ਗਾਹਕ ਨੇ ਦਿਖਾਈ ਦਰਿਆਦਿਲੀ, ਮਹਿਲਾ ਵੇਟਰ ਨੂੰ ਵਿਅਕਤੀ ਨੇ ਦਿੱਤੀ 2.5 ਲੱਖ ਰੁਪਏ ਟਿੱਪ 

ਨਵੀਂ ਦਿੱਲੀ- ਇਕ ਕੈਫੇ ‘ਚ ਕੰਮ ਕਰਨ ਵਾਲੀ ਮਹਿਲਾ ਵੇਟਰ ਉਸ ਵੇਲੇ ਦੰਗ ਰਹਿ ਗਈ, ਜਦੋਂ ਇਕ ਗਾਹਕ ਨੇ ਅਜਿਹੀ ਟਿੱਪ ਦਿੱਤੀ ਜਿਸ ਬਾਰੇ ਉਨ੍ਹਾਂ…

ਨਵੀਂ ਦਿੱਲੀ- ਇਕ ਕੈਫੇ ‘ਚ ਕੰਮ ਕਰਨ ਵਾਲੀ ਮਹਿਲਾ ਵੇਟਰ ਉਸ ਵੇਲੇ ਦੰਗ ਰਹਿ ਗਈ, ਜਦੋਂ ਇਕ ਗਾਹਕ ਨੇ ਅਜਿਹੀ ਟਿੱਪ ਦਿੱਤੀ ਜਿਸ ਬਾਰੇ ਉਨ੍ਹਾਂ ਕਦੇ ਵੀ ਸੋਚਿਆ ਨਹੀਂ ਸੀ। ਗਾਹਕ ਦੀ ਦਰਿਆਦਿਲੀ ਦੇਖ ਕੇ ਮਹਿਲਾ ਵੇਟਰ ਹੈਰਾਨ ਰਹਿ ਗਈ। ਮਹਿਲਾ ਨੂੰ 2 ਲੱਖ ਤੋਂ ਵੀ ਜ਼ਿਆਦਾ ਦੀ ਟਿੱਪ ਮਿਲੀ। ਜਦੋਂ ਕਿ ਖਾਣਾ ਟਿੱਪ ਦੇ ਮੁਕਾਬਲੇ ਕਾਫੀ ਸਸਤਾ ਸੀ।
ਮੈਰੀਆਨਾ ਲੈਂਬਰਟ ਨਾਂ ਦੀ ਮਹਿਲਾ ਵੇਟਰ ਸਕ੍ਰੈਂਟਨ, ਪੈਂਸਿਲਵੇਨੀਆ (ਅਮਰੀਕਾ) ਦੇ ਅਲਫ੍ਰੈਡੋ ਪਿੱਜ਼ਾ ਕੈਫੇ ਵਿਚ ਕੰਮ ਕਰਦੀ ਹੈ। ਉਹ ਆਪਣੀ ਸ਼ਿਫਟ ਵਿਚ ਆਉਂਦੀ ਹੈ ਅਤੇ ਗਾਹਕਾਂ ਨੂੰ ਉਨ੍ਹਾਂ ਦਾ ਖਾਣਾ ਪਰੋਸਦੀ ਹੈ। ਜਦੋਂ ਗਾਹਕ ਆਪਣਾ ਖਾਣਾ ਖਾ ਲੈਂਦੇ ਹਨ ਤਾਂ ਉਹ ਉਨ੍ਹਾਂ ਨੂੰ ਬਿੱਲ ਦੇ ਦਿੰਦੀ ਹੈ।
ਪਿਛਲੇ ਮਹੀਨੇ ਜੂਨ ਵਿਚ ਇਕ ਵਿਅਕਤੀ ਆਇਆ ਅਤੇ ਉਸ ਨੇ ਸਟ੍ਰੋਮਬੋਲੀ ਖਾਣ ਵਿਚ ਆਰਡਰ ਕੀਤਾ। ਜਿਸ ਦਾ ਬਿੱਲ 1038 ਰੁਪਏ ਆਇਆ ਪਰ ਇਸ ਵਿਅਕਤੀ ਨੇ ਟਿਪ ਵਿਚ ਮੈਰੀਆਨਾ ਲੈਂਬਰਟ ਨੂੰ 2 ਲੱਖ 39 ਹਜ਼ਾਰ ਰੁਪਏ ਦੇ ਦਿੱਤੇ।
ਮੈਰੀਆਨਾ ਲੈਂਬਰਟ ਨੇ ਦੱਸਿਆ, ਜਦੋਂ ਉਨ੍ਹਾਂ ਨੂੰ ਇਹ ਟਿੱਪ ਮਿਲੀ ਤਾਂ ਉਹ ਹੈਰਾਨ ਰਹਿ ਗਈ। ਉਨ੍ਹਾਂ ਨੇ ਕਿਹਾ ਕਿ ਵਿਅਕਤੀ ਨੇ ਉਨ੍ਹਾਂ ਦਾ ਦਿਲ ਛੂ ਲਿਆ। ਉਹ ਹੁਣ ਵੀ ਇਸ ਗੱਲ ‘ਤੇ ਯਕੀਨ ਨਹੀਂ ਕਰ ਪਾ ਰਹੀ ਹੈ ਕਿ ਉਨ੍ਹਾਂ ਦੇ ਨਾਲ ਅਜਿਹਾ ਹੋਇਆ ਹੈ। ਅਲਫ੍ਰੈਡੋ ਪਿੱਜ਼ਾ ਕੈਫੇ ਵਿਚ ਕੰਮ ਕਰਨ ਵਾਲੇ ਹੋਰ ਮੁਲਾਜ਼ਮਾਂ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਹੋਇਆ। ਮਹਿਲਾ ਵੇਟਰ ਨੂੰ ਦਿੱਤੇ ਗਏ ਇਸ ਖਾਸ ਸਰਪ੍ਰਾਈਜ਼ ਨੂੰ ਟਿੱਪ ਆਫ ਜੀਸਸ ਮੂਵਮੈਂਟ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਦਿ ਕ੍ਰਿਸਟੀਅਨ ਪੋਸਟ ਦੀ ਖਬਰ ਮੁਤਾਬਕ ਇਹ ਮੁਹਿੰਮ ਤਕਰੀਬਨ 9 ਸਾਲ ਪਹਿਲਾਂ ਸ਼ੁਰੂ ਹੋਇਆ ਸੀ।
ਠੀਕ ਇਸੇ ਤਰ੍ਹਾਂ ਸਾਲ 2015 ਵਿਚ ਵੀ ਇਕ ਬਾਰਟੈਂਡਰ ਕਲਿੰਟ ਸਪਾਟਲੈੱਸ ਨੂੰ ਰੈਸਟੋਰੈਂਟ ਵਿਚ 8 ਲੱਖ ਰੁਪਏ ਤੋਂ ਵੀ ਜ਼ਿਆਦਾ ਦੀ ਟਿੱਪ ਮਿਲੀ ਸੀ। ਬਿੱਲ 33 ਹਜ਼ਾਰ ਰੁਪਏ ਆਉਂਦਾ ਸੀ। ਕਲਿੰਟ ਉਦੋਂ ਫੀਨਿਕਸ, ਐਰੀਜ਼ੋਨਾ (ਅਮਰੀਕਾ) ਵਿਚ ਮੌਜੂਦ ਕਰੂਡੋ ਨਾਂ ਦੇ ਰੈਸਟੋਰੈਂਟ ਵਿਚ ਕੰਮ ਕਰਦੇ ਸਨ। ਰਿਪੋਰਟ ਮੁਤਾਬਕ ਉਦੋਂ ਕਥਿਤ ਤੌਰ ‘ਤੇ ਇਹ ਕਿਹਾ ਗਿਆ ਸੀ ਕਿ ਇੰਨਾ ਮੋਟੀ ਟਿੱਪ ਪੇਪਲ ਦੇ ਵਾਈਸ ਪ੍ਰੈਜ਼ੀਡੈਂਟ ਜੈਕ ਸੈਲਬੀ ਨੇ ਦਿੱਤੀ ਸੀ। ਵੈਸੇ ਇਸ ਤਰ੍ਹਾਂ ਦੇ ਅਨੋਖੀ ਮੁਹਿੰਮ ਦੀ ਸ਼ੁਰੂਆਤ ਸਤੰਬਰ 2013 ਵਿਚ ਹੋਈ ਸੀ।
ਉਦੋਂ ਟਿਪ ਦੇਣ ਵਾਲੇ ਵਿਅਕਤੀ ਨੇ 150 ਰੁਪਏ ਦੀ ਕਾਫੀ ਮਿਸ਼ੀਗਨ ਵਿਚ ਮੌਜੂਦ ਬਾਰ ਵਿਚ ਪੀਤੀ ਸੀ। ਇਹ ਵਿਅਕਤੀ ਆਪਣੇ ਕਾਲਜ ਤੋਂ ਫੁੱਟਬਾਲ ਖੇਡਣ ਤੋਂ ਬਾਅਦ ਆਇਆ ਸੀ। ਇਸ ਵਿਅਕਤੀ ਨੇ ਦੱਸਿਆ ਸੀ ਉਹ ਅਤੇ ਉਸ ਦੇ ਦੋਸਤ ਉਦਾਰਤਾ ਦਿਖਾਉਣ ਕਾਰਣ ਟਿਪ ਦਿੰਦੇ ਹਨ। ਉਦੋਂ ਇਹ ਲੋਕ 2 ਲੱਖ 40 ਹਜ਼ਾਰ ਰੁਪਏ ਦੀ ਟਿਪ ਦੇ ਕੇ ਗਏ ਸਨ। ਤਕਰੀਬਨ ਦੋ ਮਹੀਨੇ ਬਾਅਦ ਇਸ ਵਿਅਕਤੀ ਅਤੇ ਉਸ ਦੇ ਦੋਸਤਾਂ ਨੇ 39 ਹਜ਼ਾਰ ਰੁਪਏ ਦੀ ਟਿਪ ਦਿੱਤੀ ਸੀ ਜਿਸ ਤੋਂ ਬਾਅਦ ਇਹ ਖਬਰ ਇੰਟਰਨੈਟ ‘ਤੇ ਫੈਲ ਗਈ ਸੀ।

Leave a Reply

Your email address will not be published. Required fields are marked *