ਪਟਿਆਲਾ- ਪਟਿਆਲਾ ‘ਚ ਸ਼੍ਰੀ ਮਾਤਾ ਕਾਲੀ ਦੇਵੀ ਮੰਦਰ ਮਾਲ ਰੋਡ ਤੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ‘ਚ ਜ਼ਬਰਦਸਤ ਪਥਰਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ‘ਤੇ ਐੱਸ.ਐੱਸ.ਪੀ. ਪਟਿਆਲਾ ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਪਹੁੰਚ ਰਹੀ ਹੈ।
Also Read: ਭਿਆਨਕ ਗਰਮੀ ‘ਚ ਕੋਲੇ ਦੀ ਕਮੀ ਨੇ ਵਧਾਇਆ ਬਿਜਲੀ ਸੰਕਟ, ਕਾਂਗਰਸ ਦੇ ਮੋਦੀ ਸਰਕਾਰ ‘ਤੇ ਨਿਸ਼ਾਨੇ
ਮਿਲੀ ਜਾਣਕਾਰੀ ਮੁਤਾਬਕ ਜਿਸ ਵਕਤ ਇਹ ਪਥਰਾਅ ਸ਼ੁਰੂ ਹੋਇਆ ਉਸ ਵਕਤ ਪੁਲਿਸ ਦੀ ਨਫ਼ਰੀ ਘੱਟ ਸੀ। ਪਥਰਾਅ ਕਾਰਨ ਆਲੇ-ਦੁਆਲੇ ਖੜ੍ਹੇ ਹੋਏ ਲੋਕਾਂ ਦੇ ਵਿਚ ਇਕਦਮ ਭਗਦੜ ਮਚੀ, ਜਿਸ ਤੋਂ ਬਾਅਦ ਆਮ ਲੋਕ ਵੀ ਆਪਣੀਆਂ ਜਾਨਾਂ ਬਚਾ ਕੇ ਭੱਜਦੇ ਨਜ਼ਰ ਆਏ। ਪਥਰਾਅ ਕਰਨ ਦੇ ਨਾਲ-ਨਾਲ ਦੋਵੇਂ ਜਥੇਬੰਦੀਆਂ ਦੇ ਲੋਕ ਹੱਥਾਂ ‘ਚ ਕਿਰਪਾਨਾਂ ਤੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਨਜ਼ਰ ਆਏ।
Also Read: ਲੰਬੇ ਬਿਜਲੀ ਕੱਟਾਂ ‘ਤੇ ਹਰਭਜਨ ਸਿੰਘ ETO ਦਾ ਬਿਆਨ, ਕਿਹਾ-‘ਚੰਨੀ ਸਰਕਾਰ ਨਹੀਂ ਕਰਕੇ ਗਈ ਕੋਈ ਪ੍ਰਬੰਧ’



