ਚੰਡੀਗੜ੍ਹ- ਪੰਜਾਬ ਕੈਬਨਿਟ ਨੇ 600 ਯੂਨਿਟ ਬਿਜਲੀ ਮੁਆਫ਼ੀ ਦੇਣ ‘ਤੇ ਮੋਹਰ ਲਾ ਦਿੱਤੀ ਹੈ। ਉਧਰ, ਮੁਫ਼ਤ ਬਿਜਲੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ‘ਤੇ ਇਕ ਹੋਰ ਖੁਸ਼ਖਬਰੀ ਸਾਂਝੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਬਿਜਲੀ ਗਰੰਟੀ ਸੰਬੰਧੀ ਬਹੁਤ ਵੱਡੀ ਖ਼ੁਸ਼ਖ਼ਬਰੀ ਪੰਜਾਬੀਆਂ ਨਾਲ ਸਾਂਝੀ ਕਰਨ ਜਾ ਰਹੇ ਹਨ। 1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ। ਜੁਲਾਈ-ਅਗਸਤ ਦਾ ਬਿੱਲ ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ। ਖ਼ੁਸ਼ਖ਼ਬਰੀ ਹੈ ਕਿ ਲਗਭਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਵੇਗਾ.. ਜੋ ਕਹਿੰਦੇ ਹਾਂ ਉਹ ਪੂਰਾ ਕਰਦੇ ਹਾਂ। ਇਸ ਤੋਂ ਪਹਿਲਾਂ ਮੁਫ਼ਤ ਬਿਜਲੀ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ।
ਉਨ੍ਹਾਂ ਆਖਿਆ ਹੈ ਕਿ ਬਗੈਰ ਸ਼ਰਤ ਸਭ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿੱਲੋਵਾਟ ਦੀ ਸ਼ਰਤ ਲਾਈ ਗਈ ਸੀ ਪਰ ਹੁਣ ਇਹ ਸ਼ਰਤ ਅੜਿੱਕਾ ਨਹੀਂ ਬਣੇਗੀ। ਮਾਨ ਨੇ ਆਖਿਆ ਹੈ ਕਿ ਹੁਣ ਕਿਲੋਵਾਟ ਦੀ ਕੋਈ ਸ਼ਰਤ ਨਹੀਂ ਹਨ। ਪ੍ਰਤੀ ਮਹੀਨਾ 300 ਯੂਨਿਟ ਤੇ ਹਰ ਬਿੱਲ (ਦੋ ਮਹੀਨਿਆਂ ਬਾਅਦ) ਉਤੇ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਪਹਿਲਾਂ ਸ਼ਰਤ ਸੀ ਕਿ ਇਕ ਕਿਲੋਵਾਟ ਵਾਲੇ ਮੀਟਰ ਉਤੇ ਰਾਹਤ ਮਿਲੇਗੀ। ਪਰ ਹੁਣ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਅਜਿਹੀ ਕੋਈ ਸ਼ਰਤ ਨਹੀਂ ਹੋਵੇਗੀ।
ਸੀ.ਐੱਮ. ਮਾਨ ਨੇ ਕੀਤਾ ਟਵੀਟ, ਸਤੰਬਰ ‘ਚ 51 ਲੱਖ ਘਰਾਂ ਨੂੰ ਬਿਜਲੀ ਦਾ ਬਿੱਲ ਆਵੇਗਾ ਜ਼ੀਰੋ
ਚੰਡੀਗੜ੍ਹ- ਪੰਜਾਬ ਕੈਬਨਿਟ ਨੇ 600 ਯੂਨਿਟ ਬਿਜਲੀ ਮੁਆਫ਼ੀ ਦੇਣ ‘ਤੇ ਮੋਹਰ ਲਾ ਦਿੱਤੀ ਹੈ। ਉਧਰ, ਮੁਫ਼ਤ ਬਿਜਲੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ…
