ਤਰਨਤਾਰਨ- ਭਾਰਤੀ ਸਰਹੱਦ ਬਲ (BSF) ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨ ਤੋਂ ਭੇਜੀ ਗਈ 2.200 ਕਿਲੋ ਹੈਰੋਇਨ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਨਾ ਹੀ ਨਹੀਂ ਬੀਐੱਸਐੱਫ ਦੇ ਜਵਾਨਾਂ ਨੇ ਰਾਤ ਸਮੇਂ ਤਸਕਰਾਂ ‘ਤੇ ਫਾਇਰਿੰਗ ਵੀ ਕੀਤੀ, ਜਿਸ ਕਾਰਨ ਤਸਕਰਾਂ ਨੂੰ ਭੱਜਣਾ ਪਿਆ। ਘਟਨਾ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੇ ਤਰਨਤਾਰਨ ਬਾਰਡਰ ਦੀ ਹੈ।
Also Read: ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮਾਸਕ ਸਬੰਧੀ ਵੱਡੀ ਰਾਹਤ, ਹੁਣ ਨਹੀਂ ਕੱਟਿਆ ਜਾਵੇਗਾ ਚਲਾਨ
ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦੇ ਜਵਾਨ ਸਵੇਰੇ ਗਸ਼ਤ ’ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਖੜ੍ਹੀ ਕਣਕ ਦੀ ਫ਼ਸਲ ਵਿੱਚ ਕੁਝ ਹਿਲ-ਜੁਲ ਦੇਖਣ ਨੂੰ ਮਿਲੀ। ਮਿਲੀ ਜਾਣਕਾਰੀ ਅਨੁਸਾਰ ਬੀਐੱਸਐੱਫ ਦੇ ਜਵਾਨਾਂ ਨੂੰ ਪੈਰਾਂ ਦੀ ਆਵਾਜ਼ ਵੀ ਸੁਣਾਈ ਦਿੱਤੀ, ਜਿਸ ਤੋਂ ਬਾਅਦ ਬੀਐੱਸਐੱਫ ਦੇ ਜਵਾਨ ਚੌਕਸ ਹੋ ਗਏ। ਜਵਾਨਾਂ ਨੇ ਪਹਿਲਾਂ ਲਲਕਾਰਿਆ ਅਤੇ ਆਖਰਕਾਰ ਆਵਾਜ਼ ਸੁਣ ਕੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨੀ ਸਮੱਗਲਰਾਂ ਨੂੰ ਭੱਜਣਾ ਪਿਆ।
Also Read: CM ਮਾਨ ਦੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ, ਨਸ਼ੇ ਤੇ ਕਾਨੂੰਨ ਵਿਵਸਥਾ ਦੇ ਸੁਧਾਰ ‘ਤੇ ਹੋਵੇਗੀ ਚਰਚਾ
ਤਲਾਸ਼ੀ ਦੌਰਾਨ ਖੇਪ ਮਿਲੀ
ਘਟਨਾ ਤੋਂ ਬਾਅਦ ਬੀਐੱਸਐੱਫ ਦੇ ਜਵਾਨਾਂ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਫੌਜੀਆਂ ਨੂੰ ਖੜ੍ਹੀ ਫਸਲ ਦੇ ਵਿਚਕਾਰ ਤਲਾਸ਼ੀ ਲੈਣ ‘ਚ ਕੁਝ ਦਿੱਕਤ ਦਾ ਸਾਹਮਣਾ ਕਰਨਾ ਪਿਆ ਪਰ ਅਖੀਰ ਉਨ੍ਹਾਂ ਨੂੰ ਸਫਲਤਾ ਮਿਲੀ। ਜੁਰਾਬਾਂ ਦੀ ਇਕ ਜੋੜੀ ਵਿਚ ਦੋ ਪੀਲੇ ਰੰਗ ਦੇ ਪੈਕਟ ਬਰਾਮਦ ਕੀਤੇ ਗਏ ਹਨ। ਤਲਾਸ਼ੀ ਲੈਣ ‘ਤੇ ਪੈਕਟਾਂ ‘ਚੋਂ 2.200 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਨੂੰ ਬੀ.ਐੱਸ.ਐੱਫ ਦੇ ਜਵਾਨਾਂ ਨੇ ਭਾਰਤੀ ਸਮੱਗਲਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।



