ਚੰਡੀਗੜ੍ਹ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਕਲੀਨ ਚਿੱਟ ਮਿਲਣ ਤੋਂ ਬਾਅਦ ਮਨਕੀਰਤ ਔਲਖ ਦਾ ਦਰਦ ਛਲਕਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇੱਕ ਸਾਲ ਤੋਂ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਦਿਨਾਂ ਦਾ ਮਹਿਮਾਨ ਹਾਂ। ਮਨਕੀਰਤ ਔਲਖ ‘ਤੇ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਗੌਂਡਰ ਗੈਂਗ ਨੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਔਲਖ ਮੂਸੇਵਾਲਾ ਕਤਲ ਦੀ ਸਾਜ਼ਿਸ਼ ਵਿੱਚ ਵੀ ਸ਼ਾਮਲ ਹੈ। ਉਹ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ।
Also Read: ਭਾਰਤ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਗੀਤ SYL ਯੂਟਿਊਬ ਤੋਂ ਗਾਇਬ
ਇੱਕ ਦਿਨ ਸਾਰਿਆਂ ਚਲੇ ਜਾਣਾ-ਔਲਖ
ਕਲੀਨ ਚਿੱਟ ਤੋਂ ਬਾਅਦ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆ ਦਿੱਤੀ। ਔਲਖ ਨੇ ਕਿਹਾ ਕਿ ਮੈਨੂੰ ਚੰਗੇ ਮੀਡੀਆ ਵਾਲੇ ਕਹਿਣ ਲੱਗ ਪਏ ਹਾਂ। ਮੇਰੀ ਬੇਨਤੀ ਹੈ ਕਿ ਤਹਿ ਤੱਕ ਜਾਣ ਤੋਂ ਬਿਨਾਂ ਕਿਸੇ ਨੂੰ ਵੀ ਕਿਸੇ ਗੱਲ ਵਿਚ ਸ਼ਾਮਲ ਨਾ ਕਰੋ। ਇਕ ਖਬਰ ਨਾਲ ਪੂਰੀ ਜ਼ਿੰਦਗੀ ਦੀ ਕਮਾਈ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕ ਦਿਨ ਸਾਰਿਆਂ ਨੇ ਸੰਸਾਰ ਤੋਂ ਚਲੇ ਜਾਣਾ ਹੈ। ਪਹਿਲਾਂ ਹੀ ਕਈ ਮਾਤਾਵਾਂ ਦੇ ਬੇਟੇ ਬਿਨਾਂ ਕਾਰਨ ਦੁਨੀਆ ਤੋਂ ਚਲੇ ਗਏ।
Also Read: ਸੰਗਰੂਰ ਜਿਮਨੀ ਚੋਣ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਮਾਨ ਨੇ ਦਰਜ ਕੀਤੀ ਜਿੱਤ
ਇਸ ਲਈ ਆ ਰਿਹਾ ਸੀ ਔਲਖ ਦਾ ਨਾਂ
ਮਨਕੀਰਤ ਔਲਖ ਵਿੱਕੀ ਮਿੱਡੂਖੇੜਾ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਸ ਦਾ ਪਿਛਲੇ ਸਾਲ ਮਈ ‘ਚ ਮੋਹਾਲੀ ‘ਚ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਲਾਰੈਂਸ ਨਾਲ ਉਸ ਦੀਆਂ ਕਈ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਔਲਖ ਦੀ ਖੁਦ ਦੀ ਪੁਰਾਣੀ ਫੋਟੋ ਪੋਸਟ ਵੀ ਵਾਇਰਲ ਹੋਈ ਸੀ। ਜਿਸ ਵਿਚ ਉਸ ਨੇ ਗੈਂਗਸਟਰ ਲਾਰੈਂਸ ਨੂੰ ਭਰਾ ਅਤੇ ਦੋਸਤ ਕਿਹਾ ਸੀ। ਇਹ ਫੋਟੋ ਰੋਪੜ ਜੇਲ੍ਹ ਵਿੱਚ ਹੋਏ ਸ਼ੋਅ ਦੀ ਸੀ। ਜਿਸ ਨੂੰ ਵਿੱਕੀ ਮਿੱਡੂਖੇੜਾ ਵੱਲੋਂ ਸਪਾਂਸਰ ਕੀਤਾ ਗਿਆ ਸੀ।




