ਜਲੰਧਰ : ਪੰਜਾਬ ਵਿਚ ਜਲੰਧਰ-ਅੰਮ੍ਰਿਤਸਰ ਹਾਈਵੇ (Jalandhar-Amritsar Highway in Punjab) ‘ਤੇ ਵਿਧੀਪੁਰ (Vidhipur) ਦੇ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਰੇਂਜ ਰੋਵਰ ਕਾਰ (Range Rover car) ਵਿਚਾਲੇ ਹਾਈਵੇ ਅੱਗ ਦਾ ਗੋਲਾ ਬਣ ਗਈ। ਧੂੰਆਂ ਉਠਦਾ ਦੇਖ ਕਾਰ ਸਵਾਰ ਤੁਰੰਤ ਉਤਰੇ ਅਤੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਕਾਰ ਅੱਗ ਦੀਆਂ ਲਪਟਾਂ ਨਾਲ ਘਿਰ ਗਈ। ਗੋਰਾਇਆਂ ਵਾਸੀ ਜਤਿੰਦਰ ਸਿੰਘ (Jatinder Singh) ਜਲੰਧਰ ਦੇ ਵਿਧੀਪੁਰ ਵਿਚ ਰੇਂਜ ਰੋਵਰ ਗੱਡੀ ਨੂੰ ਦੇਖਦੇ ਹੋਏ ਲਿਆਂਦੇ ਗਏ ਸਨ। ਜਿਨ੍ਹਾਂ ਨੂੰ ਕਾਰ ਵੇਚਣੀ ਸੀ, ਜਤਿੰਦਰ ਉਨ੍ਹਾਂ ਨੂੰ ਟੈਸਟ ਡਰਾਈਵ (Test drive) ਲਈ ਲੈ ਗਏ ਸਨ। ਪਰ ਟੈਸਟ ਡਰਾਈਵ ਦੌਰਾਨ ਹੀ ਚੱਲਦੀ ਕਾਰ ਵਿਚ ਅੱਗ ਲੱਗ ਗਈ। Also Read : CM ਮਾਨ ਤੇ ਕੇਜਰੀਵਾਲ ਪਹੁੰਚੇ ਗੁਜਰਾਤ, ਆਸ਼ਰਮ ‘ਚ ਕੱਤਿਆ ‘ਚਰਖਾ’

ਜਦੋਂ ਕਾਰ ਨੂੰ ਅੱਗ ਲੱਗੀ ਉਸ ਵੇਲੇ ਕਾਰ ਵਿਚ ਚਾਰ ਲੋਕ ਰੌਬਿਨ, ਜਤਿਨ, ਰਿਸ਼ੂ ਅਤੇ ਕਰਮਵੀਰ ਕਾਰ ਵਿਚ ਸਵਾਰ ਸਨ। ਵਿਧੀਪੁਰ ਦੇ ਨੇੜੇ ਕਾਰ ਵਿਚ ਸਵਾਰ ਚਾਰ ਲੋਕਾਂ ਨੂੰ ਪਹਿਲਾਂ ਧੂੰਆਂ ਨਿਕਲਣ ਅਤੇ ਗੱਡੀ ਦੇ ਅੰਦਰ ਅੱਗ ਦੀ ਬਦਬੂ ਆਈ। ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਪਰ ਥੋੜ੍ਹੀ ਹੀ ਦੇਰ ਬਾਅਦ ਕਾਰ ਦੇ ਇੰਜਣ ਨੂੰ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਤਾਂ ਉਨ੍ਹਾਂ ਨੇ ਤੁਰੰਤ ਗੱਡੀ ਨੂੰ ਹਾਈਵੇ ‘ਤੇ ਸਾਈਡ ਵਿਚ ਲਗਾਇਆ ਅਤੇ ਚਾਰੋ ਕਾਰ ਵਿਚੋਂ ਨਿਕਲ ਗਏ। ਦੇਖਦੇ ਹੀ ਦੇਖਦੇ ਮਿੰਟਾਂ ਵਿਚ ਕਾਰ ਨੇ ਅੱਗ ਫੜ ਲਈ। ਹਾਈਵੇ ‘ਤੇ ਕਾਰ ਨੂੰ ਅੱਗ ਲੱਗਦੇ ਦੇਖ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ। ਲੋਕਾਂ ਨੇ ਮਿੱਟੀ ਪਾਣੀ ਤੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਵੇਂ-ਜਿਵੇਂ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਉਹ ਵੱਧਦੀ ਹੀ ਚਲੀ ਗਈ। Also Read : ਪੰਜਾਬ ‘ਚ ਅੱਜ ਨਹੀਂ ਮਿਲਣਗੀਆਂ ਮੈਡੀਕਲ ਸਹੂਲਤਾਂ, ਡਾ. ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ IMA ਦਾ ਫੈਸਲਾ
ਲੋਕਾਂ ਨੇ ਇਸੇ ਦੌਰਾਨ ਫਾਇਰ ਬ੍ਰਿਗੇਡ ਨੂੰ ਵੀ ਫੋਨ ਕਰ ਦਿੱਤਾ। ਮੌਕੇ ‘ਤੇ ਕਰਤਾਰਪੁਰ ਫਾਇਰ ਬ੍ਰਿਗੇਡ ਦੇ ਐੱਸ.ਐੱਫ. ਓ. ਜਤਿੰਦਰ ਕੁਮਾਰ ਗੱਡੀ ਲੈ ਕੇ ਪਹੁੰਚੇ ਪਰ ਉਦੋਂ ਤੱਕ ਕਾਰ ਸਵਾਹਾ ਹੋ ਚੁੱਕੀ ਸੀ। ਫਾਇਰ ਮੁਲਾਜ਼ਮਾਂ ਨੇ ਪਾਣੀ ਦੀਆਂ ਬੌਛਾਰਾਂ ਮਾਰ ਕੇ ਅੱਗ ਬੁਝਾਈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਮਿੰਟਾਂ ਵਿਚ ਕਾਰ ਅੱਗ ਦੀਆਂ ਲਪਟਾਂ ਵਿਚ ਘਿਰ ਗਈ ਸੀ। ਅ4ਗ ਜਦੋਂ ਆਪਣੇ ਸਿਖਰ ‘ਤੇ ਸੀ ਤਾਂ ਉਸ ਵਿਚ ਇਕ ਜ਼ੋਰਦਾਰ ਧਮਾਕਾ ਵੀ ਹੋਇਆ ਸੀ। ਧਮਾਕਾ ਸ਼ਾਇਦ ਫਿਊਲ ਟੈਂਕ ਵਿਚ ਅੱਗ ਕਾਰਣ ਗੈਸ ਬਣਨ ਦੇ ਕਾਰਣ ਹੋਇਆ ਸੀ। ਸ਼ੁੱਕਰ ਹੈ ਕਿ ਗੱਡੀ ਵਿਚ ਸਵਾਰ ਲੋਕ ਬਚ ਗਏ। ਜੇਕਰ ਗੱਡੀ ਦੇ ਲਾਕ ਨਾ ਖੁੱਲਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਕਾਰ ਪੈਟਰੋਲ ‘ਤੇ ਸੀ ਅਤੇ ਇਸ ਵਿਚ ਅੱਗ ਸ਼ਾਰਟ ਸਰਕਟ ਕਾਰਣ ਲੱਗੀ। ਪੂਰੀ ਤਰ੍ਹਾਂ ਨਾਲ ਇਲੈਕਟ੍ਰਾਨਿਕ ਗੱਡੀ ਵਿਚ ਸ਼ਾਰਟ ਸਰਕਿਟ ਨਾਲ ਨਿਕਲੀ ਚੰਗਿਆੜੀ ਨੇ ਫਿਊਲ ਪਾਈਪ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਵਿਚ ਅੱਗ ਭੱਖਦੀ ਗਈ।



