ਮਸ਼ਹੂਰ ਗਾਇਕਾ ਜੋਤੀ ਨੂਰਾ ਨੇ ਪਤੀ ਖਿਲਾਫ ਦਿੱਤੀ ਸ਼ਿਕਾਇਤ, ਪਤੀ ਤੋਂ ਲੈਣਾ ਚਾਹੁੰਦੀ ਹੈ ਤਲਾਕ 

ਜਲੰਧਰ- ਪੰਜਾਬੀ ਮਸ਼ਹੂਰ ਗਾਇਕਾ (Punjabi famous singer) ਜੋਤੀ ਨੂਰਾਂ (Joti Nooran) ਵਲੋਂ ਆਪਣੇ ਪਤੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਜਲੰਧਰ ਦੇ…

ਜਲੰਧਰ- ਪੰਜਾਬੀ ਮਸ਼ਹੂਰ ਗਾਇਕਾ (Punjabi famous singer) ਜੋਤੀ ਨੂਰਾਂ (Joti Nooran) ਵਲੋਂ ਆਪਣੇ ਪਤੀ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਸਬੰਧੀ ਜਲੰਧਰ ਦੇ ਪ੍ਰੈਸ ਕਲੱਬ (Press Club) ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਤੀ ਨੂਰਾ ਨੇ ਕਿਹਾ ਕਿ ਉਸ ਦਾ ਵਿਆਹ 2014 ਵਿਚ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਫਿਲੌਰ ਦੇ ਰਹਿਣ ਵਾਲੇ ਕੁਨਾਲ ਪਾਸੀ (Kunal Passi) ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸਦੇ ਪਤੀ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜੋਤੀ ਨੇ ਇਲਜ਼ਾਮ ਲਗਾਏ ਕਿ ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ ਅਤੇ ਨਸ਼ੇ ਕਰਕੇ ਉਸ ਨਾਲ ਕੁੱਟਮਾਰ ਕਰਦਾ ਸੀ। ਉਨ੍ਹਾਂ ਦੇ ਪ੍ਰੋਗਰਾਮਾਂ ਜਾਂ ਸ਼ੋਆਂ ਤੋਂ ਆਉਣ ਵੈਲੇ ਪੈਸਿਆਂ ਨੂੰ ਉਹ ਆਪਣੇ ਕੋਲ ਰੱਖ ਲੈਂਦਾ ਸੀ ਅਤੇ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਅਤੇ ਪੈਸੇ ਤੈਅ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਹੁਣ ਉਸ ਦੇ ਪਤੀ ਵੱਲੋਂ ਉਸ ਨੂੰ ਬਹੁਤ ਜ਼ਿਆਦਾ ਤੰਗ-ਪਰੇਸ਼ਾਨ ਕੀਤਾ ਜਾਣ ਲੱਗਿਆ ਹੇ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਤੋਂ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਗਿਆ ਹੈ, ਜਿਸਦੀ ਸੁਣਵਾਈ 11 ਅਕਤੂਬਰ ਹੈ ਅਤੇ ਉਨ੍ਹਾਂ ਵੱਲੋਂ ਪਤੀ ਦੇ ਖਿਲਾਫ ਐਸ.ਐਸ.ਪੀ. ਜਲੰਧਰ ਨੂੰ ਆਪਣੀ ਸੁਰੱਖਿਆ ਅਤੇ ਪਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਉਹ ਹੁਣ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ ਅਤੇ ਕਾਨਫਰੰਸ ਰਾਹੀਂ ਉਨ੍ਹਾਂ ਵੱਲੋਂ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਵੀ ਸ਼ੋਅ ਬੁੱਕ ਕੀਤੇ ਗਏ ਹਨ। ਉਹ ਉਹਨਾਂ ਵੱਲੋਂ ਨਹੀਂ ਸਗੋਂ ਉਨ੍ਹਾਂ ਦੇ ਪਤੀ ਕੁਨਾਲ ਵੱਲੋਂ ਕੀਤੇ ਗਏ ਹਨ ਅਤੇ ਪੇਮੈਂਟ ਵੀ ਕੁਨਾਲ ਵੱਲੋਂ ਹੀ ਰਿਸੀਵ ਕੀਤੀ ਗਈ ਹੈ। 

Leave a Reply

Your email address will not be published. Required fields are marked *