ਫਿਰ ਵਿਵਾਦਾਂ ‘ਚ ਫਰੀਦਕੋਟ ਜੇਲ੍ਹ, ਤਲਾਸ਼ੀ ਦੌਰਾਨ 5 ਮੋਬਾਈਲ, 2 ਚਾਰਜਰ ਅਤੇ 2 ਹੈੱਡਫੋਨ ਬਰਾਮਦ

ਫਰੀਦਕੋਟ- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ‘ਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ | ਜੇਲ੍ਹ ਪ੍ਰਸ਼ਾਸਨ ਦੀ ਤਲਾਸ਼ੀ ਦੌਰਾਨ 5 ਮੋਬਾਈਲ, 2 ਚਾਰਜਰ…

ਫਰੀਦਕੋਟ- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ‘ਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ | ਜੇਲ੍ਹ ਪ੍ਰਸ਼ਾਸਨ ਦੀ ਤਲਾਸ਼ੀ ਦੌਰਾਨ 5 ਮੋਬਾਈਲ, 2 ਚਾਰਜਰ ਅਤੇ 2 ਹੈੱਡਫੋਨ ਬਰਾਮਦ, 3 ਹਵਾਲਾਤੀਆਂ ਸਮੇਤ ਇਕ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਅਜੇ ਇਕ ਦਿਨ ਪਹਿਲਾਂ ਹੀ ਇਕ ਹਵਾਲਾਤੀ ਨੇ ਮੋਬਾਈਲ ‘ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਸੀ |

Also Read: 21 ਸਾਲਾ ਬੰਗਾਲੀ ਅਦਾਕਾਰਾ Bidisha De Majumdar ਨੇ ਕੀਤੀ ਖੁਦਕੁਸ਼ੀ, ਫਲੈਟ ‘ਚ ਲਟਕਦੀ ਮਿਲੀ ਲਾਸ਼

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਇਸੇ ਜੇਲ੍ਹ ਵਿਚੋਂ ਇਕ ਹਵਾਲਾਤੀ ਵਲੋਂ ਜੇਲ੍ਹ ਵਿਚ ਕੀਤੀ ਵੀਡੀਓ ਕਾਲ ਵਾਇਰਲ ਹੋ ਗਈ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਐਕਸ਼ਨ ਲਿਆ। ਇਸ ਦੌਰਾਨ ਜੇਲ੍ਹ ਸੁਪਰੀਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਦੌਰਾਨ ਜੇਲ੍ਹ ਵਿਚੋਂ ਇਕ ਹਲਾਵਾਤੀ ਵਲੋਂ ਆਪਣੇ ਰਿਸ਼ਤੇਦਾਰ ਨੂੰ ਕੀਤੀ ਕਾਲ ਵਾਇਰਲ ਹੋਈ ਸੀ।

Also Read: ਜੇਲ੍ਹ ਦੀ ਵੀਡੀਓ ਕਾਲ ਵਾਇਰਲ ਹੋਣ ‘ਤੇ ਮਾਨ ਸਰਕਾਰ ਦਾ ਸਖਤ ਐਕਸ਼ਨ, ਜੇਲ੍ਹ ਸੁਪਰੀਡੈਂਟ ਸਸਪੈਂਡ

Leave a Reply

Your email address will not be published. Required fields are marked *