ਪਹਿਲੀ ਵਾਰ ਸਹੁਰੇ ਘਰ ਪਹੁੰਚੇ ਸੀ.ਐੱਮ. ਭਗਵੰਤ ਮਾਨ, ਹਰਿਆਣਾ ਦੇ ਪਿਹੋਵਾ ‘ਚ ਜ਼ੋਰਦਾਰ ਸਵਾਗਤ

ਚੰਡੀਗੜ੍ਹ- ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਪਹਿਲੀ ਵਾਰ ਆਪਣੇ ਸਹੁਰੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਦੇ ਪਿਹੋਵਾ ਸਥਿਤ ਤਿਲਕ ਕਾਲੋਨੀ ਪਹੁੰਚੇ। ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ…

ਚੰਡੀਗੜ੍ਹ- ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਪਹਿਲੀ ਵਾਰ ਆਪਣੇ ਸਹੁਰੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲੇ ਦੇ ਪਿਹੋਵਾ ਸਥਿਤ ਤਿਲਕ ਕਾਲੋਨੀ ਪਹੁੰਚੇ। ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਉਥੇ ਸਖ਼ਤ ਸੁਰੱਖਿਆ ਵਿਵਸਥਾ ਰਹੀ। ਨਵਵਿਆਹੁਤਾ ਜੋੜੀ ਨੂੰ ਦੇਖਣ ਲਈ ਲੋਕ ਘਰ ਦੀਆਂ ਛੱਤਾਂ ‘ਤੇ ਚੜ੍ਹ ਗਏ। ਇਸ ਦੌਰਾਨ ਭਗਵੰਤ ਮਾਨ ਨੇ ਹੱਥ ਹਿਲਾ ਕੇ ਉਥੇ ਇਕੱਠੇ ਹੋਏ ਲੋਕਾਂ ਦਾ ਧੰਨਵਾਦ ਕੀਤਾ। ਡਾਕਟਰ ਗੁਰਪ੍ਰੀਤ ਕੌਰ ਵੀ ਹੱਥ ਹਿਲਾਉਂਦੇ ਹੋਏ ਪਿੰਡ ਵਾਲਿਆਂ ਤੋਂ ਵਿਦਾਇਗੀ ਲੈਂਦੀ ਦਿਖੀ।
ਸੀ.ਐੱਮ. ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਨੇ ਚੰਡੀਗੜ ਦੇ ਸੀ.ਐੱਮ. ਰਿਹਾਇਸ਼ ਵਿਚ ਹੀ ਸਾਦੇ ਸਮਾਰੋਹ ਵਿਚ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ। ਉਨ੍ਹਾਂ ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ। ਜਿਨ੍ਹਾਂ ਤੋਂ ਉਨ੍ਹਾਂ ਦਾ ਇਕ ਪੁੱਤਰ ਤੇ ਇਕ ਧੀ ਵੀ ਹੈ। ਪਹਿਲੀ ਪਤਨੀ ਨਾਲ ਉਨ੍ਹਾਂ ਦਾ 2015 ਵਿਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਪਤਨੀ ਬੱਚਿਆਂ ਨੂੰ ਲੈ ਕੇ ਅਮਰੀਕਾ ਜਾ ਕੇ ਸੈਟਲ ਹੋ ਗਈ। ਮਾਨ ਨੇ ਉਦੋਂ ਕਿਹਾ ਸੀ ਕਿ ਉਨ੍ਹਾਂ ਨੂੰ ਪਰਿਵਾਰ ਅਤੇ ਪੰਜਾਬ ਵਿਚੋਂ ਕਿਸੇ ਇਕ ਨੂੰ ਚੁਣਨਾ ਸੀ, ਉਨ੍ਹਾਂ ਨੇ ਪੰਜਾਬ ਨੂੰ ਚੁਣ ਲਿਆ।
ਸੀ.ਐੱਮ. ਭਗਵੰਤ ਮਾਨ ਨੇ ਦੂਜੇ ਵਿਆਹ ਦੇ ਸਮਾਰੋਹ ਨੂੰ ਪੂਰੀ ਤਰ੍ਹਾਂ ਸਾਦਾ ਰੱਖਿਆ ਸੀ। ਇਸ ਵਿਚ ਉਨ੍ਹਾਂ ਨੇ ਆਪਣੀ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਜਾਂ ਪਾਰਟੀ ਦੇ ਐੱਮ.ਐੱਲ.ਏ. ਨੂੰ ਵੀ ਨਹੀਂ ਬੁਲਾਇਆ। ਪਾਰਟੀ ਵਲੋਂ ਕਨਵੀਨਰ ਅਰਵਿੰਦ ਕੇਜਰੀਵਾਲ ਪਤਨੀ ਸੁਨੀਤਾ ਕੇਜਰੀਵਾਲ ਅਤੇ ਧੀ ਹਰਸ਼ਿਤਾ ਦੇ ਨਾਲ ਸ਼ਾਮਲ ਹੋਏ। ਸੰਸਦ ਮੈਂਬਰ ਰਾਘਵ ਚੱਢਾ ਨੇ ਵਿਆਹ ਸਮਾਰੋਹ ਦਾ ਸਾਰਾ ਪ੍ਰਬੰਧ ਕੀਤਾ।

Leave a Reply

Your email address will not be published. Required fields are marked *