ਪੰਜਾਬ ਦੇ ‘ਆਪ’ ਵਿਧਾਇਕਾਂ ਦੀ ਚੰਡੀਗੜ੍ਹ ‘ਚ ਲੱਗੇਗੀ ‘ਕਲਾਸ’: 3 ਦਿਨ ਚੱਲੇਗਾ ਟ੍ਰੇਨਿੰਗ ਕੈਂਪ

ਚੰਡੀਗੜ੍ਹ– ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀਆਂ ਕਲਾਸਾਂ ਲੱਗਣਗੀਆਂ। ਇਸ ਦੇ ਲਈ 31 ਮਈ ਤੋਂ 2 ਜੂਨ ਤੱਕ ਚੰਡੀਗੜ੍ਹ ਵਿਖੇ ਸਿਖਲਾਈ ਕੈਂਪ…

ਚੰਡੀਗੜ੍ਹ– ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀਆਂ ਕਲਾਸਾਂ ਲੱਗਣਗੀਆਂ। ਇਸ ਦੇ ਲਈ 31 ਮਈ ਤੋਂ 2 ਜੂਨ ਤੱਕ ਚੰਡੀਗੜ੍ਹ ਵਿਖੇ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਵਿਧਾਇਕਾਂ ਨੂੰ ਰੋਜ਼ਾਨਾ 8 ਘੰਟੇ ਸਿਖਲਾਈ ਦਿੱਤੀ ਜਾਵੇਗੀ। ਪੰਜਾਬ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਜੂਨ ਵਿੱਚ ਹੋਵੇਗਾ।

Also Read: ਆਪਣੇ ਚੀਨੀ ਹਮਸ਼ਕਲ ਨਾਲ ਮਿਲਣਾ ਚਾਹੁੰਦੇ ਨੇ Elon Musk, ਪਰ ਮਨ ‘ਚ ਹੈ ਇਹ ਡਰ

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਰੋਧੀਆਂ ਨੂੰ ਜਵਾਬ ਦੇਣ ਦੀ ਰਣਨੀਤੀ ਬਣਾ ਰਹੀ ਹੈ। ਇਹ ਗੱਲ ਆਮ ਆਦਮੀ ਪਾਰਟੀ ਲਈ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਵਾਰ ਉਨ੍ਹਾਂ ਦੇ 92 ਵਿੱਚੋਂ 82 ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ। ਜਿਸ ਵਿੱਚ ਸੀਐਮ ਭਗਵੰਤ ਮਾਨ ਵੀ ਸ਼ਾਮਲ ਹਨ। ਪਰ ਉਨ੍ਹਾਂ ਨੂੰ ਸਿਖਲਾਈ ਕੌਣ ਦੇਵੇਗਾ? ਇਸ ਬਾਰੇ ਅਜੇ ਸਪੱਸ਼ਟ ਨਹੀਂ ਹੈ।

Also Read: ਚੰਡੀਗੜ੍ਹ ਦੇ ਥਾਣਿਆਂ ਦੀ ਵਧੇਗੀ ਸੁਰੱਖਿਆ: DGP ਪ੍ਰਵੀਰ ਰੰਜਨ ਨੇ ਦਿੱਤੇ ਹੁਕਮ

ਕਾਂਗਰਸ ਨੇ ਕਿਹਾ ਸੀ- ਸ਼ੈਡੋ ਕੈਬਨਿਟ ਬਣਾਵਾਂਗੇ
ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ 18 ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਸ਼ੈਡੋ ਕੈਬਨਿਟ ਬਣਾਵਾਂਗੇ। ਜੋ ਸਰਕਾਰ ਅਤੇ ਮੰਤਰੀਆਂ ਦੇ ਕੰਮ ‘ਤੇ ਨਜ਼ਰ ਰੱਖੇਗਾ। ਕਾਂਗਰਸ ਵਿੱਚ ਕਈ ਸਾਬਕਾ ਮੰਤਰੀ ਵੀ ਚੋਣਾਂ ਜਿੱਤਣ ਤੋਂ ਬਾਅਦ ਆਏ ਹਨ।

Leave a Reply

Your email address will not be published. Required fields are marked *