ਪਰਿਵਾਰ ਨਾਲ ਮਾਲਦੀਵ ਪਹੁੰਚੇ ਕੋਹਲੀ, ਅਨੁਸ਼ਕਾ ਨੇ ਬੇਟੀ ਵਾਮਿਕਾ ਨਾਲ ਕੀਤਾ ਇਹ ਪਿਆਰਾ ਵਾਅਦਾ

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਛੁੱਟੀਆਂ ਮਨਾ ਰਹੇ ਹਨ। ਇਹ ਪਰਿਵਾਰ ਮਾਲਦੀਵ ਵਿੱਚ…

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਛੁੱਟੀਆਂ ਮਨਾ ਰਹੇ ਹਨ। ਇਹ ਪਰਿਵਾਰ ਮਾਲਦੀਵ ਵਿੱਚ ਸਮਾਂ ਬਿਤਾ ਰਿਹਾ ਹੈ। ਇੱਥੋਂ ਹੀ ਅਨੁਸ਼ਕਾ ਨੇ ਬੇਟੀ ਵਾਮਿਕਾ ਨਾਲ ਇਕ ਪਿਆਰਾ ਵਾਅਦਾ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਅਨੁਸ਼ਕਾ ਨੇ ਇੰਸਟਾਗ੍ਰਾਮ ਸਟੋਰੀ ‘ਤੇ ਬੇਟੀ ਵਾਮਿਕਾ ਦੇ ਸਾਈਕਲ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਇਸ ‘ਤੇ ਵਾਮਿਕਾ ਵੀ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।

Also Read: ਭ੍ਰਿਸ਼ਟਾਚਾਰ ਮਾਮਲੇ ‘ਚ ਸਾਧੂ ਸਿੰਘ ਧਰਮਸੋਤ ਮੁੜ ਮੋਹਾਲੀ ਕੋਰਟ ‘ਚ ਪੇਸ਼ੀ

Anushka promise to Vamika

ਅਨੁਸ਼ਕਾ ਨੇ ਕੀਤਾ ਬੇਟੀ ਵਾਮਿਕਾ ਨਾਲ ਇਹ ਵਾਅਦਾ
ਅਨੁਸ਼ਕਾ ਨੇ ਇਸ ਇੰਸਟਾਗ੍ਰਾਮ ਸਟੋਰੀ ਦੇ ਨਾਲ ਕੈਪਸ਼ਨ ‘ਚ ਲਿਖਿਆ, ‘ਮੈਂ ਤੁਹਾਨੂੰ ਇਸ ਦੁਨੀਆ ਤੋਂ ਪਰ੍ਹੇ ਇਕ ਵੱਖਰੀ ਦੁਨੀਆ ‘ਚ ਲੈ ਜਾਵਾਂਗੀ। ਤੁਸੀਂ ਮੇਰੀ ਜਿੰਦਗੀ ਹੋ.’ ਅਨੁਸ਼ਕਾ ਨੇ ਇਸ ਕੈਪਸ਼ਨ ਨਾਲ ਪਰਿਵਾਰ ਅਤੇ ਦਿਲ ਦਾ ਇਮੋਜੀ ਵੀ ਬਣਾਇਆ ਹੈ। ਅਨੁਸ਼ਕਾ ਸ਼ਰਮਾ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Also Read: ਹੁਣ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਲਏਗੀ ਲਾਰੈਂਸ ਬਿਸ਼ਨੋਈ ਦਾ 4 ਦਿਨਾਂ ਰਿਮਾਂਡ 

 

ਕੋਹਲੀ ਨੇ ਵਾਮਿਕਾ ਨੂੰ ਪਾਪਰਾਜ਼ੀ ਤੋਂ ਲੁਕਾਇਆ
ਤੁਹਾਨੂੰ ਦੱਸ ਦੇਈਏ ਕਿ ਕੋਹਲੀ ਆਪਣੀ ਬੇਟੀ ਵਾਮਿਕਾ ਨੂੰ ਲੈ ਕੇ ਕਾਫੀ ਸਕਾਰਾਤਮਕ ਰਹੇ ਹਨ। ਅਜੇ ਤੱਕ ਵਾਮਿਕਾ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਹੈ। ਹਾਲ ਹੀ ‘ਚ ਜਦੋਂ ਕੋਹਲੀ ਮਾਲਦੀਵ ਜਾ ਰਹੇ ਸਨ ਤਾਂ ਮੁੰਬਈ ਏਅਰਪੋਰਟ ‘ਤੇ ਵੀ ਕੋਹਲੀ ਨੇ ਪਾਪਰਾਜ਼ੀ ਨੂੰ ਵਾਮਿਕਾ ਦੀਆਂ ਤਸਵੀਰਾਂ ਖਿਚਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।

 

Leave a Reply

Your email address will not be published. Required fields are marked *