ਪੰਜਾਬ ਸਰਕਾਰ ਵਲੋਂ ਉੱਚ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ (Government of Punjab) ਵਲੋਂ ਪੁਲਿਸ ਵਿਭਾਗ (Police Department) ਅੰਦਰ ਵੱਡੀ ਪੱਧਰ ’ਤੇ ਫੇਰ ਬਦਲ ਕੀਤੇ ਜਾ ਰਹੇ ਹਨ। ਡੀ.ਜੀ.ਪੀ. ਪੰਜਾਬ ਦਫ਼ਤਰ…

ਚੰਡੀਗੜ੍ਹ : ਪੰਜਾਬ ਸਰਕਾਰ (Government of Punjab) ਵਲੋਂ ਪੁਲਿਸ ਵਿਭਾਗ (Police Department) ਅੰਦਰ ਵੱਡੀ ਪੱਧਰ ’ਤੇ ਫੇਰ ਬਦਲ ਕੀਤੇ ਜਾ ਰਹੇ ਹਨ। ਡੀ.ਜੀ.ਪੀ. ਪੰਜਾਬ ਦਫ਼ਤਰ ਵਲੋਂ ਜਾਰੀ ਤਾਜ਼ਾ ਹੁਕਮਾਂ ’ਚ ਆਈ.ਪੀ.ਐੱਸ. ਰੈਂਕ ਦੇ ਮਹਿਲਾ ਪੁਲਿਸ ਅਧਿਕਾਰੀ (Women police officers) ਗੁਰਪ੍ਰੀਤ ਕੌਰ ਦਿਓ (Gurpreet Kaur) ਨੂੰ ਚੀਫ਼ ਵਿਜੀਲੈਂਸ ਅਫ਼ਸਰ (Chief Vigilance Officer) ਪੰਜਾਬ ਲਗਾਇਆ ਗਿਆ ਹੈ, ਇਸ ਤੋਂ ਪਹਿਲਾਂ ਉਹ ਏ.ਡੀ.ਜੀ.ਪੀ. ਐਡਮਿਨ ਪੰਜਾਬ ਵਜੋਂ ਤਾਇਨਾਤ ਸਨ। ਉਨ੍ਹਾਂ ਇਹ ਨਿਯੁਕਤੀ ਆਈ.ਪੀ.ਐੱਸ. ਅਧਿਕਾਰੀ ਈਸ਼ਵਰ ਸਿੰਘ ਏ.ਡੀ.ਜੀ.ਪੀ. ਕਮ ਡਾਇਰੈਕਟਰ ਵਿਜਲੈਂਸ ਬਿਊਰੋ ਪੰਜਾਬ ਦੀ ਥਾਂ ’ਤੇ ਹੋਈ ਹੈ। ਪੰਜਾਬ ਸਰਕਾਰ ਨੇ  ਆਈਪੀਐਸ ਅਫਸਰਾਂ ਦਾ ਤਬਾਦਲਾ ਕੀਤਾ ਹੈ।

ਅੱਜ ਪੰਜਾਬ ਸਰਕਾਰ ਨੇ ਤਿੰਨ ਸੀਨੀਅਰ ਆਈਪੀਐਸ ਅਫਸਰਾਂ ਦੇ ਤਬਾਦਲਿਆਂ ਦੇ ਨਾਲ ਵਿਭਾਗ ਵੀ ਬਦਲ ਦਿੱਤੇ ਹਨ। ਜਿਨ੍ਹਾਂ ਤਿੰਨ ਅਧਿਕਾਰੀਆਂ ਨੂੰ ਟਰਾਂਸਫਰ ਕੀਤਾ ਹੈ ਉਨ੍ਹਾਂ ਵਿੱਚ 1998 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ, 1994 ਬੈਚ ਦੇ ਆਈਪੀਐਸ ਅਧਿਕਾਰੀ ਐਸਐਸ ਸ੍ਰੀਵਾਸਤਵਾ ਅਤੇ 1994 ਬੈਚ ਦੇ ਆਈਪੀਐਸ ਅਧਿਕਾਰੀ ਅਮਰਦੀਪ ਸਿੰਘ ਹਨ। ਜ਼ਿਕਰਯੋਗ ਹੈ ਕਿ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਨਿਯੁਕਤ ਕੀਤਾ ਗਿਆ ਹੈ। ਆਈਪੀਐਸ ਐਸਐਸ ਸ੍ਰੀਵਾਸਤਵਾ ਨੂੰ  ਏਡੀਜੀਪੀ ਪੰਜਾਬ ਨਿਯੁਕਤ ਕੀਤਾ ਗਿਆ ਹੈ ਅਤੇ ਆਈਪੀਐਸ ਅਮਰਦੀਪ ਸਿੰਘ ਰਾਏ ਨੂੰ ਏਡੀਜੀਪੀ ਟ੍ਰੈਫਿਕ ਪੰਜਾਬ ਨਿਯੁਕਤ ਕੀਤਾ ਗਿਆ ਹੈ।

 

Leave a Reply

Your email address will not be published. Required fields are marked *