ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਹੋਲੀ ਦੀਆਂ ਦਿੱਤੀਆਂ ਮੁਬਾਰਕਾਂ

ਨਵੀਂ ਦਿੱਲੀ : ਦੇਸ਼-ਦੁਨੀਆ ਵਿਚ ਅੱਜ ਹੋਲੀ ਦਾ ਤਿਓਹਾਰ (Holi festival) ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਰੰਗਾਂ ਦੇ ਇਸ ਤਿਓਹਾਰ ਨੂੰ ਲੈ ਕੇ…

ਨਵੀਂ ਦਿੱਲੀ : ਦੇਸ਼-ਦੁਨੀਆ ਵਿਚ ਅੱਜ ਹੋਲੀ ਦਾ ਤਿਓਹਾਰ (Holi festival) ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਰੰਗਾਂ ਦੇ ਇਸ ਤਿਓਹਾਰ ਨੂੰ ਲੈ ਕੇ ਦੇਸ਼ ਦੇ ਹਰ ਸ਼ਹਿਰ ਵਿਚ ਤਿਆਰੀਆਂ  ਦੇਖਣ ਨੂੰ ਮਿਲੀਆਂ। ਵੀਰਵਾਰ ਰਾਤ ਨੂੰ ਹੋਲਿਕਾ ਦਹਿਨ (Holika Dahin) ਤੋਂ ਬਾਅਦ ਅੱਜ ਰੰਗ ਖੇਡੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਹੋਲੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ (Heartiest congratulations.)। ਆਪਸੀ ਪ੍ਰੇਮ, ਸਨੇਹ ਅਤੇ ