ਚੰਡੀਗੜ੍ਹ- ਪੰਜਾਬ ਵਿਚ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਭਲਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰੇਗਾ। ਇਹ ਮੀਟਿੰਗ ਭਲਕੇ ਪੰਜਾਬ ਭਵਨ ਵਿਚ ਦੁਪਹਿਰੇ 2 ਵਜੇ ਕੀਤੀ ਜਾਵੇਗੀ।
Also Read: ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS ਅਧਿਕਾਰੀਆਂ ਦੇ ਤਬਾਦਲੇ
ਇਸ ਦੌਰਾਨ ਜਾਰੀ ਨੋਟੀਫਿਕੇਸ਼ਨ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ ਮਿਤੀ 17 ਅਪ੍ਰੈਲ ਨੂੰ ਦੁਪਿਹਰੇ 2 ਵਜੇ ਸੰਯੁਕਤ ਕਿਸਾਨ ਮੋਰਚਾ ਨਾਲ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਖੁਦ ਮੁੱਖ ਮੰਤਰੀ ਪੰਜਾਬ ਕਰਨਗੇ। ਇਸ ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਡਾ. ਦਰਸ਼ਨਪਾਲ ਸਿੰਘ ਤੋਂ ਇਲਾਵਾ 22 ਹੋਰ ਕਿਸਾਨ ਆਗੂ ਸ਼ਾਮਲ ਹੋਣਗੇ। ਇਸ ਮੀਟਿੰਗ ਦੌਰਾਨ ਝੋਨੇ ਦੀ ਸਿਧਾਈ ਬਿਜਾਈ ਨੂੰ ਵਿਚ ਉਤਸਾਹਿਤ ਕਰਨ ਤੇ ਵੱਖ-ਵੱਖ ਜ਼ਿਲਿਆਂ ਵਿਚ ਝੋਨੇ ਦੀ ਬਿਜਾਈ ਦੀਆਂ ਵੱਖ-ਵੱਖ ਸਮੇਂ ਉੱਤੇ ਕਰਨ ਬਾਰੇ ਵਿਚਾਰ ਕੀਤਾ ਜਾਵੇ।
Also Read: WhatsApp ਨੇ ਲਿਆਂਦਾ ਕਮਾਲ ਦਾ ਫੀਚਰ, ਇਕੋ ਵੇਲੇ 32 ਲੋਕਾਂ ਨੂੰ ਕਰ ਸਕੋਗੇ Voice Call





