ਮੋਟਰਸਾਈਕਲ ਰੇਹੜੀਆਂ ਬਾਰੇ ਹੁਕਮਾਂ ਤੋਂ ਨਾਰਾਜ਼ CM ਮਾਨ ਨੇ ਸੱਦੀ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ

ਚੰਡੀਗੜ੍ਹ: ਜੁਗਾੜੂ ਰੇੜੀਆਂ ਉੱਪਰ ਪਾਬੰਦੀ ਲਾਉਣ ਬਾਰੇ ਟ੍ਰੈਫਿਕ ਪੁਲਿਸ ਦੇ ਹੁਕਮਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਰਾਜ਼ ਹਨ। ਉਨ੍ਹਾਂ ਨੇ ਇਸ ਬਾਰੇ ਟਰਾਂਸਪੋਰਟ ਵਿਭਾਗ ਤੋਂ…

ਚੰਡੀਗੜ੍ਹ: ਜੁਗਾੜੂ ਰੇੜੀਆਂ ਉੱਪਰ ਪਾਬੰਦੀ ਲਾਉਣ ਬਾਰੇ ਟ੍ਰੈਫਿਕ ਪੁਲਿਸ ਦੇ ਹੁਕਮਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਰਾਜ਼ ਹਨ। ਉਨ੍ਹਾਂ ਨੇ ਇਸ ਬਾਰੇ ਟਰਾਂਸਪੋਰਟ ਵਿਭਾਗ ਤੋਂ ਤੁਰੰਤ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਅੱਜ 12 ਵਜੇ ਮੀਟਿੰਗ ਬੁਲਾਈ ਹੈ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਹੈ। ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ, ਡੀਜੀਪੀ, ਏਡੀਜੀਪੀ ਟਰੈਫਿਕ ਤੇ ਸਕੱਤਰ ਟਰਾਂਸਪੋਰਟ ਸ਼ਾਮਲ ਹੋ ਸਕਦੇ ਹਨ।

Also Read: ਨਿੱਜੀ ਸਕੂਲਾਂ ਖਿਲਾਫ ਕਾਰਵਾਈ ਦੀ ਤਿਆਰੀ ‘ਚ ਪੰਜਾਬ ਸਰਕਾਰ, 720 ਸਕੂਲਾਂ ਖਿਲਾਫ ਮਿਲੀਆਂ ਸ਼ਿਕਾਇਤਾਂ

ਦੱਸ ਦਈਏ ਕਿ ਬੀਤੇ ਦਿਨ ਏਡੀਜੀਪੀ ਟ੍ਰਾਫਿਕ ਪੁਲਿਸ ਵਲੋਂ ਸੂਬੇ ਵਿਚ ਚੱਲ ਰਹੀਆਂ ਮੋਟਰਸਾਈਕਲ ਰੇਹੜੀਆਂ ਉੱਤੇ ਰੋਕ ਲਾਉਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ। ਸੂਬੇ ਭਰ ਵਿਚ ਵਿਰੋਧ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਨੇ ਇਸ ਉੱਤੇ ਸਖਤ ਨੋਟਿਸ ਲਿਆ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਮੋਟਰਸਾਈਕਲ ਰੇਹੜੀਆਂ ਨੂੰ ਰੋਕਣ ਦਾ ਹੁਕਮ ਵਾਪਸ ਲੈ ਲਿਆ ਹੈ। ਜਦੋਂ ਕਾਰਵਾਈ ਨੂੰ ਲੈ ਕੇ ਹੰਗਾਮਾ ਹੋਇਆ ਤਾਂ ਏਡੀਜੀਪੀ ਟਰੈਫਿਕ ਨੇ ਕਿਹਾ ਕਿ ਫਿਲਹਾਲ ਅਸੀਂ ਜਾਗਰੂਕ ਕਰਾਂਗੇ। ਪਿਛਲੀਆਂ ਚੋਣਾਂ ਵਿੱਚ ਇਨ੍ਹਾਂ ਰੇਹੜੀ ਵਾਲਿਆਂ ਨੇ ਆਮ ਆਦਮੀ ਪਾਰਟੀ (ਆਪ) ਲਈ ਚੋਣ ਪ੍ਰਚਾਰ ਕੀਤਾ ਸੀ। ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਇਹ ਤਸਵੀਰਾਂ ਵੀ ਵੱਡੇ ਪੱਧਰ ‘ਤੇ ਸ਼ੇਅਰ ਹੋਣ ਲੱਗੀਆਂ। ਵਿਰੋਧੀ ਵੀ ਬਦਲਵੇਂ ਪ੍ਰਬੰਧਾਂ ਤੋਂ ਬਿਨਾਂ ਕਾਰਵਾਈ ‘ਤੇ ਸਵਾਲ ਉਠਾ ਰਹੇ ਸਨ।

Also Read: PM ਮੋਦੀ ਦੀ ਰੈਲੀ ਵਾਲੀ ਥਾਂ ਤੋਂ ਸਿਰਫ 12 ਕਿਲੋਮੀਟਰ ਦੂਰ ਹੋਇਆ ਧਮਾਕਾ

ਏਡੀਜੀਪੀ ਟਰੈਫਿਕ ਨੇ ਦਿੱਤੇ ਸਨ ਇਹ ਹੁਕਮ
ਇਸ ਸਬੰਧੀ ਏ.ਡੀ.ਜੀ.ਪੀ ਟ੍ਰੈਫਿਕ ਨੇ ਹੁਕਮ ਦਿੱਤੇ ਹਨ ਕਿ ਸੂਬੇ ਵਿੱਚ ਕੰਡਮ ਮੋਟਰਸਾਈਕਲਾਂ ਨੂੰ ਸਟਰੀਟ ਵੈਂਡਰਾਂ ਨਾਲ ਜੋੜ ਕੇ ਸਵਾਰੀਆਂ ਲਿਜਾਈਆਂ ਜਾ ਰਹੀਆਂ ਹਨ। ਉਹ ਆਪਣੀ ਅਤੇ ਆਪਣੇ ਯਾਤਰੀਆਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ। ਇਨ੍ਹਾਂ ਰੇਹੜੀਆਂ ਵਿਚ ਸੀਮਿੰਟ, ਬੱਜਰੀ, ਰੇਤਾ, ਇੱਟਾਂ, ਸਰੀਏ ਅਤੇ ਇਲੈਕਟ੍ਰਾਨਿਕ ਸਮਾਨ ਲੱਦਿਆ ਜਾ ਰਿਹਾ ਹੈ। ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਉਨ੍ਹਾਂ ਵਿਸ਼ੇਸ਼ ਮੁਹਿੰਮ ਚਲਾ ਕੇ ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ।

Leave a Reply

Your email address will not be published. Required fields are marked *