ਕੈਟਰੀਨਾ-ਵਿੱਕੀ ਨੂੰ ਧਮਕੀ ਦੇਣ ਵਾਲਾ ਆਇਆ ਪੁਲਿਸ ਅੜਿੱਕੇ, ਲਗਾਤਾਰ ਦੇ ਰਿਹਾ ਸੀ ਧਮਕੀਆਂ

ਮੁੰਬਈ- ਕੈਟਰੀਨਾ ਕੈਫ ਅਤੇ ਉਨ੍ਹਾਂ ਦੇ ਹਸਬੈਂਡ ਵਿੱਕੀ ਕੌਸ਼ਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਕ ਵਿਅਕਤੀ ਸੋਸ਼ਲ ਮੀਡੀਆ ‘ਤੇ ਸਟਾਰ ਕਪਲ ਨੂੰ…

ਮੁੰਬਈ- ਕੈਟਰੀਨਾ ਕੈਫ ਅਤੇ ਉਨ੍ਹਾਂ ਦੇ ਹਸਬੈਂਡ ਵਿੱਕੀ ਕੌਸ਼ਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਕ ਵਿਅਕਤੀ ਸੋਸ਼ਲ ਮੀਡੀਆ ‘ਤੇ ਸਟਾਰ ਕਪਲ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਪੁਲਿਸ ਨੇ ਹੁਣ ਧਮਕੀ ਦੇਣ ਵਾਲੇ ਵਿਅਕਤੀ ਦਾ ਪਤਾ ਲਗਾ ਲਿਆ ਹੈ ਅਤੇ ਉਸ ਨੂੰ ਆਪਣੀ ਹਿਰਾਸਤ ਵਿਚ ਵੀ ਲੈ ਲਿਆ ਹੈ। ਨਵੀਂ ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਨੇ ਮਨਵਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਨਵਿੰਦਰ ਪੇਸ਼ੇ ਤੋਂ ਇਕ ਸਟ੍ਰਗਲਿੰਗ ਐਕਟਰ ਹੈ। ਦੱਸਿਆ ਜਾ ਰਿਹਾ ਹੈ ਕਿ ਮਨਵਿੰਦਰ ਸਿੰਘ ਬਾਲੀਵੁੱਡ ਐਕਟ੍ਰੈਸ ਕੈਟਰੀਨਾ ਕੈਫ ਦਾ ਵੱਡਾ ਫੈਨ ਹੈ। ਉਹ ਕੈਟਰੀਨਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਇਸ ਲਈ ਪਿਛਲੇ ਕੁਝ ਮਹੀਨਿਆਂ ਤੋਂ ਉਹ ਲਗਾਤਾਰ ਸੋਸ਼ਲ ਮੀਡੀਆ ‘ਤੇ ਕੈਟਰੀਨਾ ਅਤੇ ਵਿੱਕੀ ਕੌਸ਼ਲ ਨੂੰ ਪ੍ਰੇਸ਼ਾਨ ਕਰ ਰਿਹਾ ਸੀ।
ਕੈਟਰੀਨਾ ਅਤੇ ਵਿੱਕੀ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਵਿਅਕਤੀ ਮੁੰਬਈ ਵਿਚ ਹੀ ਰਹਿੰਦਾ ਹੈ। ਪੁਲਿਸ ਨੇ ਮੁਲਜ਼ਮ ਵਿਅਕਤੀ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਉਸ ਸ਼ਖਸ ਤੋਂ ਪੁੱਛਗਿੱਛ ਕਰ ਰਹੀ ਹੈ।
ਪੁਲਿਸ ਨੇ ਜਿਸ ਮੁਲਜ਼ਮ ਨੂੰ ਆਪਣੀ ਗ੍ਰਿਫਤ ਵਿਚ ਲਿਆ ਹੈ। ਉਸ ਦਾ ਇੰਸਟਾਗ੍ਰਾਮ ਅਕਾਉਂਟ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ ਵਿਅਕਤੀ ਨੇ ਇੰਸਟਾਗ੍ਰਾਮ ‘ਤੇ ਆਪਣਾ ਨਾਂ ਕਿੰਗ ਆਦਿੱਤਿਆ ਰਾਜਪੂਤ ਇਨ ਵੀ.ਵੀ.ਆਈ.ਪੀ. ਲਿਖਿਆ ਹੋਇਆ ਹੈ। ਪ੍ਰੋਫਾਈਲ ਬਾਇਓ ਵਿਚ ਵਿਅਕਤੀ ਨੇ ਖੁਦ ਨੂੰ ਐਕਟਰ ਦੱਸਿਆ ਹੈ। ਸਭ ਤੋਂ ਸ਼ੌਕਿੰਗ ਇਹ ਹੈ ਕਿ ਇਸ ਵਿਅਕਤੀ ਨੇ ਬਾਇਓ ਵਿਚ My Girlfriend/Wife @katrinakaif ਲਿਖਿਆ ਹੈ। ਮੁਲਜ਼ਮ ਨੇ ਕੈਟਰੀਨਾ ਦੀ ਆਫੀਸ਼ੀਅਲ ਆਈ.ਡੀ. ਨੂੰ ਵੀ ਟੈਗ ਕਰ ਦਿੱਤਾ ਹੈ।
ਮੁਲਜ਼ਮ ਦੇ ਸਿਰਫਿਰੇਪਨ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਸ ਨੇ ਕੈਟਰੀਨਾ ਦੀ ਵਿਆਹ ਵਾਲੀ ਫੋਟੋ ਨੂੰ ਆਪਣੇ ਨਾਲ ਐਡਿਟ ਕਰਕੇ ਸ਼ੇਅਰ ਕੀਤਾ ਹੈ। ਫੋਟੋ ਵਿਚ ਤੁਸੀਂ ਦੇਖ ਸਕਦੇ ਹੋ ਕਿ ਕੈਟਰੀਨਾ ਆਪਣੇ ਬ੍ਰਾਈਡਲ ਲਹਿੰਗੇ ਵਿਚ ਹੈ ਅਤੇ ਵਿੱਕੀ ਕੌਸ਼ਲ ਦੇ ਚਿਹਰੇ ਨੂੰ ਐਡਿਟ ਕਰਕੇ ਮੁਲਜ਼ਮ ਨੇ ਆਪਣਾ ਚਿਹਰਾ ਲਗਾ ਦਿੱਤਾ ਹੈ। ਕੈਪਸ਼ਨ ਵਿਚ ਕੈਟਰੀਨਾ ਕੈਫ ਦੀ ਆਈ.ਡੀ. ਨੂੰ ਟੈਗ ਕਰਕੇ ਐਕਟ੍ਰੈਸ ਨਾਲ ਵਿਆਹ ਕਰਨ ਦੀ ਗੱਲ ਕਹੀ ਹੈ।

 

Leave a Reply

Your email address will not be published. Required fields are marked *