ਮੁੰਬਈ- ਕਾਮੇਡੀਅਨ ਦੇ ਬਾਦਸਾਹ ਕਹੇ ਜਾਣ ਵਾਲੇ ਰਾਜੂ ਸ਼੍ਰੀਵਾਸਤਵ ਦੀ ਹੈਲਥ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਥੋੜ੍ਹੀ ਖਰਾਬ ਹੋਈ ਹੈ। ਕਾਮੇਡੀਅਨ ਦੇ ਪੀ.ਆਰ.ਓ. ਗਰਵਿਤ ਨਾਰੰਗ ਦੇ ਮੁਤਾਬਕ ਰਾਜੂ ਸ਼੍ਰੀਵਾਸਤਵ ਨੂੰ ਫਿਰ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਤੇਜ਼ ਬੁਖਾਰ ਕਾਰਣ ਡਾਕਟਰਸ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ ਰਾਜੂ ਸ਼੍ਰੀਵਾਸਤਵ ਹੋਸ਼ ਵਿਚ ਹਨ। ਉਹ ਪਹਿਲਾਂ ਤੋਂ ਜ਼ਿਆਦਾ ਆਪਣੇ ਬਾਡੀ ਮੂਵਮੈਂਟ ਕਰ ਰਹੇ ਹਨ।
ਵੈਂਟੀਲੇਟਰ ‘ਤੇ ਰਾਜੂ
ਇਕ ਹਫਤੇ ਪਹਿਲਾਂ ਹੀ ਰਾਜੂ ਸ਼੍ਰੀਵਾਸਤਵ ਨੂੰ ਹੋਸ਼ ਆਇਆ ਸੀ। ਇਸ ਦੀ ਜਾਣਕਾਰੀ ਉਨ੍ਹਾਂ ਦੇ ਦੋਸਤ ਸੁਨੀਲ ਪਾਲ ਨੇ ਦਿੱਤੀ ਸੀ। ਰਾਜੂ ਸ਼੍ਰੀਵਾਸਤਵ ਛੇਤੀ ਠੀਕ ਹੋ ਕੇ ਘਰ ਪਰਤ ਆਏ। ਇਸ ਦੇ ਲਈ ਡਾਕਟਰਸ, ਪਰਿਵਾਰ ਦੇ ਲੋਕ, ਫੈਂਸ ਅਤੇ ਦੋਸਤ, ਸਾਰੇ ਦੁਆਵਾਂ ਕਰ ਰਹੇ ਹਨ। ਡਾਕਟਰਸ ਆਪਣੀ ਕੋਸ਼ਿਸ਼ ਵਿਚ ਲੱਗੇ ਹਨ ਕਿ ਰਾਜੂ ਸ਼੍ਰੀਵਾਸਤਵ ਛੇਤੀ ਤੋਂ ਛੇਤੀ ਠੀਕ ਹੋ ਜਾਣ।
ਇਸ ਤੋਂ ਪਹਿਲਾਂ ਡਾਕਟਰਸ ਨੇ ਦੱਸਿਆ ਸੀ ਕੀ ਰਾਜੂ ਸ਼੍ਰੀਵਾਸਤਵ ਦੇ ਦਿਮਾਗ ਦੀਆਂ ਤਿੰਨ ਨਸਾਂ ਵਿਚੋਂ ਇਕ ਨਸ ਬਲਾਕ ਹੈ। ਜਿਸ ਦੇ ਟ੍ਰੀਟਮੈਂਟ ਦੇ ਨਿਊਰੋਫਿਜ਼ੀਓਥੈਰੇਪੀ ਦੀ ਮਦਦ ਲਈ ਜਾ ਰਹੀ ਸੀ। ਇਸ ਤੋਂ ਇਲਾਵਾ ਕਾਮੇਡੀਅਨ ਦੀ ਮਾਨਸਿਕ ਕੰਡੀਸ਼ਨ ਠੀਕ ਕਰਨ ਲਈ ਉਨ੍ਹਾਂ ਨੂੰ ਅਮਿਤਾਭ ਬੱਚਨ ਦੀ ਆਵਾਜ਼ ਵੀ ਸੁਣਾਈ ਜਾ ਰਹੀ ਸੀ। ਬਿਗ ਬੀ ਦੇ ਸ਼ੋਜ਼ ਅਤੇ ਪਰਫਾਰਮੈਂਸ ਦੀ ਵਾਇਸ ਰਿਕਾਰਡਿੰਗ ਸੁਣਾ ਕੇ ਉਨ੍ਹਾਂ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਏਮਸ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਰਡੀਅਕ ਅਰੈਸਟ ਦੌਰਾਨ ਰਾਜੂ ਸ਼੍ਰੀਵਾਸਤਵ ਦੇ ਬ੍ਰੇਨ ਨੂੰ ਭਾਰੀ ਨੁਕਸਾਨ ਪਹੁੰਚਿਆ ਸੀ।
ਵੈਂਟੀਲੇਟਰ ‘ਤੇ ਰਾਜੂ ਸ਼੍ਰੀਵਾਸਤਵ, ਹੁਣ ਤੇਜ਼ ਬੁਖਾਰ ਦੀ ਸ਼ਿਕਾਇਤ
ਮੁੰਬਈ- ਕਾਮੇਡੀਅਨ ਦੇ ਬਾਦਸਾਹ ਕਹੇ ਜਾਣ ਵਾਲੇ ਰਾਜੂ ਸ਼੍ਰੀਵਾਸਤਵ ਦੀ ਹੈਲਥ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਕਿਹਾ ਜਾ ਰਿਹਾ ਹੈ…
