ਸੰਗਰੂਰ : ਇਥੇ ਇਕ ਕਲਰਕ (Clerk) ਵਲੋਂ ਤਨਖਾਹ ਨਾ ਮਿਲਣ ਕਾਰਣ ਖੁਦਕੁਸ਼ੀ (Suicide) ਕਰ ਲਈ ਗਈ। ਇਹ ਕਲਰਕ ਲਹਿਰਾਗਾਗਾ (Clerk Lehiragaga) ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਵਿਚ ਡਿਊਟੀ (Duty in college) ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਸਟਾਫ਼ ਨੂੰ ਪਿਛਲੇ ਤਕਰੀਬਨ 35 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ, ਜਿਸ ਤੋਂ ਦੁਖੀ ਕਲਰਕ ਦਵਿੰਦਰ ਸਿੰਘ (Devinder Singh) ਨੇ ਕਾਲਜ ਦਫ਼ਤਰ ਵਿੱਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਕੋਲ ਹੋਰ ਕੋਈ ਆਮਦਨ ਦਾ ਸਰੋਤ ਨਹੀਂ ਸੀ।Also Read : RDF ਦੇ 1100 ਕਰੋੜ ਰੁਪਏ ਰੋਕੇ, ਪੰਜਾਬ ਨੂੰ ਇਸ ਪਾਸੇ ਸੋਧ ਕਰਨ ਨੂੰ ਕਿਹਾ
ਉਸਦੇ ਦੋ ਛੋਟੇ-ਛੋਟੇ ਬੱਚੇ ਹਨ, ਜਿਨ੍ਹਾਂ ਦੀਆਂ ਫੀਸਾਂ ਲਈ ਉਹ ਸਾਥੀ ਮੁਲਾਜ਼ਮਾਂ ਕੋਲ ਮਦਦ ਲੈ ਕੇ ਭਰਦਾ ਰਿਹਾ। ਦੂਜੇ ਪਾਸੇ ਉਸ ਉੱਪਰ ਲੋਨ ਵੀ ਚੱਲ ਰਿਹਾ ਸੀ। ਸਟਾਫ ਦੇ ਹੋਰਨਾ ਮੈਂਬਰਾਂ ਨੇ ਵੀ ਕਈ ਵਾਰ ਉਸਦੀ ਮਦਦ ਕੀਤੀ। ਆਖਿਰਕਾਰ ਉਸਨੇ ਤਨਖਾਹ ਨਾ ਮਿਲਣ ਕਰਕੇ ਆਰਥਿਕ ਤੰਗੀ ਕਰਕੇ ਕਾਲਜ ਦੇ ਦਫਤਰ ’ਚ ਫਾਹਾ ਲੈਕੇ ਖ਼ੁਦਕਸ਼ੀ ਕਰ ਲਈ। ਉਸ ਨੇ ਆਪਣੀ ਮੌਤ ਪਿੱਛੇ ਨੋਟ ’ਚ ਪ੍ਰਿੰਸੀਪਲ ਤੇ ਰਜਿਸਟਰਾਰ ਨੂੰ ਮੌਤ ਦਾ ਦੋਸ਼ੀ ਦੱਸਿਆ ਹੈ। ਕਲਰਕ ਦਵਿੰਦਰ ਸਿੰਘ ਨਾਲ ਕੰਮ ਕਰਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਸਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਸਮੇਂ ਕਾਲਜ ਦੇ ਮੁਲਾਜ਼ਮਾਂ ਨੇ ਉਸ ਨੂੰ ਬਚਾ ਲਿਆ ਸੀ। ਉਸ ਵੇਲੇ ਵੀ ਉੱਚ ਅਧਿਕਾਰੀਆਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨੂੰ ਇੱਕ ਡਰਾਮਾ ਦੱਸਿਆ ਸੀ। Also Read : ਮੁੱਖ ਮੰਤਰੀ ਖੱਟਰ ਨੇ ਪੰਜਾਬ ਸਰਕਾਰ ‘ਤੇ ਵਿੰਨ੍ਹਿਆ ਨਿਸ਼ਾਨਾ, ਆਖੀ ਵੱਡੀ ਗੱਲ
ਕਮਲਜੀਤ ਸਿੰਘ ਨੇ ਦੱਸਿਆ ਕਿ ਦਵਿੰਦਰ ਛੁੱਟੀ ਹੋਣ ਤੋਂ ਬਾਅਦ ਕਾਲਜ ਵਿੱਚ ਦਾਖਲ ਹੋਇਆ ਹੈ। ਇਲੈਕਸ਼ਨ ਡਿਊਟੀ ਕਰਕੇ ਮਸ਼ੀਨਾਂ ਦੀ ਸੁਰੱਖਿਆ ਲਈ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਕਿ ਕਮਰੇ ਦੀ ਲਾਈਟ ਚੱਲ ਰਹੀ ਹੈ। ਜਦੋਂ ਉਨ੍ਹਾਂ ਨੇ ਕਮਰੇ ਵਿੱਚ ਦੇਖਿਆ ਤਾਂ ਇੱਕ ਮ੍ਰਿਤਕ ਦੇਹ ਪੱਖੇ ਨਾਲ ਲਟਕ ਰਹੀ ਹੈ। ਇਸ ਤੋਂ ਬਾਅਦ ਕਾਲੋਨੀ ਵਾਸੀਆਂ ਨੇ ਦੇਖਿਆ ਤਾਂ ਪਤਾ ਲੱਗਾ ਕਿ ਕਾਲਜ ਦਾ ਮੁਲਾਜ਼ਮ ਹੈ। ਉਨ੍ਹਾਂ ਨੇ ਕਿਹਾ ਪਰ ਹੁਣ ਉਹ ਪ੍ਰਸ਼ਾਸਨ ਨੂੰ ਮ੍ਰਿਤਕ ਦੇਹ ਨਹੀਂ ਲਿਜਾਣ ਦੇਣਗੇ। ਉਹ ਪਿਛਲੇ ਤਿੰਨ ਸਾਲਾਂ ਤੋਂ ਤਨਖਾਹ ਨਾ ਮਿਲਣ ਦਾ ਦੁਖ ਹੰਢਾ ਰਹੇ ਹਨ। ਸਾਥੀ ਮੁਲਾਜ਼ਮ ਰਤਨ ਸ਼ਰਮਾ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਸਰਕਾਰ ਵੇਲੇ ਸਰਕਾਰੀ ਦਰਬਾਰੇ ਧੱਕੇ ਖਾਂਦੇ ਰਹੇ। ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਬੀਬਾ ਰਜਿੰਦਰ ਕੌਰ ਭੱਠਲ ਨੂੰ ਵੀ ਮਿਲੇ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ।




