ਬਾਘਾਪੁਰਾਣਾ : ਵਿਧਾਨ ਸਭਾ ਹਲਕਾ ਬਾਘਾ ਪੁਰਾਣਾ (Vidhan Sabha constituency Bagha Purana) ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ (ਮੋਗਾ) ਵਿਖੇ ਹਰ ਸਾਲ ਦੀ ਤਰ੍ਹਾਂ ਚੱਲ ਰਹੇ ਮੇਲੇ ਦੌਰਾਨ ਕਿਸੇ ਨਿੱਜੀ ਰੰਜਿਸ਼ (Personal grudge) ਕਰਕੇ ਗੋਲ਼ੀਆਂ ਚੱਲਣ ਕਾਰਣ ਦਹਿਸ਼ਤ ਦਾ ਮਾਹੌਲ (An atmosphere of terror) ਬਣ ਗਿਆ। ਪਿੰਡ ਮਾੜੀ ਮੁਸਤਫ਼ਾ ਦੇ ਵਾਸੀ ਗੈਂਗਸਟਰ ਰਹੇ ਹਰਜੀਤ ਸਿੰਘ (Harjit Singh was a gangster) ਉਰਫ਼ ਪਿੰਟਾ ਬਰਾੜ ਪੁੱਤਰ ਸਵਰਨ ਸਿੰਘ ਬਰਾੜ (Swaran Singh Brar) ਦੀ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਹੱਤਿਆ (Shot dead) ਕਰ ਦਿੱਤੀ ਗਈ। ਉਸ ਦੇ ਇਕ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਦੇ ਲੱਤ ‘ਚ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਪਿੰਟਾ ਬਰਾੜ ਤੇ ਲਗਭਗ 8 ਅਪਰਾਧਿਕ ਮਾਮਲੇ ਦਰਜ ਸਨ ਅਤੇ ਲਗਭਗ ਹੁਣ ਉਹ ਪਿਛਲੇ ਛੇ ਸਾਲ ਤੋਂ ਘਰ ਹੀ ਰਹਿ ਰਿਹਾ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਪੁਲਸ ਪਾਰਟੀ ਸਮੇਤ ਪਹੁੰਚੇ ਡੀ. ਐੱਸ. ਪੀ. ਬਾਘਾਪੁਰਾਣਾ ਸ਼ਮਸ਼ੇਰ ਸਿੰਘ ਵੱਲੋਂ ਗੋਲੀ ਚਲਾਉਣ ਵਾਲੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੰਘੀ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲ੍ਹੀਆਂ ਵਿਚ ਕੌਮਾਂਤਰੀ ਕਬੱਡੀ ਖਿ਼ਡਾਰੀ ਸੰਦੀਪ ਨੰਗਲ ਅੰਬੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਲੰਧਰ ਵਿਚ 14 ਮਾਰਚ ਸੋਮਵਾਰ ਦੀ ਸ਼ਾਮ ਜਦੋਂ ਕਬੱਡੀ ਟੂਰਨਾਮੈਂਟ ਵਿਚ ਮੁਕਾਬਲਾ ਖੇਡਿਆ ਜਾ ਰਿਹਾ ਸੀ, ਉਸ ਵੇਲੇ ਅਚਾਨਕ ਅੰਨ੍ਹੇਵਾਹ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਫਾਇਰਿੰਗ ਦੌਰਾਨ ਮੁਕਾਬਲਾ ਖੇਡ ਰਹੇ ਕਬੱਡੀ ਖਿਡਾਰੀ ਸੰਦੀਪ ਨੰਗਲ ਨੂੰ ਕਈ ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਮੌਕੇ ‘ਤੇ ਭਾਜੜ ਮਚ ਗਈ। ਲੋਕਾਂ ਨੇ ਜ਼ਖਮੀ ਖਿਡਾਰੀ ਨੂੰ ਹਸਪਤਾਲ ਪਹੁੰਚਾਇਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ ਸੀ।
