ਚੰਡੀਗੜ੍ਹ– ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੋਮਵਾਰ ਨੂੰ ਪਹਿਲੀ ਵਾਰ ਵਿਧਾਨ ਸਭਾ ਵਿਚ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਭਾਸ਼ਣ ਪੜ੍ਹਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ 1 ਜੁਲਾਈ ਤੋਂ ਸੂਬੇ ਵਿੱਚ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਸਾਲ ਬਿਜਲੀ ਸਬਸਿਡੀ ‘ਤੇ 6,947 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਰਕਾਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਵਿੱਤੀ ਸਾਲ ਵਿੱਚ ਰਾਜ ਦਾ ਮਾਲੀਆ ਘਾਟਾ 12553.80 ਕਰੋੜ ਰੁਪਏ ਰਹੇਗਾ।
Also Read: ‘ਬਜਟ ‘ਚ ਪੰਜਾਬ ਦੇ ਹਰ ਵਰਗ ਦਾ ਰੱਖਿਆ ਗਿਆ ਧਿਆਨ’, ਪੰਜਾਬ ਬਜਟ ਤੋਂ ਬਾਅਦ ਬੋਲੇ ਹਰਪਾਲ ਚੀਮਾ
ਪਹਿਲੀ ਗਾਰੰਟੀ ਹੋਈ ਪੂਰੀ!
ਪੰਜਾਬ ਦੇ ਹਰ ਪਰਿਵਾਰ ਨੂੰ ਹਰ ਮਹੀਨੇ 1 ਜੁਲਾਈ ਤੋਂ 300 ਯੂਨਿਟ(600 ਯੂਨਿਟ ਪ੍ਰਤੀ ਬਿਲ) ਮੁਫ਼ਤ ਬਿਜਲੀ ਮਿਲੇਗੀ
ਮਾਨ ਸਰਕਾਰ ਯੋਜਨਾ ਨੂੰ ਵਿੱਤੀ ਸਹਾਇਤਾ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ
–@HarpalCheemaMLA
ਵਿੱਤ ਮੰਤਰੀ, ਪੰਜਾਬ pic.twitter.com/b23Mdrxrx0— AAP Punjab (@AAPPunjab) June 27, 2022
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸਰਕਾਰ ਪਹਿਲੀ ਗਾਰੰਟੀ ਪੂਰੀ ਕਰਨ ਜਾ ਰਹੀ ਹੈ। 1 ਜੁਲਾਈ ਤੋਂ ਪੰਜਾਬ ਦੇ ਹਰ ਘਰ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਸਰਕਾਰ ਇਸ ਸਕੀਮ ਲਈ ਵਿੱਤੀ ਪ੍ਰਬੰਧ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬਜਟ ਭਾਸ਼ਣ ਤੋਂ ਪਹਿਲਾਂ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪ੍ਰਦਾਨ ਕਰਨਾ ਹੈ ਅਤੇ ਇਕ-ਇਕ ਪੈਸਾ ਸੂਬੇ ਦੇ ਲੋਕਾਂ ‘ਤੇ ਖਰਚ ਕੀਤਾ ਜਾਵੇਗਾ।
Also Read: ਮੂਸੇਵਾਲਾ ਦੇ ਗੀਤ ਤੋਂ ਬਾਅਦ ਕਿਸਾਨਾਂ ‘ਤੇ ਐਕਸ਼ਨ: ਕਿਸਾਨ ਏਕਤਾ ਮੋਰਚਾ ਤੇ ਟਰੈਕਟਰ ਟੂ ਟਵਿੱਟਰ ਖਾਤਿਆਂ ‘ਤੇ ਪਾਬੰਦੀ
ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿੱਤਾ। ਸਾਡੀ ਇਮਾਨਦਾਰ ਸਰਕਾਰ ਨੇ ਆਉਂਦਿਆਂ ਹੀ ਕਈ ਮਾਫੀਆ ਖਤਮ ਕਰ ਦਿੱਤੇ। ਅੱਜ ਦਾ ਬਜਟ ਪੰਜਾਬ ਨੂੰ ਸੁਨਹਿਰੀ ਭਵਿੱਖ ਵੱਲ ਲੈ ਜਾਵੇਗਾ। ਭਗਵੰਤ ਮਾਨ ਅਤੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। ਬਿਜਲੀ, ਸਿੱਖਿਆ, ਸਿਹਤ, ਰੁਜ਼ਗਾਰ, ਜੋ ਗਾਰੰਟੀ ਅਸੀਂ ਦਿੱਤੀ ਸੀ, ਉਸ ‘ਤੇ ਕੰਮ ਸ਼ੁਰੂ ਹੋ ਗਿਆ ਹੈ।



