ਚਮਕੌਰ ਸਾਹਿਬ- ‘ਚੰਨੀ ਵਾਲੀ ਬੱਕਰੀ’ ਨਾਮ ਨਾਲ ਮਸ਼ਹੂਰ ਬੱਕਰੀ ਮੁੜ ਸੁਰਖੀਆਂ ਵਿਚ ਆ ਗਈ ਹੈ। ਬੱਕਰੀ ਦੇ ਮਾਲਕ ਪਾਲਾ ਖਾਨ ਅਨੁਸਾਰ ਚਮਕੌਰ ਸਾਹਿਬ ਤੋਂ ਆਏ ਲੋਕ ਬੱਕਰੀ ਖ਼ਰੀਦ ਕੇ ਲੈ ਕੇ ਗਏ ਹਨ, ਉਨ੍ਹਾਂ ਨੇ ਇੱਕੀ ਹਜ਼ਾਰ ਰੁਪਏ ਦੀ ਇਹ ਬੱਕਰੀ ਵੇਚੀ ਹੈ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਨਵੇਂ ਪਟੇ, ਝਾਂਜਰਾ ਨਾਲ ਸਜਾ ਕੇ ਵੇਚਿਆ ਹੈ। ਉੱਥੇ ਪਾਲਾ ਖਾਨ ਨੇ ਕਿਹਾ ਕਿ ਉਸ ਦੇ ਅੰਦਾਜ਼ੇ ਅਨੁਸਾਰ ਇਹ ਬੱਕਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹੀ ਖਰੀਦੀ ਹੈ।
Also Read: ਕੱਚੇ ਮੁਲਾਜ਼ਮ ਜਲਦ ਹੋਣਗੇ ਪੱਕੇ, ਪੰਜਾਬ ‘ਚ ਕੁੱਲ ਠੇਕਾ ਮੁਲਾਜ਼ਮਾਂ ਗਿਣਤੀ ਕਰੇਗੀ ਕਮੇਟੀ
ਉਨ੍ਹਾਂ ਦੱਸਿਆ ਕਿ ਕੱਲ੍ਹ ਸਵੇਰ ਸਮੇਂ ਚਮਕੌਰ ਸਾਹਿਬ ਤੋਂ ਕੁਝ ਲੋਕ ਉਸ ਦੇ ਘਰ ਬੱਕਰੀ ਖ਼ਰੀਦਣ ਪਹੁੰਚੇ ਸਨ। ਜਿਨ੍ਹਾਂ ਨੇ ਦੱਸਿਆ ਕਿ ਉਹ ਬੱਕਰੀ ਦਾ ਮੁਫ਼ਤ ਦੁੱਧ ਲੋਕਾਂ ਨੂੰ ਸੇਵਾ ਦੇ ਤੌਰ ‘ਤੇ ਦੇਣਾ ਚਾਹੁੰਦੇ ਹਨ। ਜਿਸ ਤੋਂ ਪ੍ਰਭਾਵਤ ਹੋ ਕੇ ਉਸ ਨੇ ਬੱਕਰੀ ਵੇਚਣ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਦੱਸਿਆ ਕਿ ਬੱਕਰੀ ਨੂੰ ਵੇਚਣ ਵੇਲੇ ਉਸ ਨੇ ਬੱਕਰੀ ਨੂੰ ਪਟਾ ਤੇ ਝਾਂਜਰਾਂ ਨਾਲ ਸਜਾ ਕੇ ਵੇਚਿਆ ਹੈ। ਪਾਲਾ ਖ਼ਾਨ ਨੇ ਦੱਸਿਆ ਕਿ ਉਸ ਕੋਲ ਸਵੇਰ ਵੇਲੇ ਗੱਡੀਆਂ ਵਿੱਚ ਕੁਝ ਲੋਕ ਆਏ, ਜਿਨ੍ਹਾਂ ਨੇ ਚਮਕੌਰ ਸਾਹਿਬ ਤੋਂ ਆਏ ਹੋਣ ਦੀ ਗੱਲ ਆਖੀ। ਉਨ੍ਹਾਂ ਦੱਸਿਆ ਕਿ ਉਹ ਬੱਕਰੀਆਂ ਖ਼ਰੀਦਦੇ ਵੀ ਹਨ ਅਤੇ ਵੇਚਦੇ ਵੀ, ਪਰ ਇਸ ਬੱਕਰੀ ਦੇ ਖ਼ਰੀਦਦਾਰ ਕੋਈ ਖ਼ਾਸ ਹੀ ਲੱਗਦੇ ਸਨ।
Also Read: ਮੋਟਰਸਾਈਕਲ ਰੇਹੜੀਆਂ ਬਾਰੇ ਹੁਕਮਾਂ ਤੋਂ ਨਾਰਾਜ਼ CM ਮਾਨ ਨੇ ਸੱਦੀ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ



