ਨਵੀਂ ਦਿੱਲੀ- ਪ੍ਰਸਿੱਧ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Famous comedian Raju Srivastava) ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਹੈ। ਅਚਾਨਕ ਸਿਹਤ ਵਿਗੜਣ ਕਾਰਣ ਰਾਜੂ ਸ਼੍ਰੀਵਾਸਤਵ ਨੂੰ ਦਿੱਲੀ ਦੇ ਸਰਕਾਰੀ ਹਸਪਤਾਲ ਏਮਸ (Government Hospital AIIMS) ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਭਰਾ ਅਤੇ ਪੀ.ਆਰ.ਓ. ਨੇ ਕਾਮੇਡੀਅਨ ਨੂੰ ਹਾਰਟ ਅਟੈਕ ਹੋਣ ਦੀ ਪੁਸ਼ਟੀ ਕੀਤੀ ਹੈ।
ਰਾਜੂ ਸ਼੍ਰੀਵਾਸਤਵ ਹੋਟਲ ਦੇ ਜਿਮ ਵਿਚ ਵਰਕਆਊਟ ਕਰ ਰਹੇ ਸਨ। ਉਹ ਟ੍ਰੈਡਮਿਲ ‘ਤੇ ਐਕਸਰਸਾਈਜ਼ ਕਰ ਰਹੇ ਸਨ। ਤਾਂ ਦੌੜਦੇ ਹੋਏ ਚੈਸਟ ਪੇਨ ਹੋਇਆ ਅਤੇ ਉਹ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਰਾਜੂ ਸ਼੍ਰੀਵਾਸਤਵ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ। ਰਾਜੂ ਦੇ ਪੀ.ਆਰ.ਓ. ਅਜੀਤ ਸਕਸੈਨਾ ਦਾ ਕਹਿਣਾ ਹੈ ਕਿ ਕਾਮੇਡੀਅਨ ਪਾਰਟੀ ਦੇ ਕੁਝ ਵੱਡੇ ਨੇਤਾਵਾਂ ਨਾਲ ਮਿਲਣ ਲਈ ਦਿੱਲੀ ਵਿਚ ਰੁਕੇ ਹੋਏ ਸਨ। ਸਵੇਰੇ ਜਿੰਮ ਕਰਨ ਗਏ, ਜਿਮ ਕਰਦੇ ਕਰਦੇ ਉਨ੍ਹਾਂ ਨੂੰ ਹਾਰਟ ਅਟੈਕ ਆਇਆ। ਉਨ੍ਹਾਂ ਨੇ ਦੱਸਿਆ ਕਿ ਰਾਜੂ ਸ਼੍ਰੀਵਾਸਤਵ ਦੀ ਪਲਸ ਹੁਣ ਪਰਤ ਆਈ ਹੈ। ਉਨ੍ਹਾਂ ਦੀ ਸਿਹਤ ਵਿਚ ਕੁਝ ਸੁਧਾਰ ਹੋਇਆ ਹੈ। ਪੀ.ਆਰ.ਓ. ਨੇ ਕਾਮੇਡੀਅਨ ਦੇ ਸਾਰੇ ਪ੍ਰਸ਼ੰਸਕਾਂ ਨੂੰ ਰਾਜੂ ਦੀ ਸਲਾਮਤੀ ਦੀ ਦੁਆ ਕਰਨ ਦੀ ਮੰਗ ਕੀਤੀ।
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ
ਨਵੀਂ ਦਿੱਲੀ- ਪ੍ਰਸਿੱਧ ਕਾਮੇਡੀਅਨ ਰਾਜੂ ਸ਼੍ਰੀਵਾਸਤਵ (Famous comedian Raju Srivastava) ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ…
