ਨਵੀਂ ਦਿੱਲੀ- ਭਾਰਤੀ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸੋਮਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੰਬਈ ਇੰਡੀਅਨਜ਼ ਲਈ ਖੇਡ ਰਹੇ ਜਸਪ੍ਰੀਤ ਬੁਮਰਾਹ ਨੇ ਆਪਣੇ ਚਾਰ ਓਵਰਾਂ ਦੇ ਸਪੈੱਲ ਵਿੱਚ 5 ਵਿਕਟਾਂ ਹਾਸਲ ਕੀਤੀਆਂ। ਬੁਮਰਾਹ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਨਾਲ ਹੀ ਗਰਾਊਂਡ ‘ਚ ਮੌਜੂਦ ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਵੀ ਖੁਸ਼ੀ ਨਾਲ ਉਛਲ ਪਈ।
Also Read: ਤਜਿੰਦਰ ਬੱਗਾ ਨੂੰ ਵੱਡੀ ਰਾਹਤ, ਹਾਈਕੋਰਟ ਨੇ 5 ਜੁਲਾਈ ਤੱਕ ਗ੍ਰਿਫ਼ਤਾਰੀ ‘ਤੇ ਲਾਈ ਰੋਕ
ਜਦੋਂ ਮੁੰਬਈ ਇੰਡੀਅਨਜ਼ ਦੀ ਗੇਂਦਬਾਜ਼ੀ ਖਤਮ ਹੋਈ ਤਾਂ ਸੰਜਨਾ ਗਣੇਸ਼ਨ ਨੇ ਵੀ ਉਸ ਤੋਂ ਬਾਅਦ ਟਵੀਟ ਕੀਤਾ। ਉਸ ਨੇ ਲਿਖਿਆ ਕਿ ਮੇਰਾ ਪਤੀ Fire ਹੈ। ਸੰਜਨਾ ਨੇ ਇਸ ਦੇ ਨਾਲ ਫਾਇਰ ਇਮੋਜੀ ਵੀ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਪੁਸ਼ਪਾ’ ਦੇ ‘ਫਲਾਵਰ ਨਾਟ ਫਾਇਰ’ ਡਾਇਲਾਗ ਦੀ ਕਾਫੀ ਚਰਚਾ ਹੋਈ ਸੀ, ਅਜਿਹੇ ‘ਚ ਇਹ ਰਿਐਕਸ਼ਨ ਵੀ ਵਾਇਰਲ ਹੋ ਗਿਆ ਸੀ।
Also Read: CM ਮਾਨ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਤੇ ਸਿੱਖਿਆ ਅਫਸਰਾਂ ਨਾਲ ਕੀਤੀ ਮੁਲਾਕਾਤ (ਵੀਡੀਓ)
ਜਸਪ੍ਰੀਤ ਬੁਮਰਾਹ ਨੇ ਜਦੋਂ ਕਮਾਲ ਕੀਤਾ ਤਾਂ ਸੰਜਨਾ ਗਣੇਸ਼ਨ ਮੈਦਾਨ ‘ਚ ਸੀ ਅਤੇ ਬੁਮਰਾਹ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਲਾਈਵ ਦੇਖ ਰਹੀ ਸੀ ਅਤੇ ਉਸਨੇ ਹਰ ਵਿਕਟ ‘ਤੇ ਖੜ੍ਹੇ ਹੋ ਕੇ ਤਾੜੀਆਂ ਵੀ ਦਿੱਤੀਆਂ। ਮੁੰਬਈ ਇੰਡੀਅਨਜ਼ ਨੇ ਸੰਜਨਾ ਗਣੇਸ਼ਨ ਦੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਵਿੱਚ ਉਹ ਪੰਜੇ ਦਾ ਇਸ਼ਾਰਾ ਕਰ ਰਹੀ ਹੈ। ਜਸਪ੍ਰੀਤ ਬੁਮਰਾਹ ਦੇ ਇਸ ਸ਼ਾਨਦਾਰ ਕਾਰਨਾਮੇ ‘ਤੇ ਸਿਰਫ ਸੰਜਨਾ ਗਣੇਸ਼ਨ ਹੀ ਨਹੀਂ ਬਲਕਿ ਗਰਾਊਂਡ ‘ਚ ਮੌਜੂਦ ਮੁੰਬਈ ਇੰਡੀਅਨਜ਼ ਦੇ ਮਾਲਕ ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਮਹਿਤਾ ਵੀ ਖੁਸ਼ੀ ਨਾਲ ਉਛਲ ਪਏ। ਦੋਵਾਂ ਨੇ ਆਪਣੇ ਚੈਂਪੀਅਨ ਗੇਂਦਬਾਜ਼ ਨੂੰ ਵਧਾਈ ਦਿੱਤੀ।
Also Read: ‘Avatar 2’ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਇਸ ਦਿਨ ਸਿਨੇਮਾਘਰਾਂ ‘ਚ ਲੱਗੇਗੀ ਫਿਲਮ
https://livingindianews.co.in/entertainment/hollywood-avatar-2-trailer-released-avatar-the-way-of-water-new-teaser-trailer-out-with-release-date
ਸੋਸ਼ਲ ਮੀਡੀਆ ‘ਤੇ ਵੀ ਜਸਪ੍ਰੀਤ ਬੁਮਰਾਹ ਦਾ ਪੂਰਾ ਦਬਦਬਾ ਰਿਹਾ। ਵਸੀਮ ਜਾਫਰ, ਰਵੀ ਸ਼ਾਸਤਰੀ ਸਮੇਤ ਕਈ ਸਾਬਕਾ ਕ੍ਰਿਕਟਰਾਂ, ਪ੍ਰਸ਼ੰਸਕਾਂ ਨੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਤਾਰੀਫ ਕੀਤੀ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਦੇ ਜਸਪ੍ਰੀਤ ਬੁਮਰਾਹ ਨੇ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 4 ਓਵਰਾਂ ‘ਚ 10 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ। ਆਈਪੀਐਲ ਵਿੱਚ ਜਸਪ੍ਰੀਤ ਬੁਮਰਾਹ ਦਾ ਇਹ ਪਹਿਲਾ ਫਾਈਫਰ ਹੈ।




