਕ ਉਨ੍ਹਾਂ ਦਾ ਕੁਝ ਪਤਾ ਹੀ ਨਹੀਂ ਚੱਲ ਰਿਹਾ।
ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਮੌਜੂਦ ਲਕਸ਼ਮੀ ਇਨਕਲੇਵ ਚ ਬਣੇ ਸੈਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਚ ਪੜ੍ਹਦੇ ਨੇ ਤੇ ਦੋਵੇਂ 10 ਜਮਾਤ ਵਿਚ ਪੜ੍ਹਦੇ ਹਨ। ਲਾਪਤਾ ਹੋਏ ਵਿਦਿਆਰਥੀਆਂ ਵਿਚੋ ਇੱਕ ਦਾ ਨਾਮ ਜਸਕਰਨ ਸਿੰਘ ਪੁੱਤਰ ਸਰਬਜੀਤ ਸਿੰਘ ਹੈ ਜੋ ਕਿ ਹੁਸਿ਼ਆਰਪੁਰ ਦੇ ਮੁਹੱਲਾ ਸੰਤੋਖ ਨਗਰ ਦਾ ਰਹਿਣ ਵਾਲਾ ਏ, ਤੇ ਦੂਜੇ ਵਿਦਿਆਰਥੀ ਦਾ ਨਾਮ ਧਰੁਵ ਹੈ ਜੋ ਕਿ ਮੁਹੱਲਾ ਦੀਪਨਗਰ ਦਾ ਰਹਿਣ ਵਾਲਾ ਏ।
Also Read : ਹੁਸ਼ਿਆਰਪੁਰ ਵਿਦਿਆਰਥੀ ਦੇ ਸਕੂਲ ਨਾ ਪਹੁੰਚਣ ਤੇ ਪਰਿਵਾਰਾਂ ਵੱਲੋਂ ਲਿਖਾਈ ਲਾਪਤਾ ਦੀ ਰਿਪੋਰਟ
ਜਾਣਕਾਰੀ ਮੁਤਾਬਕ ਪਰਿਵਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਬੀਤੇ ਕੱਲ ਦੋਵੇਂ ਵਿਦਿਆਰਥੀ ਆਪਣੇ ਘਰ ਤੋਂ ਸਵੇਰੇ ਸਕੂਲ ਲਈ ਨਿਕਲੇ ਸਨ ਪਰਤੂੰ ਦੋਵੇਂ ਸਕੂਲ ਨਾ ਪਹੁੰਚੇ ਤੇ ਉਹ ਸਵੇਰੇ ਸਕੂਲ ਤੋਂ ਇਲਾਵਾ ਆਪਣੇ ਦੋਸਤ ਦੇ ਘਰ ਚਲੇ ਗਏ। ਜਿਥੇ ਜਾ ਕੇ ਉਨ੍ਹਾਂ ਨੇ ਕੱਪੜੇ ਬਦਲੇ ਤੇ ਹੋਰ ਪਾਸੇ ਨੂੰ ਰਵਾਨਾ ਹੋ ਗਏ। ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਜਦੋਂ ਪਰਿਵਾਰ ਵਾਲਿਆ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੱਚੇ ਅੱਜ ਸਕੂਲ ਨਹੀਂ ਪਹੁੰਚੇ ਤਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਚੋਕੀਂ ਨੂੰ ਦਿੱਤੀ ਤੇ ਪੁਲਿਸ ਵੱਲੋਂ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਿਦਿਆਰਥੀ ਜਸਕਰਨ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ, ਤੇ ਉਨ੍ਹਾਂ ਨੇ ਸ਼ੋਸਲ ਮੀਡੀਆ ਰਾਹੀਂ ਆਪਣੇ ਬੱਚੇ ਨੂੰ ਘਰ ਵਾਪਸ ਆਉਣ ਦੀ ਅਪੀਲ ਕੀਤੀ ਹੈ।



