ਪਾਕਿਸਤਾਨ ਗਏ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪੰਜਾ ਸਾਹਿਬ ‘ਚ ਲਏ ਆਖਰੀ ਸਾਹ

ਅੰਮ੍ਰਿਤਸਰ- ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ…

ਅੰਮ੍ਰਿਤਸਰ- ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਸ੍ਰੀ ਪੰਜਾ ਸਾਹਿਬ ਪਾਕਿਸਤਾਨ ਵਿੱਚ ਇੱਕ ਸਿੱਖ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਸ਼ਾਬਰ ਸਿੰਘ (83) ਵਾਸੀ ਘਰੌਂਡਾ, ਕਰਨਾਲ, ਹਰਿਆਣਾ ਵਜੋਂ ਹੋਈ ਹੈ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸ਼ਾਮ ਨੂੰ ਨਿਸ਼ਾਬਰ ਸਿੰਘ ਦੀ ਲਾਸ਼ ਪਾਕਿਸਤਾਨ ਤੋਂ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤੀ ਗਈ।

Also Read:  ਪੰਜਾਬ CM ਪਹੁੰਚੇ ਜਲੰਧਰ, ਬਾਬਾ ਸਾਹਿਬ ਭੀਮ ਰਾਓ ਨੂੰ ਸ਼ਰਧਾਂਜਲੀ ਕੀਤੀ ਭੇਟ

ਧਿਆਨ ਯੋਗ ਹੈ ਕਿ ਵਿਸਾਖੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਅਪ੍ਰੈਲ ਨੂੰ ਹੀ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਕੀਤਾ ਗਿਆ ਸੀ। ਇਸ ਜੱਥੇ ਵਿੱਚ ਕੁੱਲ 705 ਸ਼ਰਧਾਲੂ ਸ਼ਾਮਲ ਸਨ, ਜਦਕਿ ਕੁੱਲ 900 ਸ਼ਰਧਾਲੂਆਂ ਦੇ ਵੀਜ਼ੇ ਅਪਲਾਈ ਕੀਤੇ ਗਏ ਸਨ। ਇਹ ਜਥਾ 14 ਅਪ੍ਰੈਲ ਯਾਨੀ ਅੱਜ ਤੱਕ ਸ੍ਰੀ ਪੰਜਾ ਸਾਹਿਬ ਵਿਖੇ ਠਹਿਰਿਆ ਹੋਇਆ ਸੀ।

ਇਸ ਤੋਂ ਬਾਅਦ ਜਥੇ ਨੇ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣਾ ਸੀ। ਪਰ ਸ੍ਰੀ ਪੰਜਾ ਸਾਹਿਬ ਵਿਖੇ 13 ਅਪਰੈਲ ਦੀ ਸਵੇਰ ਨੂੰ ਨਿਸ਼ਾਬਰ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਦੀ ਕੁਝ ਮਿੰਟਾਂ ਵਿਚ ਹੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੂਰੇ ਸਨਮਾਨ ਨਾਲ ਅਟਾਰੀ ਸਰਹੱਦ ਰਾਹੀਂ ਭਾਰਤ ਭੇਜ ਦਿੱਤਾ ਗਿਆ।

Also Read: ਸਾਬਕਾ CM ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਰੇਤ ਦੀ ਨਾਜਾਇਜ਼ ਮਾਈਨਿੰਗ ਮਾਮਲੇ ‘ਚ ED ਨੇ ਭੇਜਿਆ ਸੰਮਨ

ਜਿੱਥੇ ਜਨਮ ਹੋਇਆ, ਉੱਥੇ ਹੀ ਲਏ ਆਖਰੀ ਸਾਹ
ਨਿਸ਼ਾਬਰ ਸਿੰਘ ਨੇ ਆਖ਼ਰੀ ਸਾਹ ਉਸੇ ਸਥਾਨ ‘ਤੇ ਲਿਆ ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ। ਨਿਸ਼ਾਬਰ ਦੇ ਪਾਸਪੋਰਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਸ ਦਾ ਜਨਮ 1939 ਵਿੱਚ ਪਾਕਿਸਤਾਨ ਸਥਿਤ ਪੰਜਾਬ ਦੇ ਅਮੋਕੇ ਇਲਾਕੇ ਵਿੱਚ ਹੋਇਆ ਸੀ। ਪਰ ਵੰਡ ਤੋਂ ਬਾਅਦ ਉਹ ਭਾਰਤ ਆ ਗਏ ਅਤੇ ਪਰਿਵਾਰ ਸਮੇਤ ਕਰਨਾਲ ਵਿੱਚ ਵੱਸ ਗਏ ਪਰ ਹੁਣ ਉਨ੍ਹਾਂ ਦੇ ਆਖਰੀ ਸਾਹ ਵੀ ਉਸੇ ਥਾਂ, (ਪਾਕਿਸਤਾਨ ਵਿੱਚ ਪੰਜਾਬ) ਨਿਕਲੇ, ਜਿੱਥੇ ਉਨ੍ਹਾਂ ਦਾ ਜਨਮ ਹੋਇਆ ਸੀ।

Leave a Reply

Your email address will not be published. Required fields are marked *