ਚੇਨਈ : ਆਸਟ੍ਰੇਲੀਆਈ ਆਲ ਰਾਊਂਡਰ ਗਲੈਨ ਮੈਕਸਵੈੱਲ (Australian all-rounder Glenn Maxwell) ਨੇ ਭਾਰਤੀ ਮੂਲ (Indian origin) ਦੀ ਵਿਨੀ ਰਮਨ (Winnie Raman) ਦੇ ਨਾਲ ਐਤਵਾਰ ਨੂੰ ਤਮਿਲ ਰੀਤੀ ਰਿਵਾਜ਼ (Tamil customs) ਨਾਲ ਵਿਆਹ ਕਰ ਲਿਆ ਹੈ। ਹਾਲਾਂਕਿ ਦੋਹਾਂ ਨੇ ਵਿਆਹ ਤਾਂ ਪਹਿਲਾਂ ਹੀ ਕਰ ਲਿਆ ਸੀ ਪਰ ਇਸ ਵਾਰ ਤਮਿਲ ਰੀਤੀ ਰਿਵਾਜ਼ ਨਾਲ ਵਿਆਹ ਕੀਤਾ ਹੈ। ਇਸ ਨੂੰ ਲੈ ਕੇ ਆਈ.ਪੀ.ਐੱਲ. (IPL) ਦੀ ਟੀਮ ਚੇੱਨਈ ਸੁਪਰ ਕਿੰਗਜ਼ (Chennai Super Kings) ਨੇ ਵੀ ਮੈਕਸਵੈੱਲ (Maxwell) ਨੂੰ ਵਧਾਈ ਦਿੱਤੀ ਹੈ। ਇਸ ਨੂੰ ਲੈ ਕੇ ਆਈ.ਪੀ.ਐੱਲ. ਦੀ ਟੀਮ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਨੇ ਵੀ ਮੈਕਸਵੈੱਲ ਨੂੰ ਵਧਾਈ ਦਿੱਤੀ ਹੈ। ਇਸ ਦਾ ਅੰਦਾਜ਼ ਕੁਝ ਵੱਖਰਾ ਹਟ ਕੇ ਰਿਹਾ, ਚੇਨਈ ਫ੍ਰੈਂਚਾਈਜ਼ੀ ਨੇ ਸੋਸ਼ਲ ਮੀਡੀਆ ‘ਤੇ ਮੈਕਸਵੈੱਲ ਅਤੇ ਵਿਨੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-ਮੈਕਸਵੈੱਲ ਬਣੇ ਚੇੱਨਈ ਦੇ ਲਾੜਾ, ਵਿਆਹ ਦੀਆਂ ਸ਼ੁਭਕਾਮਨਾਵਾਂ, ਤੁਹਾਡੀ ਨਵੀਂ ਪਾਰਟਨਰਸ਼ਿਪ ਵਿਚ ਬਹੁਤ ਜ਼ਿਆਦਾ ਸੀਟੀਆਂ ਵੱਜਣ। Also Read : ਨਵਾਂਸ਼ਹਿਰ ’ਚ ਵੱਡੀ ਵਾਰਦਾਤ, ਨੌਜਵਾਨ ਦਾ ਪੈਟਰੋਲ ਪੰਪ ‘ਤੇ ਗੋਲੀਆਂ ਮਾਰ ਕੇ ਕਤਲ
