ਨਵੀਂ ਦਿੱਲੀ- ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉੱਤੇ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਵਲੋਂ ਦਿੱਤੀ ਗਈ ਹੈ।
दिल्ली में मुख्यमंत्री @ArvindKejriwal जी के घर पर असामाजिक तत्वों ने हमला कर CCTV कैमरे और सिक्योरिटी बैरियर तोड़ दिए है. गेट पर लगे बूम बेरियर भी तोड़ दिए है.
— Manish Sisodia (@msisodia) March 30, 2022
ਇਸ ਦੌਰਾਨ ਦਿੱਲੀ ਦੇ ਡਿਪਟੀ CM ਮਨੀਸ਼ ਸਿਸੋਦੀਆਂ ਨੇ ਟਵੀਟ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਘਰ ਉੱਤੇ ਕੁਝ ਗੈਰ-ਸਮਾਜਿਕ ਤੱਤਾਂ ਨੇ ਹਮਲਾ ਕਰ ਕੇ ਸੀਸੀਟੀਵੀ ਕੈਮਰੇ ਤੇ ਸਕਿਓਰਿਟੀ ਬੈਰੀਅਰ ਨੂੰ ਤੋੜ ਦਿੱਤਾ ਹੈ। ਗੇਟ ਉੱਤੇ ਲੱਗੇ ਬੂਮ ਬੈਰੀਅਰ ਵੀ ਤੋੜ ਦਿੱਤੇ ਗਏ ਹਨ। ਉੱਥੇ ਹੀ ਇਸ ਸਬੰਧ ਵਿਚ ਪੁਲਿਸ ਨੇ ਤਕਰੀਬਨ 50 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
