ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਏ.ਜੀ. ਬਣੇ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ 

ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣ ਗਏ ਹਨ। ਗਵਰਨਰ ਆਫਿਸ ਤੋਂ ਮਨਜ਼ੂਰੀ ਮਿਲਦੇ ਹੀ ਪੰਜਾਬ ਸਰਕਾਰ…

ਚੰਡੀਗੜ੍ਹ-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣ ਗਏ ਹਨ। ਗਵਰਨਰ ਆਫਿਸ ਤੋਂ ਮਨਜ਼ੂਰੀ ਮਿਲਦੇ ਹੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ। ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ।
ਆਮ ਆਦਮੀ ਪਾਰਟੀ ਨੇ ਸਰਕਾਰ ਬਣਦੇ ਹੀ ਸੀਨੀਅਰ ਐਡਵੋਕੇਟ ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਬਣਾਇਆ ਸੀ। 19 ਮਾਰਚ ਨੂੰ ਨਿਯੁਕਤੀ ਦੇ ਠੀਕ 4 ਮਹੀਨੇ ਬਾਅਦ ਉਨ੍ਹਾਂ ਨੇ 19 ਜੁਾਲਈ ਨੂੰ ਅਸਤੀਫਾ ਦੇ ਦਿੱਤਾ। ਚਰਚਾ ਇਹ ਰਹੀ ਕਿ ਉਹ ਆਪਣੇ ਪਸੰਦੀਦਾ ਲਾ ਅਫਸਰਾਂ ਦੀ ਨਿਯੁਕਤੀ ਚਾਹੁੰਦੇ ਸਨ ਪਰ ਸਰਕਾਰ ਵਲੋਂ ਉਸ ਵਿਚ ਕੋਈ ਅੜਿੱਕਾ ਰਿਹਾ ਸੀ। ਐਡਵੋਕੇਟ ਸਿੱਧੂ ਦੀ ਹੀ ਪੈਰਵੀ ਨਾਲ ਸਰਕਾਰ ਗੈਂਗਸਟਰ ਲਾਰੈਂਸ ਨੂੰ ਪੰਜਾਬ ਲਿਆਉਣ ਵਿਚ ਕਾਮਯਾਬ ਰਹੀ ਸੀ।

Leave a Reply

Your email address will not be published. Required fields are marked *