2 ਦੁਕਾਨਦਾਰਾਂ ਨੂੰ ਮਿਲੀ ਗੈਂਗਸਟਰਾਂ ਦੀ ਧਮਕੀ, ਕਿਹਾ-‘ਸਾਨੂੰ ਸਭ ਪਤਾ ਤੂੰ ਤੇ ਤੇਰੀ ਫੈਮਿਲੀ ਕਿੱਥੇ’

ਫਾਜ਼ਿਲਕਾ- ਪੰਜਾਬ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਉੱਤੇ ਫਾਜ਼ਿਲਕਾ ਦੇ 2 ਦੁਕਾਨਦਾਰਾਂ ਨੂੰ ਧਮਕੀ ਦਿੱਤੀ ਗਈ ਹੈ। ਦੋਸ਼ੀ ਨੇ ਪੂਰੇ ਪਰਿਵਾਰ ਨੂੰ ਕਤਲ ਕਰਨ…

ਫਾਜ਼ਿਲਕਾ- ਪੰਜਾਬ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ਉੱਤੇ ਫਾਜ਼ਿਲਕਾ ਦੇ 2 ਦੁਕਾਨਦਾਰਾਂ ਨੂੰ ਧਮਕੀ ਦਿੱਤੀ ਗਈ ਹੈ। ਦੋਸ਼ੀ ਨੇ ਪੂਰੇ ਪਰਿਵਾਰ ਨੂੰ ਕਤਲ ਕਰਨ ਦੀ ਧਮਕੀ ਧਮਕੀ ਦਿੱਤੀ ਹੈ। ਇਥੋਂ ਤੱਕ ਕਿ ਦੁਕਾਨਦਾਰ ਨੂੰ ਕਿਹਾ ਕਿ ਉਹ ਪੁਲਿਸ ਤੋਂ ਪਹਿਲਾਂ ਪਤਾ ਕਰ ਲਵੇ ਕਿ ਮੈਂ ਲਾਰੈਂਸ ਗੈਂਗ ਤੋਂ ਹੀ ਬੋਲ ਰਿਹਾ ਹਾਂ। ਇਸ ਤੋਂ ਬਾਅਦ ਫਿਰੌਤੀ ਦੇ ਪੈਸੇ ਦੇ ਦਵੇ। ਇਸ ਦੀ ਕਾਲ ਰਿਕਾਰਡਿੰਗ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Also Read: ਭ੍ਰਿਸ਼ਟਾਚਾਰ ‘ਤੇ ਮਾਨ ਸਰਕਾਰ ਦਾ ਐਕਸ਼ਨ, ਮੰਤਰੀ ਤੇ IAS ਸਣੇ 45 ਗ੍ਰਿਫਤਾਰ

ਧਮਕੀ ‘ਚ ਕਹੀਆਂ ਇਹ ਗੱਲਾਂ
‘ਤੂੰ ਰਹਿੰਦਾ ਕਿਥੇ ਹੈ? ਕਿਥੋਂ ਆਉਂਦਾ ਹੈ? ਕਦੋਂ ਆਉਂਦਾ ਹੈ? ਤੇਰੀ ਫੈਮਿਲੀ ਮੈਂਬਰ ਕਿੰਨੇ ਹਨ ਤੇ ਕਿਥੇ ਹਨ? ਇਹ ਸਭ ਪਤਾ ਕਰ ਲਿਆ ਹੈ। ਤੈਨੂੰ 2 ਲੱਖ ਕਿਹਾ ਹੈ। ਤੂੰ ਅਜਿਹਾ ਕਰ, ਜਿੰਨੀ ਵਿਵਸਥਾ ਹੋ ਗਈ ਹੈ ਹੁਣੇ ਕਰਵਾ ਦੇ। ਬਾਕੀ ਬਾਅਦ ਵਿਚ ਦੇ ਦਵੀ। ਜੇਕਰ ਨਹੀਂ ਕਰਾਏਗਾ ਤਾਂ ਤੂੰ ਜਾਂ ਤੇਰੀ ਫੈਮਿਲੀ, ਕੁਝ ਨਾ ਕੁਝ ਤਾਂ ਅਸੀਂ ਕਰਾਂਗੇ। ਜੋ ਨਹੀਂ ਕਹਿ ਰਹੇ ਹਾਂ ਉਹ ਤਾਂ ਕਰਾਂਗੇ ਹੀ ਕਰਾਂਗੇ। ਸੱਚ ਕਹਿ ਰਹੇ ਹਾਂ। ਕਿਸੇ ਗਲਤਫਹਿਮੀ ਵਿਚ ਨਾ ਰਹਿਣਾ। ਕੋਈ ਡਾਟਾ ਜਾਂ ਰਿਕਾਰਡ ਕਢਵਾਉਣਾ ਹੈ ਤਾਂ ਥਾਣੇ ਜਾ ਕੇ ਕਹਿ ਕਿ ਮੈਨੂੰ ਇਸ ਨੰਬਰ ਤੋਂ ਕਾਲ ਆਈ ਹੈ। ਇਸ ਦਾ ਰਿਕਾਰਡ ਚਾਹੀਦਾ ਹੈ। ਜਦੋਂ ਤਸੱਲੀ ਹੋ ਗਈ ਤਾਂ ਪੈਸੇ ਦੇ ਦੇਣਾ।

Also Read: ‘Doctor Strange 2’ ਇਸ OTT ਪਲੇਟਫਾਰਮ ‘ਤੇ ਹੋਵੇਗੀ ਸਟ੍ਰੀਮ, ਮਜ਼ਾ ਹੋਵੇਗਾ ਦੁੱਗਣਾ

ਲਾਰੈਂਸ ਗੈਂਗ ਦੇ ਨਾਂ ਉੱਤੇ ਧਮਕੀ ਦੀ ਸ਼ਿਕਾਇਤ
ਪੁਲਿਸ ਨੇ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਉਨ੍ਹਾਂ ਨੂੰ ਧਮਕੀ ਆਈ ਕਿ ਅਸੀਂ ਲਾਰੈਂਸ ਗੈਂਗ ਨਾਲ ਸਬੰਧ ਰੱਖਦੇ ਹਾਂ। ਸਾਨੂੰ ਕੁਝ ਪੈਸੇ ਦੇ ਨਹੀਂ ਤਾਂ ਤੈਨੂੰ ਮਾਰ ਦਿਆਂਗੇ। 2 ਦੁਕਾਨਦਾਰਾਂ ਤੋਂ 2-2 ਲੱਖ ਦੀ ਫਿਰੌਤੀ ਮੰਗੀ ਗਈ ਹੈ। ਜਿਸ ਨੰਬਰ ਤੋਂ ਧਮਕੀ ਆਈ, ਉਸ ਦੀ ਡਿਟੇਲ ਨਿਕਲਵਾ ਰਹੇ ਹਾਂ। ਟੈਕਨਿਕਲ ਸੈੱਲ ਤੋਂ ਜਾਣਕਾਰੀ ਮੰਗੀ ਹੈ। ਉਸ ਦੀ ਲੋਕੇਸ਼ਨ ਕਢਵਾ ਰਹੇ ਹਾਂ।

Leave a Reply

Your email address will not be published. Required fields are marked *