ਚੰਡੀਗੜ੍ਹ- ਪੰਜਾਬ ਸਰਕਾਰ ਦੇ ਵਲੋਂ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਉੱਤੇ ਨਕੇਲ ਕੱਸੀ ਗਈ ਹੈ। ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਇਸ ਵਾਰ ਪੰਜਾਬ ਭਰ ਦੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿਚ ਫੀਸਾਂ ਤੇ ਐਡਮਿਸ਼ਨਾਂ ਵਿਚ ਇਕ ਵੀ ਰੁਪਏ ਦਾ ਵਾਧਾ ਨਹੀਂ ਕੀਤੇ ਜਾਵੇਗਾ।
Also Read: ਮੋਦੀ ਸਰਕਾਰ ਦਾ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਵੱਡਾ ਤੋਹਫਾ, DA ‘ਚ 3 ਫੀਸਦ ਵਾਧੇ ਦਾ ਐਲਾਨ
ਜਾਰੀ ਕੀਤੇ ਗਏ ਵੀਡੀਓ ਸੰਦੇਸ਼ ਵਿਚ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਵਿੱਦਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਵਿੱਦਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਆਮ ਬੰਦੇ ਨੂੰ ਜਾਂ ਤਾਂ ਬੱਚੇ ਸਕੂਲੋਂ ਹਟਾਉਣੇ ਪੈ ਰਹੇ ਹਨ ਜਾਂ ਉਨ੍ਹਾਂ ਨੂੰ ਉਨ੍ਹਾਂ ਦੀ ਪੜਾਈ ਨਾਲ ਸਮਝੌਤਾ ਕਰਨਾ ਪੈ ਰਿਹਾ ਹੈ। ਇਸ ਸਭ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਦੋ ਵੱਡੇ ਫੈਸਲੇ ਲਏ ਗਏ ਹਨ। ਪਹਿਲਾ ਕਿ ਪ੍ਰਾਈਵੇਟ ਸਕੂਲ ਇਸ ਸਮੈਸਟਰ ਵਿਚ ਇਕ ਵੀ ਰੁਪਇਆ ਫੀਸ ਜਾਂ ਐਡਮਿਸ਼ਨ ਨਹੀਂ ਵਧਾਉਣਗੇ। ਇਸ ਸਬੰਧੀ ਪਾਲਿਸੀ ਆਉਣ ਵਾਲੇ ਦਿਨਾਂ ਵਿਚ ਪਰਿਵਾਰਕ ਮੈਂਬਰਾਂ ਤੇ ਸਕੂਲ ਸਟਾਫ ਨਾਲ ਮਿਲ ਕੇ ਉਲੀਕੀ ਜਾਵੇਗੀ।
Also Read: ਪੰਜਾਬ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟ ਕੀਤੇ ਭੰਗ, ਹੁਣ ਡੀਸੀ ਕੋਲ ਹੋਵੇਗੀ ਪਾਵਰ
ਦੂਜੇ ਫੈਸਲੇ ਵਿਚ ਭਗਵੰਤ ਮਾਨ ਨੇ ਕਿਹਾ ਕਿ ਸਕੂਲ ਵਾਲੇ ਕਿਸੇ ਵੀ ਮਾਪੇ ਨੂੰ ਸਕੂਲ ਦੀਆਂ ਕਿਤਾਬਾਂ ਜਾਂ ਡਰੈੱਸਾਂ ਲਈ ਕਿਸੇ ਖਾਸ ਦੁਕਾਨ ਦੀ ਪਤਾ ਨਹੀਂ ਦੇਣਗੇ। ਇਲਾਕੇ ਦੀਆਂ ਸਾਰੀਆਂ ਦੁਕਾਨਾਂ ਵਿਚ ਸਕੂਲ ਦੀਆਂ ਕਿਤਾਬਾਂ ਤੇ ਯੂਨੀਫਾਰਮ ਮੁਹੱਈਆ ਹੋਣੀ ਚਾਹੀਦੀ ਹੈ। ਮਾਪਿਆਂ ਦੀ ਮਰਜ਼ੀ ਹੋਵੇਗੀ ਕਿ ਉਹ ਜਿੱਥੋਂ ਮਰਜ਼ੀ ਕਿਤਾਬਾਂ ਜਾਂ ਯੂਨੀਫਾਰਮ ਖਰੀਦਣ। ਇਸ ਸਬੰਧੀ ਪਾਲਿਸੀ ਵੀ ਜਲਦੀ ਤਿਆਰ ਕਰ ਲਈ ਜਾਵੇਗੀ। ਸਕੂਲ ਦੀ ਜ਼ਿੰਮੇਦਾਰੀ ਬਣਦੀ ਹੈ ਕਿ ਇਨ੍ਹਾਂ ਕੰਮਾਂ ਲਈ ਉਹ ਕਿਸੇ ਵੀ ਮਾਪੇ ਨੂੰ ਪਰੇਸ਼ਾਨ ਨਾ ਕਰਨ।
ਦੇਖੋ ਵੀਡੀਓ



