‘ਵਿਧਾਇਕਾਂ ਦੀ ਨਹੀਂ ਹੋਣੀ ਚਾਹੀਦੀ ਪੈਨਸ਼ਨ, ਉਹ ਤਾਂ ਸੇਵਾਦਾਰ ਹੁੰਦੈ’

ਲੰਬੀ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਲੋਂ ਚੋਣਾਂ ਤੋਂ ਬਾਅਦ ਆਪਣੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਲਗਾਤਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ।…

ਲੰਬੀ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਲੋਂ ਚੋਣਾਂ ਤੋਂ ਬਾਅਦ ਆਪਣੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਲਗਾਤਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ ਹੈ। ਅੱਜ ਉਣਾ ਦੌਰੇ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵਲੋਂ ਵਧਾਇਕਾਂ ਦੀ ਪੈਨਸ਼ਨ ਦੀ ਕਟੌਤੀ ਉੱਤੇ ਕਿਹਾ ਕਿ ਵਧਾਇਕ ਦੀ ਤਾਂ ਪੈਨਸ਼ਨ ਹੋਣੀ ਹੀ ਨਹੀਂ ਚਾਹੀਦੀ। ਵਿਧਾਇਕ ਇਕ ਸੇਵਾਦਾਰ ਹੁੰਦਾ ਹੈ। ਮੈਂ ਤਾਂ ਅੱਜ ਤੱਕ ਕੋਈ ਵੀ ਪੈਨਸ਼ਨ ਹੀ ਨਹੀਂ ਲਈ। 

Also read: ਮਾਨਸਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕਿਸਾਨਾਂ ਨੂੰ ਵੰਡੇ ਮੁਆਵਜ਼ਾ ਰਾਸ਼ੀ ਦੇ ਚੈੱਕ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਲੰਘੀਆ ਚੋਣਾਂ ਤੋਂ ਬਾਅਦ ਆਪਣੇ ਹਲਕਾਂ ਲੰਬੀ ਦੇ ਪਿੰਡਾਂ ਵਿਚ ਲਗਾਤਾਰ ਧੰਨਵਾਦੀ ਦੌਰਾ ਕੀਤਾ ਜਾ ਰਿਹਾ। ਅੱਜ ਹਲ਼ਕੇ ਦੇ ਪਿੰਡ ਮਹਾਣੀਖੇੜਾ, ਕਗਣਖੇੜਾ, ਬਲੋਚਕੇਰਾ, ਭਾਈ ਕਾ ਕੇਰਾ, ਮਲਕੋ ਕੀ ਡੱਬਵਾਲੀ ਆਦਿ ਪਿੰਡਾਂ ਵਿਚ ਧੰਨਵਾਦ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੇਰਾ ਇਸ ਹਲ਼ਕੇ ਨਾਲ ਪੁਰਾਣਾ ਰਿਸ਼ਤਾ ਹੈ। ਜਿਵੇ ਤੁਸੀਂ ਮੇਰੇ ਨਾਲ ਹਰ ਸਮੇਂ ਖੜਦੇ ਹੋ। ਮੈਂ ਹਰ ਮੁਸ਼ਕਲ ਵਿਚ ਤੁਹਾਡੇ ਨਾਲ ਖੜਾ ਹੈ, ਜਦੋਂ ਤੱਕ ਮੇਰਾ ਸਾਹ ਵਿਚ ਸਾਹ ਹੈ। ਉਨ੍ਹਾਂ ਕਿਹਾ ਕਿ ਤੁਸੀਂ ਫਿਕਰ ਨਾ ਕਰਨਾ। ਜਿਵੇਂ ਤੁਹਾਡੇ ਪਹਿਲਾ ਕੰਮ ਹੁੰਦੇ ਸੀ ਉਵੇਂ ਹੀ ਹੁੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਮੈਂ ਜਲਦ ਇਕ ਦਿਨ ਰੱਖਾਂਗਾ ਜਦੋ ਵੀ ਕਿਸੇ ਨੂੰ ਜ਼ਰੂਰਤ ਹੋਵੇ ਮੈਨੂੰ ਮਿਲ ਸਕਦੇ ਹੋ।

Also read: ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ‘ਤੇ ਮਿਲੀ ਸ਼ਿਕਾਇਤ ਤੋਂ ਬਾਅਦ 5 ਲੋਕਾਂ ਖਿਲਾਫ਼ ਕੇਸ ਦਰਜ

ਸਾਬਕਾ ਮੁੱਖ ਮੰਤਰੀ ਨੇ ਪਿੰਡ ਮਲਕੋ ਕੀ ਡੱਬਵਾਲੀ ਵਿਖੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਵਿਧਾਇਕਾਂ ਦੀ ਪੈਨਸ਼ਨ ਦੀ ਕਟੌਤੀ ਉੱਤੇ ਕਿਹਾ ਕਿ ਵਿਧਾਇਕ ਦੀ ਤਾਂ ਪੈਨਸ਼ਨ ਹੋਣੀ ਹੀ ਨਹੀਂ ਚਾਹੀਦੀ। ਵਿਧਾਇਕ ਇਕ ਸੇਵਾਦਾਰ ਹੁੰਦਾ। ਮੈਂ ਤਾਂ ਅੱਜ ਤੱਕ ਕੋਈ ਵੀ ਪੈਨਸ਼ਨ ਹੀ ਨਹੀਂ ਲਈ। ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਪੰਜਾਬ ਬਿਜਲੀ ਦੇ ਪ੍ਰੀਪੇਡ ਮੀਟਰ ਲਾਉਣ ਦੇ ਦਿੱਤੇ ਹੁਕਮਾਂ ਉੱਤੇ ਪੁੱਛੇ ਜਾਣ ਉੱਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜੇ ਤਾਂ ਸਰਕਾਰ ਬਣੀ ਨੂੰ ਕੁਝ ਹੀ ਦਿਨ ਹੋਏ ਹਨ। ਅੱਗੇ ਦੇਖਦੇ ਜਾਓ ਕੀ ਬਣਦਾ। ਉਨ੍ਹਾਂ ਕਿਹਾ ਕੇਜਰੀਵਾਲ ਤਾਂ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ। ਉਹ ਭਗਵੰਤ ਮਾਨ ਨੂੰ ਬਣਾ ਕੇ ਪਛਤਾ ਰਿਹਾ।

Leave a Reply

Your email address will not be published. Required fields are marked *