punjabi khabra : ਫਾਹਾ ਲਾ ਕੇ ਕੀਤੀ ਆਤਮਹੱਤਿਆ, ਮਾਨਸਿਕ ਤੌਰ ਤੇ ਰਹਿੰਦਾ ਸੀ ਪਰੇਸ਼ਾਨ

punjabi khabra : ਫਾਹਾ ਲਾ ਕੇ ਕੀਤੀ ਆਤਮਹੱਤਿਆ, ਮਾਨਸਿਕ ਤੌਰ ਤੇ ਰਹਿੰਦਾ ਸੀ  ਪਰੇਸ਼ਾਨ ਦਸੂਹਾ ਦੇ ਪਿੰਡ ਦੋਲੋਵਾਲ ‘ਚ ਹੜਕੰਪ ਮਚ ਗਿਆ, ਜਦੋਂ ਇਕ ਵਿਅਕਤੀ…

punjabi khabra : ਫਾਹਾ ਲਾ ਕੇ ਕੀਤੀ ਆਤਮਹੱਤਿਆ, ਮਾਨਸਿਕ ਤੌਰ ਤੇ ਰਹਿੰਦਾ ਸੀ  ਪਰੇਸ਼ਾਨ

ਦਸੂਹਾ ਦੇ ਪਿੰਡ ਦੋਲੋਵਾਲ ‘ਚ ਹੜਕੰਪ ਮਚ ਗਿਆ, ਜਦੋਂ ਇਕ ਵਿਅਕਤੀ ਨੇ ਪਰੇਸ਼ਾਨ ਹੋ ਕੇ ਫਾਹਾ ਲਾ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।

ਦੱਸਿਆ ਜਾ ਰਿਹਾ ਹੈ ਕਿ ਦੋਲੋਵਾਲ ਦਾ ਰਹਿਣ ਵਾਲਾ ਰਾਜਿੰਦਰ ਸਿੰਘ ਪੁੱਤਰ ਹੰਸ ਰਾਜ  ਘਰ ‘ਚ ਕਲਾ ਰਹਿੰਦਾ ਸੀ ਤੇ ਮ੍ਰਿਤਕ ਰਾਜਿੰਦਰ ਦੀ ਕੁੜੀ ਵੱਲੋਂ ਦੱਸਿਆ ਗਿਆ ਕਿ ਉਸ ਦੇ ਪਿਤਾ ਘਰ ਚ ਕੱਲੇ ਰਹਿੰਦੇ ਸਨ। ਤੇ ਉਹ ਸਵੇਰੇ  ਸਾਡੇ 6 ਵਜੇ ਦੇ ਕਰੀਬ ਆਪਣੇ ਪਿਤਾ ਨੂੰ ਮਿਲਣ ਲਈ ਆਈ ਤਾਂ ਉਸ ਨੇ ਆਪਣੇ ਪਿਤਾ ਦੇ ਕਮਰੇ ਦਾ ਕੁੰਡਾ ਖੜਕਾਇਆ ਤਾਂ ਉਸ ਨੂੰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।

ਜਦੋਂ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਕੋਈ ਜਵਾਬ ਨਾ ਮਿਲਿਆ ਤਾਂ ਉਸ ਨੇ ਪਿੰਡ ਦੇ ਸਰਪੰਚ ਨੂੰ ਜਾ ਕੇ ਸੂਚਿਤ ਕੀਤਾ। ਤਾਂ ਸਰਪੰਚ ਨੇ ਦਸੂਹਾ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਦੇਖਿਆ ਕਿ ਰਾਜਿੰਦਰ ਦੀ ਲਾਸ਼ ਪੰਖੇ ਨਾਲ ਲਟਕ ਰਹੀ ਸੀ। ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਗਈ ਤੇ  ਜਾਂਚ ਅਧਿਕਾਰੀ ਏਐਸਆਈ ਜਗਾ ਰਾਮ ਨੇ ਦੱਸਿਆ ਕਿ ਰਾਜਿੰਦਰ ਸਿੰਘ ਦੇ ਤਿੰਨ ਲੜਕੇ ਤੇ ਇਕ ਲੜਕੀ ਹੈ। ਮਾਂ ਦੇ ਕਤਲ ਤੋਂ ਬਾਅਦ ਬੇਟੇ ਆਪਣੇ ਪਿਤਾ ਤੋਂ ਅਲੱਗ ਰਹਿੰਦੇ ਸੀ। ਬੇਟੀ ਏਕਤਾ ਹੀ ਆਪਣੇ ਪਿਤਾ ਰਾਜਿੰਦਰ ਦਾ ਖਿਆਲ ਰੱਖਦੀ ਸੀ ਤੇ ਰਾਜਿੰਦਰ 3 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਦੇ ਕਤਲ ਕੇਸ ਵਿਚੋਂ ਜੇਲ੍ਹ ਤੋਂ ਆਇਆ ਸੀ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ। 

ਪੁਲਿਸ ਵੱਲੋਂ ਰਾਜਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਦਸੂਹਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਪੋਸਟਮਾਰਟਮ ਰਿਪੋਰਟ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *