ਜਲਾਲਾਬਾਦ– ਹਲਕਾ ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਸ਼ੇਰ ਮੁਹੰਮਦ ਦੇ ਗੁਰਦੁਆਰਾ ਨਾਨਕ ਸਰ ਸਾਹਿਬ ’ਚ ਸਰੋਵਰ ’ਚ ਨਹਾਉਣ ਗਏ ਤਿੰਨ ਮਾਸੂਮ ਬੱਚਿਆਂ ਦੀ ਪਾਣੀ ’ਚ ਡੁੱਬਣ ਕਾਰਣ ਮੌਤ ਹੋ ਗਈ। ਮ੍ਰਿਤਕ ਬੱਚਿਆਂ ’ਚ 2 ਲੜਕੀਆਂ ਅਤੇ 1 ਲੜਕਾ ਸ਼ਾਮਲ ਸੀ।
Also Read: ਮੂਸੇਵਾਲਾ ਕਤਲ ਮਾਮਲਾ: ਪੰਜਾਬ ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆਂ ਦਾ ਟ੍ਰਾਂਜ਼ਿਟ ਰਿਮਾਂਡ
ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਹਰਪ੍ਰੀਤ ਸਿੰਘ (9) ਪੁੱਤਰ ਜਸਵੀਰ ਸਿੰਘ ਵਾਸੀ ਦਰੋਗਾ, ਪ੍ਰਿਯਾ (11) ਪੁੱਤਰੀ ਜਸਵਿੰਦਰ ਸਿੰਘ ਵਾਸੀ ਸੁਖੇਰਾ ਬੋਦਲਾ, ਸੀਰਤ (10) ਪੁੱਤਰੀ ਪੂਰਨ ਸਿੰਘ ਵਾਸੀ ਛੋਟੇ ਜੰਡ ਵਾਲੇ ਝੁੱਗੇ ਗੁਰੂਹਰਸਾਏ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਜਲਾਲਾਬਾਦ ਸੁਬੇਗ ਸਿੰਘ, ਤਹਿਸੀਲਦਾਰ ਜਲਾਲਾਬਾਦ , ਥਾਣਾ ਅਮੀਰ ਖਾਸ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਵਾਸੀ ਦਰੋਗਾ ਜਿਸਦੀਆਂ ਭੈਣਾ ਜੋ ਕਿ ਸੁਖੇਰਾ ਬੋਦਲਾ ਅਤੇ ਛੋਟੇ ਜੰਡ ਵਾਲਾ ’ਚ ਵਿਆਹੀਆਂ ਹੋਈਆ ਹਨ ਆਪਣੇ ਪਿੰਡ ਦਰੋਗਾ ਆਈਆਂ ਹੋਈਆ ਸਨ।
Also Read: ਸਾਬਕਾ ਕਾਂਗਰਸੀ ਮੰਤਰੀ ਗਿਲਜੀਆਂ ਨੂੰ ਰਾਹਤ ਨਹੀਂ, HC ‘ਚ ਭ੍ਰਿਸ਼ਟਾਚਾਰ ਦੀ FIR ‘ਤੇ ਸੁਣਵਾਈ ਤੋਂ ਇਨਕਾਰ
ਅੱਜ ਸਵੇਰ ਸਮੇਂ ਸਾਰਾ ਪਰਿਵਾਰ ਸ਼ੇਰ ਮੁਹੰਮਦ ਨਜ਼ਦੀਕ ਝੋਨਾ ਲਗਾ ਰਿਹਾ ਸੀ ਤਾਂ ਉਨ੍ਹਾਂ ਦੇ ਬੱਚੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਚਲੇ ਗਏ ਅਤੇ ਬੱਚੇ ਅਚਾਨਕ ਨਹਾਉਣ ਲਈ ਸਰੋਵਰ ’ਚ ਦਾਖਲ ਹੋ ਗਏ ਅਤੇ ਸਰੋਵਰ ’ਚ ਦਾਖਲ ਹੁੰਦਿਆਂ ਹੀ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਉਹ ਡੂੰਘੇ ਪਾਣੀ ਦੇ ਸਰੋਵਰ ’ਚ ਡੁੱਬ ਗਏ। ਜਿਨ੍ਹਾਂ ਨੂੰ ਕੁੱਝ ਸਮੇਂ ਬਾਅਦ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ’ਚ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।



