ਨਵੀਂ ਦਿੱਲੀ- ਭਾਰਤੀ ਰੁਪਿਆ ਇਨ੍ਹੀਂ ਦਿਨੀਂ ਸੰਭਵਤਾ ਆਪਣੇ ਸਭ ਤੋਂ ਬੁਰੇ ਦੌਰ ਨੂੰ ਦੇਖ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਇਤਿਹਾਸਕ ਰੂਪ ਨਾਲ ਸਰਵਕਾਲਿਕ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ, ਪਰ ਜੇਕਰ 2022 ਦੀ ਸ਼ੁਰੂਆਤ ਨਾਲ ਹੁਣ ਤੱਕ ਦੇ ਹਾਲਾਤ ਨੂੰ ਦੇਖੀਏ ਤਾਂ ਡਾਲਰ ਨੇ ਸਿਰਫ ਰੁਪਏ ਨੂੰ ਹੀ ਨਹੀਂ ਰੁਲਾਇਆ ਹੈ, ਸਗੋਂ ਯੂਰਪ ਤੋਂ ਲੈ ਕੇ ਅਮਰੀਕੀ ਮਹਾਦੀਪ ਦੀਆਂ ਕਈ ਵੱਡੀਆਂ ਅਰਥਵਿਵਸਥਾਵਾਂ ਦੀਆਂ ਮੁਦਰਾਵਾਂ ਨੂੰ ਵੀ ਪਛਾੜ ਦਿੱਤਾ ਹੈ। ਇਸ ਵਿਚ ਯੂਰੋ ਤੋਂ ਲੈ ਕੇ ਬ੍ਰਿਟਿਸ਼ ਪੌਂਡ ਅਤੇ ਜਾਪਾਨੀ ਯੈੱਨ ਵੀ ਸ਼ਾਮਲ ਹੈ।
ਦਸੰਬਰ 2021 ਵਿਚ ਇਕ ਡਾਲਰ 74.50 ਰੁਪਏ ਦੇ ਬਰਾਬਰ ਸੀ। ਹੁਣ 15 ਜੁਲਾਈ ਦੇ ਅੰਕੜਿਆੰ ਨੂੰ ਦੇਖੀਏ ਤਾਂ ਇਹ 79.74 ਰੁਪਏ ਦਾ ਹੋ ਗਿਆ ਹੈ। ਇਸ ਤਰ੍ਹਾਂ ਡਾਲਰ ਦੇ ਮੁਕਾਬਲੇ ਰੁਪਿਆ ਪਿਛਲੇ ਸਾਢੇ 6 ਮਹੀਨੇ ਵਿਚ ਤੇਜ਼ੀ ਨਾਲ ਡਿੱਗਿਆ ਹੈ ਅਤੇ ਇਸ ਦੀ ਕੀਮਤ 7 ਫੀਸਦੀ ਤੱਕ ਹੇਠਾਂ ਆ ਗਿਆ ਹੈ। ਰੁਪਏ ਦਾ ਇਹ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ।
ਸਰਕਾਰੀ ਸੂਤਰਾਂ ਨੇ ਕਿਹਾ ਕਿ ਜੇਕਰ ਤੁਸੀਂ ਸੋਚ ਰਹੇ ਹੋ ਕਿ ਡਾਲਰ ਦੀ ਇਹ ਮਜ਼ਬੂਤੀ ਸਿਰਫ ਰੁਪਏ ਦੇ ਅੱਗੇ ਚੱਲ ਰਹੀ ਹੈ। ਤਾਂ ਸਾਲ 2022 ਦੀ ਸ਼ੁਰੂਆਤ ਨਾਲ ਹੁਣ ਤੱਕ ਦੁਨੀਆ ਦੀਆਂ ਕਈ ਵੱਡੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਡਾਲਰ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ। ਯੂਰਪੀ ਦੇਸ਼ਾਂ ਦੀ ਮੁਦਰਾ ਯੂਰੋ, ਬ੍ਰਿਟੇਨ ਦੀ ਪੌਂਡ, ਜਾਪਾਨ ਦੀ ਯੈੱਨ, ਸਵਿੱਟਜ਼ਰਲੈਂਡ ਦੀ ਫ੍ਰੈਂਕ, ਕੈਨੇਡਾ ਦੇ ਡਾਲਰ ਅਤੇ ਸਵੀਡਨ ਦੀ ਕ੍ਰੋਨਾ ਦੇ ਮੁਕਾਬਲੇ ਡਾਲਰ ਇਸ ਸਾਲ ਹੁਣ ਤੱਕ 13 ਫੀਸਦੀ ਤੱਕ ਮਜ਼ਬੂਤੀ ਹਾਸਲ ਕਰ ਚੁੱਕਾ ਹੈ। ਅਜਿਹੇ ਵਿਚ ਰੁਪਏ ਦੀ ਇਸ ਕਮਜ਼ੋਰੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ।
ਡਾਲਰ ਨੇ ਸਿਰਫ ਰੁਪਏ ਨੂੰ ਹੀ ਨਹੀਂ ਪਛਾੜਿਆ, ਪਿੱਛੇ ਰਹਿ ਗਏ ਯੂਰੋ, ਪੌਂਡ,ਯੈੱਨ ਵੀ
ਨਵੀਂ ਦਿੱਲੀ- ਭਾਰਤੀ ਰੁਪਿਆ ਇਨ੍ਹੀਂ ਦਿਨੀਂ ਸੰਭਵਤਾ ਆਪਣੇ ਸਭ ਤੋਂ ਬੁਰੇ ਦੌਰ ਨੂੰ ਦੇਖ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਇਤਿਹਾਸਕ ਰੂਪ ਨਾਲ ਸਰਵਕਾਲਿਕ ਹੇਠਲੇ…
