ਅੰਮ੍ਰਿਤਸਰ ‘ਚ ਵੱਡੀ ਵਾਰਦਾਤ, ਹਰਿਮੰਦਰ ਸਾਹਿਬ ਜਾ ਰਹੇ ਨੌਜਵਾਨ ਦਾ ਕਤਲ

ਚੰਡੀਗੜ੍ਹ- ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੀ ਰਾਤ ਹਰਿਮੰਦਰ ਸਾਹਿਬ ਨੂੰ ਜਾਂਦੇ ਸਮੇਂ ਇੱਕ ਨੌਜਵਾਨ ਦੀ ਦੋ ਨਿਹੰਗਾਂ ਨਾਲ ਲੜਾਈ ਹੋ ਗਈ। ਝਗੜੇ ਵਿੱਚ ਇੱਕ ਨਿਹੰਗ…

ਚੰਡੀਗੜ੍ਹ- ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੀ ਰਾਤ ਹਰਿਮੰਦਰ ਸਾਹਿਬ ਨੂੰ ਜਾਂਦੇ ਸਮੇਂ ਇੱਕ ਨੌਜਵਾਨ ਦੀ ਦੋ ਨਿਹੰਗਾਂ ਨਾਲ ਲੜਾਈ ਹੋ ਗਈ। ਝਗੜੇ ਵਿੱਚ ਇੱਕ ਨਿਹੰਗ ਸਿੱਖ ਦੀ ਦਸਤਾਰ ਉਤਰ ਗਈ ਅਤੇ ਗੁੱਸੇ ਵਿੱਚ 2 ਨਿਹੰਗਾਂ ਅਤੇ ਇੱਕ ਸਿੱਖ ਨੌਜਵਾਨ ਨੇ ਮਿਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਕੋਟ ਮਾਹਣਾ ਸਿੰਘ ਰੋਡ ਦੀ ਹੈ। ਤਰਨਤਾਰਨ ਰੋਡ ਚਾਟੀਵਿੰਡ ਦਾ ਰਹਿਣ ਵਾਲਾ ਹਰਮਨਜੀਤ ਸਿੰਘ (35) ਰਾਤ ਨੂੰ ਘਰ ਤੋਂ ਹਰਿਮੰਦਰ ਸਾਹਿਬ ਵੱਲ ਜਾ ਰਿਹਾ ਸੀ। ਉਹ ਰਸਤੇ ਵਿੱਚ ਇੱਕ ਹੋਟਲ ਦੇ ਸਾਹਮਣੇ ਖੜ੍ਹਾ ਸੀ ਜਦੋਂ ਦੋ ਨਿਹੰਗ ਸਿੱਖ ਉਥੋਂ ਲੰਘੇ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦੀ ਹਰਮਨਜੀਤ ਸਿੰਘ ਨਾਲ ਲੜਾਈ ਹੋ ਗਈ। ਦੋਵਾਂ ਨਿਹੰਗਾਂ ਅਤੇ ਇੱਕ ਸਿੱਖ ਨੌਜਵਾਨ ਨੇ ਹਰਸਿਮਰਨ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਨਿਹੰਗ ਦੀ ਦਸਤਾਰ ਉਤਰ ਗਈ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਨਿਹੰਗਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਨੌਜਵਾਨ ਭੱਜਣ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਛਾਤੀ ‘ਤੇ ਕਿਰਚ ਨਾਲ ਵਾਰ ਕੀਤਾ।

Also Read: DAV ਨੂੰ ਉਡਾਉਣ ਦੀ ਅਫਵਾਹ: ਦਹਿਸ਼ਤ ਫੈਲਾਉਣ ਲਈ ਮੈਸੇਜ ਕੀਤਾ ਵਾਇਰਲ, 3 ਵਿਦਿਆਰਥੀ ਟਰੇਸ

ਹਰਮਨਜੀਤ ਦੀ ਮੌਕੇ ‘ਤੇ ਹੀ ਹੋ ਗਈ ਮੌਤ
ਦੋਵਾਂ ਨਿਹੰਗ ਸਿੱਖਾਂ ਨੇ ਹਰਮਨਜੀਤ ਸਿੰਘ ਦੇ ਤੇਜ਼ਧਾਰ ਹਥਿਆਰਾਂ ਨਾਲ ਜ਼ੋਰਦਾਰ ਵਾਰ ਕੀਤੇ ਕਿ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਸਿੱਖ ਉਥੋਂ ਭੱਜ ਗਏ। ਜਦੋਂ ਤੱਕ ਪੁਲਿਸ ਪਹੁੰਚੀ, ਹਰਮਨਜੀਤ ਦੀ ਮੌਤ ਹੋ ਚੁੱਕੀ ਸੀ।

ਘਟਨਾ ਸੀਸੀਟੀਵੀ ‘ਚ ਕੈਦ
ਹਰਮਨਜੀਤ ‘ਤੇ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਸਥਾਨਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ। ਨਿਹੰਗਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਦੋਸ਼ੀ ਫੜੇ ਜਾਣਗੇ। ਫਿਲਹਾਲ ਨੌਜਵਾਨ ਦੇ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *