Ola ਸਕੂਟਰ ਨੂੰ ਸੜਕ ਵਿਚਾਲੇ ਲੱਗੀ ਭਿਆਨਕ ਅੱਗ, ਕੰਪਨੀ ਕਰੇਗੀ ਜਾਂਚ

ਪੁਣੇ: ਓਲਾ ਗਾਹਕਾਂ (Ola customers) ਲਈ ਇਕ ਸ਼ੌਕਿੰਗ ਨਿਊਜ਼ (Shocking News) ਹੈ। ਇਹ ਖਬਰ ਪੜ੍ਹ ਕੇ ਤੁਹਾਡਾ ਵੀ ਇਲੈਕਟ੍ਰਿਕਟ ਵਾਹਨ ‘ਤੇ ਭਰੋਸਾ ਕਰ ਪਾਉਣਾ ਮੁਸ਼ਕਲ…

ਪੁਣੇ: ਓਲਾ ਗਾਹਕਾਂ (Ola customers) ਲਈ ਇਕ ਸ਼ੌਕਿੰਗ ਨਿਊਜ਼ (Shocking News) ਹੈ। ਇਹ ਖਬਰ ਪੜ੍ਹ ਕੇ ਤੁਹਾਡਾ ਵੀ ਇਲੈਕਟ੍ਰਿਕਟ ਵਾਹਨ ‘ਤੇ ਭਰੋਸਾ ਕਰ ਪਾਉਣਾ ਮੁਸ਼ਕਲ ਹੋ ਜਾਵੇਗਾ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੂੰ ਦੇਖਦਿਆਂ ਲੋਕਾਂ ਵਿਚ ਇਲੈਕਟ੍ਰਿਕ ਸਕੂਟਰ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ ਹਾਲਾਂਕਿ ਇਲੈਕਟ੍ਰਿਕ ਸਕੂਟਰ ਪੈਟਰੋਲ ਵਾਹਨਾਂ ਦੇ ਮੁਕਾਬਲੇ ਮਹਿੰਗੇ ਵੀ ਮਿਲਦੇ ਹਨ। ਇਸ ਦੇ ਬਾਵਜੂਦ ਇਨ੍ਹਾਂ ਵਾਹਨਾਂ ਵਿਚ ਸਫਰ ਕਰਨਾ ਜਾਨ ਤਲੀ ‘ਤੇ ਰੱਖ ਕੇ ਸਫਰ ਕਰਨ ਦੇ ਬਰਾਬਰ ਹੈ। ਅਜਿਹੀ ਹੀ ਇਕ ਵੱਡੀ ਘਟਨਾ ਮਹਾਰਾਸ਼ਟਰ ਦੇ ਪੁਣੇ ਦੀ ਹੈ, ਜਿੱਥੇ ਇਕ ਨਾਮੀ ਇਲੈਕਟ੍ਰਿਕ ਕੰਪਨੀ ਦੇ ਵਾਹਨ ਨੂੰ ਅਚਾਨਕ ਅੱਗ ਲੱਗ ਗਈ ਇਹ ਅੱਗ ਵੀ ਇੰਨੀ ਭਿਆਨਕ ਸੀ ਕਿ ਸਕਿੰਟਾਂ ਵਿਚ ਹੀ ਸਕੂਟਰੀ ਖਾਕ ਹੋ ਗਈ। ਖੁਸ਼ਕਿਸਮਤੀ ਇਹ ਰਹੀ ਕਿ ਵਾਹਨ ਚਾਲਕ ਬੱਚ ਗਿਆ। ਦਰਅਸਲ ਓਲਾ ਕੰਪਨੀ ਦੇ ਪ੍ਰੀਮੀਅਮ ਮਾਡਲ S1 Pro ਸਕੂਟਰ ‘ਚ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਹੁਣ ਤੱਕ ਲੋਕਾਂ ਵਲੋਂ ਦੇਖਿਆ ਅਤੇ ਸ਼ੇਅਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਲੋਕ ਆਪੋ-ਆਪਣੀ ਰਾਏ ਵੀ ਦੇ ਰਹੇ ਹਨ। 

ਕੰਪਨੀ ਨੇ ਕੀਤੀ ਘਟਨਾ ਦੀ ਪੁਸ਼ਟੀ
ਦੂਜੇ ਪਾਸੇ ਓਲਾ ਨੇ ਅੱਗ ਲੱਗਣ ਦੀ ਘਟਨਾ ਬਾਰੇ ਕਿਹਾ ਕਿ ਇਸ ਦੀ ਸੂਚਨਾ ਮਿਲੀ ਹੈ। ਕੰਪਨੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ। ਹਾਲਾਂਕਿ ਕੰਪਨੀ ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਹੈ ਕਿ ਸਕੂਟਰ ਸਵਾਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਲਿਥੀਅਮ ਆਇਨ ਬੈਟਰੀ ਦੇ ਨੁਕਸਾਨ ਜਾਂ ਸ਼ਾਰਟ-ਸਰਕਟ ਕਾਰਨ ਹੋਇਆ ਹੋਵੇਗਾ।
ਪਾਣੀ ਨਾਲ ਅੱਗ ਬੁਝਾਉਣਾ ਸੰਭਵ ਨਹੀਂ
ਲਿਥੀਅਮ ਆਇਨ ਬੈਟਰੀ ਦੀ ਅੱਗ ਨੂੰ ਪਾਣੀ ਨਾਲ ਬੁਝਾਉਣਾ ਸੰਭਵ ਨਹੀਂ ਹੈ। H2O ਦੇ ਸੰਪਰਕ ‘ਚ ਆਉਣ ‘ਤੇ ਹਾਈਡ੍ਰੋਜਨ ਗੈਸ ਤੇ ਲਿਥੀਅਮ-ਹਾਈਡ੍ਰੋਕਸਾਈਡ ਪੈਦਾ ਕਰਦਾ ਹੈ। ਓਲਾ ਨੇ ਜਿੱਥੇ ਇਕ ਪੂਰੀ ਤਰ੍ਹਾਂ ਸੁਰੱਖਿਅਤ ਇਲੈਕਟ੍ਰਿਕ ਸਕੂਟਰ ਦਾ ਪ੍ਰਚਾਰ ਕੀਤਾ ਸੀ, ਉੱਥੇ ਅਜਿਹੀ ਘਟਨਾ ਨੇ ਗਾਹਕਾਂ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਆਪਣੇ ਬੱਚਿਆਂ ਨੂੰ ਲੈ ਕੇ ਸਭ ਤੋਂ ਜ਼ਿਆਦਾ ਫ਼ਿਕਰਮੰਦ ਰਹਿੰਦੇ ਹਨ। ਦਰਅਸਲ ਬੱਚੇ ਇਸ ਸਕੂਟਰ ‘ਚ ਮੋਬਾਈਲ ਚਾਰਜਿੰਗ ਤੋਂ ਲੈ ਕੇ ਕਈ ਫੀਚਰਸ ਦੀ ਵਰਤੋਂ ਕਰਦੇ ਹਨ, ਜਿਸ ਨਾਲ ਖ਼ਤਰਾ ਵਧ ਜਾਂਦਾ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਓਲਾ ਸਕੂਟਰ ਨੂੰ ਲੈ ਕੇ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਓਲਾ ਇਲੈਕਟ੍ਰਿਕ ਸਕੂਟਰ ਦੀ ਡਲਿਵਰੀ ਲੈਣ ਤੋਂ ਬਾਅਦ ਕੁਝ ਕਸਟਮਰਜ਼ ਨੇ ਪਬਲਿਕ ਫੋਰਮ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਕੁਝ ਕਸਟਮਰਜ਼ ਮੁਤਾਬਕ ਉਨ੍ਹਾਂ ਨੂੰ ਡਲਿਵਰ ਕੀਤੇ ਗਏ ਸਕੂਟਰ ਦੇ ਕੁਝ ਹਿੱਸਿਆਂ ‘ਤੇ ਡੈਂਟ ਮਿਲੇ ਹਨ। ਕਈ ਗਾਹਕਾਂ ਨੇ ਉਨ੍ਹਾਂ ਦੇ ਸਕੂਟਰ ਵਿਚ ਕਈ ਥਾਈਂ ਕ੍ਰੈਕ ਹੋਣ ਹੋਣ ਦੀ ਸ਼ਿਕਾਇਤ ਕੀਤੀ ਸੀ। ਕੁਝ ਗਾਹਕਾਂ ਨੇ ਇਸ ਦੀ ਇੰਸ਼ੋਰੈਂਸ ਪਾਲਿਸੀ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ।

Leave a Reply

Your email address will not be published. Required fields are marked *