ਲੰਡਨ- ਬਰਮਿੰਘਮ ਵਿਚ ਹੋਣ ਵਾਲੀਆਂ ਕਾਮਨਵੈਲਥ ਗੇਮਜ਼ 2022 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਭਾਰਤ ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਵਾਲੇ ਨੇਜਾ ਸੁੱਟਣ ਵਾਲੇ ਨੀਰਜ ਚੋਪੜਾ ਕਾਮਨਵੈਲਥ ਗੇਮਜ਼ ਤੋਂ ਬਾਹਰ ਹੋ ਗਏ ਹਨ। ਕੁਝ ਦਿਨ ਪਹਿਲਾਂ ਹੀ ਵਿਸ਼ਵ ਐਥਲੈਟਿਕਸ ਵਿਚ ਸਿਲਵਰ ਜਿੱਤਣ ਵਾਲੇ ਨੀਰਜ ਸੱਟ ਦੇ ਚੱਲਦੇ ਕਾਮਨਵੈਲਥ ਗੇਮਸ ਮਿਸ ਕਰ ਰਹੇ ਹਨ।
ਸੱਟ ਕਾਰਣ ਨੀਰਜ ਨਹੀਂ ਲੈ ਰਹੇ ਹਿੱਸਾ
ਭਾਰਤ ਹਮੇਸ਼ਾ ਕਾਮਨਵੈਲਥ ਗੇਮਸ ਵਿਚ ਬਿਹਤਰ ਪ੍ਰਦਰਸ਼ਨ ਕਰਦਾ ਹੈ ਅਤੇ ਟਾਪ-3 ਵਿਚ ਆਪਣੀ ਥਾਂ ਕਨਫਰਮ ਕਰਦਾ ਹੈ। ਇਸ ਵਾਰ ਹਰ ਕਿਸੇ ਨੂੰ ਉਮੀਦ ਸੀ ਕਿ ਨੀਰਜ ਚੋਪੜਾ ਦੀ ਵਜ੍ਹਾ ਨਾਲ ਨੇਜਾ ਸੁੱਟਣ ਵਿਚ ਭਾਰਤ ਦਾ ਗੋਲਡ ਮੈਡਲ ਪੱਕਾ ਹੋ ਸਕਦਾ ਹੈ। ਪਰ ਨੀਰਜ ਚੋਪੜਾ ਨੇ ਖੁਦ ਕਨਫਰਮ ਕੀਤਾ ਹੈ ਕਿ ਉਹ ਸੱਟ ਦੀ ਵਜ੍ਹਾ ਨਾਲ ਇਨ੍ਹਾਂ ਖੇਡਾਂ ਵਿਚ ਹਿੱਸਾ ਨਹੀਂ ਲੈ ਸਕੇਗੀ।
ਨੀਰਜ ਚੋਪੜਾ ਨੂੰ 1 ਮਹੀਨੇ ਲਈ ਅਰਾਮ ਕਰਨ ਦੀ ਸਲਾਹ
ਵਿਸ਼ਵ ਐਥਲੈਟਿਕਸ ਇਵੈਂਟ ਤੋਂ ਬਾਅਦ ਨੀਰਜ ਚੋਪੜਾ ਦਾ ਐੱਮ.ਆਰ.ਆਈ. ਸਕੈਨ ਹੋਇਆ ਸੀ। ਜਿਸ ਵਿਚ ਗ੍ਰੋਇਨ ਐਂਜਰੀ ਦੀ ਗੱਲ ਪਤਾ ਲੱਗੀ ਹੈ। ਅਜਿਹੇ ਵਿਚ ਨੀਰਜ ਚੋਪੜਾ ਨੂੰ ਤਕਰੀਬਨ ਇਕ ਮਹੀਨੇ ਦਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹੀ ਵਜ੍ਹਾ ਹੈ ਕਿ ਉਹ ਕਾਮਨਵੈਲਥ ਗੇਮਜ਼ 2022 ਤੋਂ ਬਾਹਰ ਹੋ ਗਏ ਹਨ। ਕਾਮਨਵੈਲਥ ਗੇਮਜ਼ ਵਿਚ ਨੀਰਜ ਚੋਪੜਾ ਦਾ ਮੈਚ 5 ਅਗਸਤ ਨੂੰ ਹੋਣਾ ਸੀ। ਉਸੇ ਦਿਨ ਨੇਜਾ ਸੁੱਟਣ ਦਾ ਇਵੈਂਟ ਸੀ। ਹੁਣ ਇਸ ਫੀਲਡ ਵਿਚ ਭਾਰਤ ਦੀਆਂ ਉਮੀਦਾਂ ਡੀ.ਪੀ. ਮੰਨੂ ਅਤੇ ਰੋਹਿਤ ਯਾਦਵ ਤੋਂ ਹਨ। ਨੇਜਾ ਸੁੱਟਣ ਵਿਚ ਹੁਣ ਇਹ ਦੋਵੇਂ ਹੀ ਭਾਰਤ ਦੀ ਨੁਮਾਇੰਦਗੀ ਕਰਨਗੇ।



