ਚੰਡੀਗੜ੍ਹ– ਮੁਹਾਲੀ ਵਿਚ ਬੀਤੇ ਦਿਨ ਹੋਏ ਹਮਲੇ ਦੇ ਸਬੰਧ ਵਿਚ ਅੱਜ ਪੰਜਾਬ ਦੇ ਡੀਜੀਪੀ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਘਟਨਾ ਦੇ ਸਬੰਧ ਵਿਚ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ਦਾ ਮੁੱਖ ਮੁਲਜ਼ਮ ਗੈਂਗਸਟਰ ਲਖਬੀਰ ਸਿੰਘ ਹੈ।
Also Read: ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ, ਕਿਹਾ-‘ਸਿੱਖਣ ਨੂੰ ਮਿਲਿਆ ਬਹੁਤ ਕੁਝ’
ਇਸ ਦੌਰਾਨ ਡੀਜੀਪੀ ਵੀਕੇ ਭਾਵਰਾ ਨੇ ਕਿਹਾ ਕਿ ਇਹ ਹਮਲਾ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਨੈਕਸਸ ਵਲੋਂ ਕੀਤਾ ਗਿਆ ਹੈ। ਇਸ ਹਮਲੇ ਵਿਚ 2 ਲੋਕ ਸ਼ਾਮਲ ਹਨ, ਨਿਸ਼ਾਨ ਸਿੰਘ ਤੇ ਚੜਤ ਸਿੰਘ। 9 ਮਈ ਨੂੰ ਹਮਲਾਵਰ ਮੁਹਾਲੀ ਪਹੁੰਚੇ ਸਨ। ਮੁੱਖ ਦੋਸ਼ੀ ਲਖਬੀਰ ਸਿੰਘ 2017 ਵਿਚ ਕੈਨੇਡਾ ਚਲਾ ਗਿਆ ਸੀ। ਘਟਨਾ ਦੇ ਸਬੰਧ ਵਿਚ ਪੁਲਿਸ ਨੇ ਇਕ ਮਹਿਲਾ ਬਲਜੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਕੁੱਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਤਿੰਨ ਲੋਕਾਂ ਦੀ ਭਾਲ ਅਜੇ ਜਾਰੀ ਹੈ।
Also Read: Google ‘ਤੇ ਸਰਚ ਕੀਤੀਆਂ ਇਹ 3 ਚੀਜ਼ਾਂ ਤਾਂ ਸਿੱਧਾ ਜਾਓਗੇ ਜੇਲ੍ਹ! ਛੋਟੀ ਜਿਹੀ ਗਲਤੀ ਪਏਗੀ ਭਾਰੀ



