punjab news : ਜਲੰਧਰ ਵਿੱਚ ਕੁੱਲ੍ਹੜ PIZZA COUPLE ਵਿਵਾਦਾਂ ‘ਚ, ਵੀਡੀਓ ਹੋ ਰਹੀ ਵਾਇਰਲ

punjab news : ਜਲੰਧਰ ਵਿੱਚ ਕੁੱਲ੍ਹੜ PIZZA COUPLE ਵਿਵਾਦਾਂ ‘ਚ, ਵੀਡੀਓ ਹੋ ਰਹੀ ਵਾਇਰਲ !! ਅੱਜ ਕੱਲ ਪੰਜਾਬ ਸਰਕਾਰ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ…

punjab news : ਜਲੰਧਰ ਵਿੱਚ ਕੁੱਲ੍ਹੜ PIZZA COUPLE ਵਿਵਾਦਾਂ ‘ਚ, ਵੀਡੀਓ ਹੋ ਰਹੀ ਵਾਇਰਲ !!

ਅੱਜ ਕੱਲ ਪੰਜਾਬ ਸਰਕਾਰ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ ਕਿ ਸ਼ਾਦੀ-ਵਿਆਹ ਦੇ ਪ੍ਰੋਗਰਾਮ ਵਿੱਚ ਹਥਿਆਰ ਚਲਾਉਣੇ ਜਾਂ ਫਿਰ ਸੋਸ਼ਲ ਮੀਡਿਆ ਤੇ ਹਥਿਆਰਾਂ ਨਾਲ ਫ਼ੋਟੋ ਜਾ ਵੀਡੀਓ ਅਪਲੋਡ ਕਰਨ ਤੇ  ਸਖ਼ਤ ਪਾਬੰਦੀ ਲਾ ਦਿੱਤੀ ਗਈ ਹੈ। ਪਰ ਉਸ ਦੇ ਬਾਵਜੂਦ ਵੀ ਸੋਸ਼ਲ ਮੀਡਿਆ ਤੇ ਹਥਿਆਰਾਂ ਨਾਲ ਵਿਡਿਓ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਤਰ੍ਹਾਂ ਹੀ ਜਲੰਧਰ ਦੇ ਨਕੋਦਰ ਰੋਡ ‘ਤੇ ਸਥਿਤ ਫਰੈਸ਼ ਬਾਈਟ ਦਾ ਮਸ਼ਹੂਰ ਪੀਜ਼ਾ ਕਪਲ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਅਸਲ ‘ਚ ਇਹ ਕੁੱਲ੍ਹੜ ਪੀਜ਼ਾ ਕਪਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਕਾਰਨ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਸ ਮੋਕੇ ਤੇ ਜਲੰਧਰ ਦੇ ਕੁੱਲੜ PIZZA COUPLE ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਵੀਡੀਓ ਵਿਚ ਉਹ ਗਨ ਨਹੀਂ ਹੈ। ਅਸਲ ‘ਚ ਉਹ ਇੱਕ ਖਿਡੌਣਾ ਹੈ ਜਿਸ ਨੂੰ ਉਨ੍ਹਾਂ ਦੇ CUSTOMER MCLEODGANJ ਤੋਂ ਲੈ ਕੇ ਆਏ ਸਨ ਤਾਂ ਉਨ੍ਹਾਂ ਨੇ ਸ਼ੋਕ-ਸ਼ੋਕ ਵਿਚ ਵੀਡੀਓ ਬਣਾਈ ਸੀ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਕੋਈ GUN CULTURE  ਨੂੰ ਪ੍ਰਮੋਟ ਨਹੀਂ ਕਰ ਰਹੇ।

ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਦੀ ਚੰਗੀ ਤਰ੍ਹਾਂ ਪਾਲਣਾ ਕਰ ਰਹੇ ਹਨ ਤੇ ਅਸੀਂ ਬੱਸ ਮਿਹਨਤ ਨੂੰ ਪ੍ਰਮੋਟ ਕਰਦੇ ਹਾਂ ਤੇ ਹਥਿਆਰ ਸਿਰਫ  SELF DEFENCE ਲਈ ਵਰਤੇ ਜਾਂਦੇ ਹਨ ਨਾਂ ਕੀ ਸ਼ੋਸ਼ਾਗਿਰੀ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ।

Also Read : punjab news

Leave a Reply

Your email address will not be published. Required fields are marked *