Punjabi Khabra : ਸਵਾਰੀ ਨਾ ਚੜਾਉਣ ਤੇ ਹੋਇਆ ਹੰਗਾਮਾ, ਬੱਸ ਰੋਕ ਕੇ ਕੀਤੀ ਬਹਿਸ ਬਾਜ਼ੀ

ਪੰਜਾਬ ਵਿਚ ਦਿਨੋ-ਦਿਨ ਲੜਾਈ ਝਗੜੇ, ਕੁਟਮਾਰ ਆਦਿ ਦੇ ਮਾਮਲੇ  ਲਗਾਤਾਰ ਵੱਧਦੇ ਹੀ ਜਾ ਰਹੇ ਨੇ । ਉਸੇ ਤਰ੍ਹਾਂ ਅੱਜ ਫਰੀਦਕੋਟ ਵਿਚ ਸਰਕਾਰੀ ਬੱਸ ਚ ਸਵਾਰੀ…

ਪੰਜਾਬ ਵਿਚ ਦਿਨੋ-ਦਿਨ ਲੜਾਈ ਝਗੜੇ, ਕੁਟਮਾਰ ਆਦਿ ਦੇ ਮਾਮਲੇ  ਲਗਾਤਾਰ ਵੱਧਦੇ ਹੀ ਜਾ ਰਹੇ ਨੇ । ਉਸੇ ਤਰ੍ਹਾਂ ਅੱਜ ਫਰੀਦਕੋਟ ਵਿਚ ਸਰਕਾਰੀ ਬੱਸ ਚ ਸਵਾਰੀ ਨਾ ਚੜਾਉਣ ਤੇ ਹੋਇਆ ਹੰਗਾਮਾ । ਸੜਕ ਵਿਚਕਾਰ ਮੋਟਰਸਾਈਕਲ ਖੜ੍ਹਾ ਕੇ ਰੋਕੀ PRTC ਦੀ ਬੱਸ ਤੇ ਡਰਾਇਵਰ ਨਾਲ ਬਹਿਸ ਬਾਜ਼ੀ ਕੀਤੀ।

ਮੌਕੇ ਤੇ PRTC ਦੇ ਬੱਸ ਕੰਡਕਟਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਫਰੀਦਕੋਟ ਤੋਂ ਗੁਰੂ ਹਰਸਹਾਏ ਵੱਲ ਨੂੰ ਜਾ ਰਹੇ ਸੀ। ਜਿਸ ਵਿਚ ਪਹਿਲਾਂ ਹੀ ਬੜੀ ਭੀੜ ਸੀ ਤੇ ਹੋਰ ਸਵਾਰੀਆਂ ਚੜਾਉਣ ਦੀ ਥਾਂ ਵੀ ਨਹੀਂ ਸੀ ਤੇ ਫਰੀਦਕੋਟ ਦੇ ਇਕ ਵਿਅਕਤੀ ਵੱਲੋਂ ਉਸ ਦੀਆਂ ਸਵਾਰੀਆਂ ਨੂੰ ਬਿਠਾਉਣ ਤੋਂ ਇਨੰਕਾਰ ਕਰ ਦਿੱਤਾ ਤੇ ਡਰਾਇਵਰ ਨੇ ਬੱਸ ਨਾਂ ਰੋਕੀ ਤੇ ਖਿਝ ਕੇ ਉਸ ਵਿਅਕਤੀ ਨੇ ਚਲਦੀ ਬੱਸ ਅੱਗੇ ਮੋਟਰਸਾਈਕਲ ਖੜ੍ਹਾ ਕੇ ਬੱਸ ਰੋਕ ਦਿੱਤੀ। ਬੱਸ ਕੰਡਕਟਰ ਦਾ ਕਹਿਣਾ ਹੈ ਕਿ ਉਸ ਦੀ ਲਾਪਰਵਾਹੀ ਕਾਰਨ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ।

ਮੌਕੇ ਤੇ ਬੱਸ ਰੋਕਣ ਵਾਲੇ ਵਿਅਕਤੀ ਵੱਲੋਂ ਕਿਹਾ ਗਿਆ ਕਿ ਉਸ ਦੇ ਨਾਲ ਔਰਤਾਂ ਸਨ ਜਿਨ੍ਹਾਂ ਨੂੰ ਬੱਸ ਵਿੱਚ ਚੜਾਉਣਾ ਸੀ । ਉਨ੍ਹਾਂ ਦੇ ਸਾਹਮਣੇ ਤੋਂ 2 ਸਰਕਾਰੀ ਬੱਸਾਂ ਲੰਘ ਗਈਆਂ ਤੇ ਕਿਸੇ ਨੇ ਵੀ  ਬੱਸ ਨਾ ਰੋਕੀ ਤੇ ਜਦੋਂ ਇਹ ਬੱਸ ਆਈ ਤਾਂ ਡਰਾਇਵਰ ਨੇ ਪਹਿਲਾਂ ਤਾਂ ਬੱਸ ਰੋਕ ਲਈ ਜਦੋਂ ਸਵਾਰੀਆਂ ਚੜ੍ਹਨ ਲੱਗੀਆਂ ਤਾਂ ਡਰਾਇਵਰ ਨੇ ਇਕਦਮ ਬੱਸ ਤੋਰ ਲਈ ਜਿਸ ਕਾਰਨ ਉਹ ਡਿੱਗਣ ਤੋਂ ਬਚੇ। ਉਹਨਾਂ ਨੇ ਕਿਹਾ ਕਿ ਇਸ ਲਈ ਬੱਸ ਨੂੰ ਰਾਹ ਵਿਚ ਰੋਕਿਆ ਹੈ।

ਇਸ ਮੌਕੇ ਬੱਸ ਵਿਚ ਸਵਾਰ ਸਵਾਰੀਆਂ ਨੇ ਕਿਹਾ ਕਿ ਬੱਸ ਵਿਚ ਤਾਂ ਪਹਿਲਾਂ ਹੀ ਬੜੀ ਭੀੜ ਸੀ ਤੇ ਲੋਕ ਬਾਰੀਆਂ ‘ਚ ਖੜ੍ਹ ਕੇ ਸਫਰ ਕਰ ਰਹੇ ਹਨ ਅਤੇ ਹੋਰ ਸਵਾਰੀ ਨਹੀਂ ਚੜ੍ਹ ਸਕਦੀ ਸੀ ਇਸ ਕਰਕੇ ਬੱਸ ਨਹੀਂ ਰੁਕੀ ਪਰ ਇਸ ਵਿਅਕਤੀ ਨੇ ਸੜਕ ਵਿਚ ਬੱਸ ਰੋਕ ਕੇ ਸਭ ਨੂੰ ਬਹੁਤ ਪਰੇਸ਼ਾਨ ਕੀਤਾ।

Also Read : punjabi khabra

Leave a Reply

Your email address will not be published. Required fields are marked *