ਗਲੈਨ ਮੈਕਸਵੈੱਲ ਆਈ.ਪੀ.ਐੱਲ. ਵਿਚ ਰਾਇਲ ਚੈਲੰਜਰਸ ਬੈਂਗਲੁਰੂ ਲਈ ਕ੍ਰਿਕਟ ਖੇਡਦੇ ਦਿਖਣਗੇ, ਫ੍ਰੈਂਚਾਇਜ਼ੀ ਨੇ ਉਨ੍ਹਾਂ ਨੂੰ ਮੌਜੂਦਾ ਸੀਜ਼ਨ ਵਿਚ 11 ਕਰੋੜ ਰੁਪਏ ਦੇ ਨਾਲ ਰਿਟੇਨ ਕੀਤਾ ਹੈ। ਆਈ.ਪੀ.ਐੱਲ. ਦਾ ਆਗਾਜ਼ 26 ਮਾਰਚ ਤੋਂ ਹੋ ਚੁੱਕਾ ਹੈ। ਜਦੋਂ ਕਿ ਆਰ.ਸੀ.ਬੀ. ਨੇ ਪਹਿਲਾ ਮੈਚ ਐਤਵਾਰ ਨੂੰ ਹੀ ਖੇਡਿਆ, ਜਿਸ ਵਿਚ ਪੰਜਾਬ ਕਿੰਗਜ਼ ਨੇ 5 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਵਿਆਹ ਦੀ ਵਜ੍ਹਾ ਨਾਲ ਮੈਕਸਵੈੱਲ ਇਹ ਮੈਚ ਨਹੀਂ ਖੇਡ ਸਕੇ ਸਨ। ਅਜਿਹੇ ਵਿਚ ਅਗਲੇ ਮੁਕਾਬਲੇ ਵਿਚ ਉਨ੍ਹਾਂ ਦੇ ਖੇਡਣ ਦੀ ਸੰਭਾਵਨਾ ਹੈ। ਆਰ.ਸੀ.ਬੀ. ਦਾ ਦੂਜਾ ਮੈਚ 30 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਸ ਦੇ ਖਿਲਾਫ ਹੋਣਾ ਹੈ। ਇਹ ਮੁਕਾਬਲਾ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ ਵਿਚ ਹੋਵੇਗਾ। ਵਿਆਹ ਕਾਰਣ ਹੀ ਮੈਕਸਵੈੱਲ ਨੇ ਪਾਕਿਸਤਾਨ ਦੌਰੇ ‘ਤੇ ਵ੍ਹਾਈਟ ਬਾਲ ਸੀਰੀਜ਼ ਵਿਚੋਂ ਵੀ ਨਾਂ ਵਾਪਸ ਲੈ ਲਿਆ। Also Read: ਪੰਜਾਬ ਸਰਕਾਰ ਦਾ ਵੱਡਾ ਐਲਾਨ, ਘਰ-ਘਰ ਰਾਸ਼ਨ ਪਹੁੰਚਾਏਗੀ ਮਾਨ ਸਰਕਾਰ (ਵੀਡੀਓ)
ਆਸਟ੍ਰੇਲੀਆਈ ਆਲ ਰਾਊਂਡਰ ਗਲੈਨ ਮੈਕਸਵੈੱਲ 2017 ਤੋਂ ਵਿਨੀ ਨੂੰ ਡੇਟ ਕਰ ਰਹੇ ਸਨ। ਮੈਲਬੋਰਨ ਵਿਚ ਰਹਿਣ ਵਾਲੀ ਵਿਨੀ ਰਮਨ ਪੇਸ਼ੇ ਤੋਂ ਫਾਰਮਾਸਿਸਟ ਹੈ ਅਤੇ ਇਕ ਤਮਿਲ ਪਰਿਵਾਰ ਨਾਲ ਸਬੰਧਿਤ ਹੈ। ਇਹੀ ਕਾਰਣ ਹੈ ਕਿ ਵਿਆਹ ਤਮਿਲ ਰਸਮਾਂ ਦੇ ਨਾਲ ਆਯੋਜਿਤ ਹੋਇਆ। ਕੁਝ ਦਿਨ ਪਹਿਲਾਂ ਤਮਿਲ ਭਾਸ਼ਾ ਵਿਚ ਦੋਹਾਂ ਦਾ ਵਿਆਹ ਵਿਜ਼ਿਟਿੰਗ ਕਾਰਡ ਵੀ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।



