‘ਆਪ’ ਦੇ ਬਰਖਾਸਤ ਮੰਤਰੀ ਖਿਲਾਫ ਚਾਰਜਸ਼ੀਟ ਪੇਸ਼, ਲੱਗੇ ਹਨ ਇਹ ਗੰਭੀਰ ਦੋਸ਼ 

ਚੰਡੀਗੜ੍ਹ- ਆਮ ਆਦਮੀ ਪਾਰਟੀ (Aap) ਸਰਕਾਰ ਦੇ ਬਰਖਾਸਤ ਹੈਲਥ ਮਿਨਿਸਟਰ ਡਾ. ਵਿਜੇ ਸਿੰਗਲਾ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ ਹੈ। 2 ਮਹੀਨੇ ਪਹਿਲਾਂ ਹੀ…

ਚੰਡੀਗੜ੍ਹ- ਆਮ ਆਦਮੀ ਪਾਰਟੀ (Aap) ਸਰਕਾਰ ਦੇ ਬਰਖਾਸਤ ਹੈਲਥ ਮਿਨਿਸਟਰ ਡਾ. ਵਿਜੇ ਸਿੰਗਲਾ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ ਹੈ। 2 ਮਹੀਨੇ ਪਹਿਲਾਂ ਹੀ ਸਿੰਗਲਾ ਨੂੰ ਸੀ.ਐੱਮ. ਭਗਵੰਤ ਮਾਨ ਨੇ ਬਰਖਾਸਤ ਕੀਤਾ ਸੀ। ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਤੇਜ਼ੀ ਦਿਖਾਉਂਦੇ ਹੋਏ ਇਹ ਕਾਰਵਾਈ ਕੀਤੀ ਹੈ। ਫਿਲਹਾਲ ਸਿੰਗਲਾ ਅਤੇ ਉਨ੍ਹਾਂ ਦੇ ਓ.ਐੱਸ.ਡੀ. ਪ੍ਰਦੀਪ ਕੁਮਾਰ ਦੇ ਖਿਲਾਫ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਸਿੰਗਲਾ ਇਸ ਵੇਲੇ ਜ਼ਮਾਨਤ ‘ਤੇ ਬਾਹਰ ਹਨ। ਉਹ ਲਗਾਤਾਰ ਮਾਨਸਾ ਵਿਚ ਐੱਮ.ਐੱਲ.ਏ. ਹੋਣ ਦੇ ਨਾਅਤੇ ਸਿਆਸੀ ਗਤੀਵਿਧੀਆਂ ਵਿਚ ਸ਼ਾਮਲ ਹਨ।
ਡਾ. ਵਿਜੇ ਸਿੰਗਲਾ ‘ਤੇ ਇਲਜ਼ਾਮ ਸੀ ਕਿ ਉਹ ਵਿਭਾਗ ਦੇ ਟੈਂਡਰ ਸਣੇ ਹਰ ਕੰਮ ਵਿਚ 1 ਫੀਸਦੀ ਕਮਿਸ਼ਨ ਮੰਗ ਰਹੇ ਸਨ। ਇਸ ਦੀ ਸ਼ਿਕਾਇਤ ਵਿਭਾਗ ਦੇ ਹੀ ਇੰਜੀਨੀਅਰ ਨੇ ਸੀ.ਐੱਮ. ਭਗਵੰਤ ਮਾਨ ਨੂੰ ਕਰ ਦਿੱਤੀ। ਰਿਸ਼ਵਤ ਮੰਗਣ ਦੀ ਰਿਕਾਰਡਿੰਗ ਵੀ ਸੀ.ਐੱਮ. ਤੱਕ ਪਹੁੰਚੀ। ਸੀ.ਐੱਮ. ਮਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਿੰਗਲਾ ਨੂੰ ਬੁਲਾ ਕੇ ਪੁੱਛਿਆ ਤਾਂ ਉਨ੍ਹਾਂ ਨੇ ਗੁਨਾਹ ਕਬੂਲ ਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਤੋਂ ਬਰਖਾਸਤ ਕਰਕੇ ਐਂਟੀ ਕੁਰੱਪਸ਼ਨ ਦਾ ਕੇਸ ਦਰਜ ਕਰਵਾ ਦਿੱਤਾ ਗਿਆ। ਕੁਝ ਹੀ ਦੇਰ ਬਾਅਦ ਵਿਜੀਲੈਂਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।
ਡਾ. ਵਿਜੇ ਸਿੰਗਲਾ ਜੇਲ ਤੋਂ ਬਾਹਰ ਆਏ ਤਾਂ ਮਾਨਸਾ ਵਿਚ ਹਮਾਇਤੀਆਂ ਦੇ ਕੋਲ ਪਹੁੰਚੇ। ਇਸ ਦੌਰਾਨ ਸਿੰਗਲਾ ਨੇ ਚੈਲੇਂਜ ਕੀਤਾ ਕਿ ਕੋਈ ਸਾਬਿਤ ਕਰ ਦੇਵੇ ਕਿ ਇਕ ਰੁਪਿਆ ਵੀ ਲਿਆ ਹੋਵੇ। ਮੰਤਰੀ ਦੇ ਕਾਰਜਕਾਲ ਵਿਚ ਕਈ ਟੈਂਡਰ ਅਤੇ ਸਾਮਾਨ ਦੀ ਖਰੀਦੋ-ਫਰੋਖਤ ਹੋਈ। ਵਿਭਾਗ ਵਿਚ ਜੋ ਵੀ ਕੰਮ ਹੋਏ, ਕੋਈ ਸਾਬਿਤ ਕਰ ਦੇਵੇ ਕਿ ਮੈਂ, ਮੇਰੇ ਪਰਿਵਾਰ, ਰਿਸ਼ਤੇਦਾਰ ਜਾਂ ਪਾਰਟੀ ਵਰਕਰ ਨੇ ਇਕ ਵੀ ਰੁਪਿਆ ਲਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਾਰਟੀ ‘ਤੇ ਪੂਰਾ ਭਰੋਸਾ ਹੈ। ਪਾਰਟੀ ਵਫਾਦਾਰ ਸਿਪਾਹੀ ਦੇ ਨਾਲ ਜ਼ਰੂਰ ਇਨਸਾਫ ਕਰੇਗੀ।

Leave a Reply

Your email address will not be published. Required fields are marked *