ਹਰਿਮੰਦਰ ਸਾਹਿਬ ਦੇ ਬਾਹਰ ਮੰਦਭਾਗੀ ਘਟਨਾ: 5-6 ਸਾਲਾ ਮਾਸੂਮ ਦੀ ਲਾਸ਼ ਨਾਲ ਦਿਖੀ ਸ਼ੱਕੀ ਔਰਤ

ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਕੰਪਲੈਕਸ ‘ਚ ਇਕ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਲਾਸ਼ ਹਰਿਮੰਦਰ ਸਾਹਿਬ ਕੰਪਲੈਕਸ ਦੇ…

ਅੰਮ੍ਰਿਤਸਰ- ਪੰਜਾਬ ਦੇ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਕੰਪਲੈਕਸ ‘ਚ ਇਕ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਲਾਸ਼ ਹਰਿਮੰਦਰ ਸਾਹਿਬ ਕੰਪਲੈਕਸ ਦੇ ਪਲਾਜ਼ੇ ਵਿੱਚ ਪਈ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਐੱਸਜੀਪੀਸੀ ਵੱਲੋਂ ਇਹ ਲਾਸ਼ ਕਲਾਕ ਟਾਵਰ ਵੱਲ ਪਲਾਜ਼ਾ ਵਿੱਚ ਪਈ ਸੀ। ਲਾਸ਼ ਨੂੰ ਦੇਖ ਕੇ ਕਿਸੇ ਨੇ ਇਸ ਦੀ ਸੂਚਨਾ ਸ਼੍ਰੋਮਣੀ ਕਮੇਟੀ ਦਫਤਰ ਨੂੰ ਦਿੱਤੀ। ਜਿਸ ਤੋਂ ਬਾਅਦ ਐੱਸਜੀਪੀਸੀ ਦੇ ਮੈਂਬਰ ਮੌਕੇ ’ਤੇ ਪੁੱਜੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਭੇਜ ਦਿੱਤਾ ਹੈ, ਜਿੱਥੇ ਇਸ ਨੂੰ 72 ਘੰਟਿਆਂ ਲਈ ਰੱਖਿਆ ਜਾਵੇਗਾ। ਪੁਲਿਸ ਨੇ ਲੜਕੀ ਦੀ ਪਹਿਚਾਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਔਰਤ ਬੱਚੇ ਨੂੰ ਚੁੱਕ ਕੇ ਜਾਂਦੀ ਦਿਖਾਈ ਦਿੱਤੀ
ਹਰਿਮੰਦਰ ਸਾਹਿਬ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਔਰਤ ਨੂੰ ਬੱਚੀ ਨੂੰ ਕੰਪਲੈਕਸ ‘ਚ ਛੱਡਦੇ ਹੋਏ ਦੇਖਿਆ ਗਿਆ। ਔਰਤ ਬੱਚੇ ਨੂੰ ਗੋਦੀ ‘ਚ ਚੁੱਕ ਕੇ ਘੁੰਮਦੀ ਨਜ਼ਰ ਆ ਰਹੀ ਹੈ। ਲੜਕੀ ਨੂੰ ਛੱਡਣ ਤੋਂ ਬਾਅਦ ਔਰਤ ਵੀ ਹੱਥ ਵਿੱਚ ਸੂਟਕੇਸ ਲੈ ਕੇ ਘੁੰਮਦੀ ਨਜ਼ਰ ਆ ਰਹੀ ਹੈ। ਜਿਸ ਦੇ ਆਧਾਰ ‘ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕੋਈ ਸੱਟ ਦੇ ਨਿਸ਼ਾਨ ਨਹੀਂ
ਪੁਲਿਸ ਦਾ ਕਹਿਣਾ ਹੈ ਕਿ ਬੱਚੀ ਦੀ ਲਾਸ਼ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਵਾਲੇ ਦਰਵਾਜ਼ੇ ਕੋਲ ਹੱਥ ਧੋਣ ਵਾਲੀ ਥਾਂ ਕੋਲ ਪਈ ਸੀ। ਇੰਝ ਲੱਗ ਰਿਹਾ ਸੀ ਜਿਵੇਂ ਕੁੜੀ ਸੁੱਤੀ ਪਈ ਹੋਵੇ। ਲੜਕੀ ਚੰਗੇ ਘਰ ਦੀ ਲੱਗਦੀ ਹੈ ਅਤੇ ਉਸ ਦੇ ਸਰੀਰ ‘ਤੇ ਕੋਈ ਸੱਟ ਦਾ ਨਿਸ਼ਾਨ ਨਹੀਂ ਹੈ। ਪੁਲਿਸ ਲੜਕੀ ਦੇ ਪਰਿਵਾਰ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ।

Leave a Reply

Your email address will not be published. Required fields are marked *