‘ਪੰਜ ਆਬਾਂ ਦੀ ਧਰਤੀ ਦੇ ਲੋਕਾਂ ਨੂੰ ਸਾਫ਼ ਪਾਣੀ ਨਾ ਮਿਲਣਾ, ਵੱਡੀ ਤ੍ਰਾਸਦੀ’

ਚੰਡੀਗੜ੍ਹ- ਪੰਜਾਬ ਵਿਚ ਕਈ ਥਾਈਂ ਪੀਣ ਵਾਲੇ ਪਾਣੀ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਹੱਦੀ ਪਿੰਡਾਂ ਦੇ ਲੋਕ ਦੂਰੋਂ-ਦੂਰੋਂ ਪਾਣੀ ਲਿਆਉਂਦੇ…

ਚੰਡੀਗੜ੍ਹ- ਪੰਜਾਬ ਵਿਚ ਕਈ ਥਾਈਂ ਪੀਣ ਵਾਲੇ ਪਾਣੀ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਹੱਦੀ ਪਿੰਡਾਂ ਦੇ ਲੋਕ ਦੂਰੋਂ-ਦੂਰੋਂ ਪਾਣੀ ਲਿਆਉਂਦੇ ਹਨ ਤਾਂ ਜੋ ਉਹ ਆਪਣੀ ਪਿਆਸ ਬੁਝਾ ਸਕਣ। ਇਨ੍ਹਾਂ ਲੋਕਾਂ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵੋਟਾਂ ਨੇੜੇ ਸਾਹਮਣੇ ਆਈਆਂ ਸਨ, ਜਿਸ ਵਿਚ ਉਹ ਪਾਣੀ ਜਿਹੀ ਮੁੱਢਲੀ ਸਮੱਸਿਆ ਲਈ ਦੋ-ਚਾਰ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਆਜ਼ਾਦ ਹੋਇਆਂ ਨੂੰ ਕਈ ਸਾਲ ਹੋ ਚੱਲੇ ਹਨ। ਪਰ ਅਜੇ ਤੱਕ ਵੀ ਪੰਜਾਬ ਵਿਚ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ ਉਹ ਇਸ ਸਮੱਸਿਆ ਦੇ ਹੱਲ ਲਈ ਕਾਮਯਾਬ ਨਹੀਂ ਹੋ ਸਕੀ ਹੈ ਅਤੇ ਨਾ ਹੀ ਕੋਈ ਵੋਟਾਂ ਮਗਰੋਂ ਪਿੰਡ ਅੱਪੜਦਾ ਹੈ। ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੱਡਾ ਕਦਮ ਚੁੱਕਦਿਆਂ ਨਵੇਂ ਪ੍ਰਾਜੈਕਟ ਲਾਉਣ ਵੱਲ ਕਦਮ ਪੁੱਟਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ  

ਮੁੱਖ ਮੰਤਰੀ ਵਲੋਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਆਪਣੇ ਟਵਿੱਟਰ ਅਕਾਉਂਟ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ, ‘ਪੰਜਾਬ ‘ਚ ਪੀਣ ਵਾਲੇ ਸਾਫ਼ ਪਾਣੀ ਦੀ ਗੰਭੀਰ ਸਮੱਸਿਆ ਹੈ…ਪੰਜ ਆਬਾਂ ਦੀ ਧਰਤੀ ਦੇ ਲੋਕਾਂ ਨੂੰ ਸਾਫ਼ ਪਾਣੀ ਨਾ ਮਿਲਣਾ…ਬਹੁਤ ਵੱਡੀ ਤ੍ਰਾਸਦੀ ਹੈ…
ਇਜ਼ਰਾਈਲੀ ਕੰਪਨੀ #mekorot ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ…ਕੰਪਨੀ ਨਾਲ ਮਿਲ ਕੇ ਨਵੇਂ ਪ੍ਰੋਜੈਕਟ ਲਾਵਾਂਗੇ…ਪੰਜਾਬੀਆਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਮੇਰੀ ਸਰਕਾਰ ਵਚਨਬੱਧ ਹੈ… ਇਸ ਤੋਂ ਜਾਪਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਾਫ ਤੇ ਪੀਣਯੋਗ ਪਾਣੀ ਮੁਹੱਈਆ ਹੋ ਸਕੇਗਾ। ਹੁਣ ਵੇਖਣਾ ਹੋਵੇਗਾ ਕਿ ਕਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਸਾਫ ਤੇ ਪੀਣਯੋਗ ਪਾਣੀ ਮੁਹੱਈਆ ਹੁੰਦਾ ਹੈ।

Leave a Reply

Your email address will not be published. Required fields are marked *