ਦਰੋਪਦੀ ਮੁਰਮੂ ਨੇ ਜਿੱਤੀ ਰਾਸ਼ਟਰਪਤੀ ਚੋਣ, 25 ਜੁਲਾਈ ਨੂੰ ਚੁੱਕਣਗੇ ਸਹੁੰ

ਨਵੀਂ ਦਿੱਲੀ- ਐੱਨ.ਡੀ.ਏ. ਦੀ ਉਮੀਦਵਾਰ ਦਰੋਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਹੋਣਗੇ। ਉਹ ਇਸ ਸਰਵਉੱਚ ਸੰਵਿਧਾਨਕ ਅਹੁਦੇ ‘ਤੇ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਆਦੀਵਾਸੀ ਅਤੇ…

ਨਵੀਂ ਦਿੱਲੀ- ਐੱਨ.ਡੀ.ਏ. ਦੀ ਉਮੀਦਵਾਰ ਦਰੋਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਹੋਣਗੇ। ਉਹ ਇਸ ਸਰਵਉੱਚ ਸੰਵਿਧਾਨਕ ਅਹੁਦੇ ‘ਤੇ ਪਹੁੰਚਣ ਵਾਲੀ ਦੇਸ਼ ਦੀ ਪਹਿਲੀ ਆਦੀਵਾਸੀ ਅਤੇ ਦੂਜੀ ਮਹਿਲਾ ਰਾਸ਼ਟਰਪਤੀ ਹੋਵੇਗੀ। ਵੀਰਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਈ ਕਾਉਂਟਿੰਗ ਵਿਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨ.ਡੀ.ਏ.) ਦੀ ਉਮੀਦਵਾਰ ਦਰੋਪਦੀ ਮੁਰਮੂ ਨੇ ਯੂਨਾਈਟਿਡ ਪ੍ਰੋਗ੍ਰੈਸਿਵ ਅਲਾਇੰਸ (ਯੂ.ਪੀ.ਏ.) ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਨੂੰ ਤੀਜੇ ਰਾਉਂਡ ਦੀ ਗਿਣਤੀ ਵਿਚ ਹੀ ਹਰਾ ਦਿੱਤਾ।
ਮੁਰਮੂ ਨੂੰ ਜਿੱਤ ਲਈ ਜ਼ਰੂਰੀ 5 ਲੱਖ 43 ਹਜ਼ਾਰ 261 ਵੋਟ ਤੀਜੇ ਰਾਉਂਡ ਵਿਚ ਹੀ ਮਿਲ ਗਏ। ਥਰਡ ਰਾਉਂਡ ਵਿਚ ਹੀ ਮੁਰਮੂ ਨੂੰ 5 ਲੱਖ 77 ਹਜ਼ਾਰ 777 ਵੋਟ ਮਿਲੇ। ਉਥੇ ਹੀ ਯਸ਼ਵੰਤ ਸਿਨ੍ਹਾ 2 ਲੱਖ 61 ਹਜ਼ਾਰ 62 ਵੋਟ ਹੀ ਮਿਲੇ। ਇਸ ਵਿਚ ਰਾਜ ਸਭਾ ਅਤੇ ਲੋਕਸਭਾ ਦੇ ਸੰਸਦ ਮੈਂਬਰਾਂ ਸਮੇਤ 20 ਸੂਬਿਆਂ ਦੀਆਂ ਵੋਟਾਂ ਸ਼ਾਮਲ ਹਨ। ਬਾਕੀ ਦੇ ਸੂਬਿਆਂ ਦੀ ਗਿਣਤੀ ਜਾਰੀ ਹੈ।
ਰਾਜ ਸਭਾ ਦੇ ਸੈਕ੍ਰੇਟਰੀ ਜਨਰਲ ਪੀ.ਸੀ. ਮੋਦੀ ਮੁਤਾਬਕ ਦੁਪਹਿਰ 2 ਵਜੇ ਸੰਸਦ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਪੂਰੀ ਹੋਈ। ਇਸ ਵਿਚ ਦਰੋਪਦੀ ਮੁਰਮੂ ਨੂੰ 540 ਵੋਟਾਂ ਮਿਲੀਆਂ। ਇਨ੍ਹਾਂ ਦੀ ਕੁਲ ਵੈਲਿਊ 3 ਲੱਖ 78 ਹਜ਼ਾਰ ਹੈ। ਯਸ਼ਵੰਤ ਸਿਨ੍ਹਾ ਨੂੰ 208 ਸੰਸਦ ਮੈਂਬਰਾਂ ਦੀਆਂ ਵੋਟਾਂ ਮਿਲੀਆਂ। ਜਿਨ੍ਹਾਂ ਦੀ ਵੋਟ ਵੈਲਿਊ 1 ਲੱਖ 45 ਹਜ਼ਾਰ 600 ਹੈ। ਸੰਸਦ ਮੈਂਬਰਾਂ ਦੀਆਂ ਕੁਲ 15 ਵੋਟਾਂ ਰੱਦ ਹੋ ਗਈਆਂ। ਸੂਤਰਾਂ ਮੁਤਾਬਕ 17 ਸੰਸਦ ਮੈਂਬਰਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ।

Leave a Reply

Your email address will not be published. Required fields are marked *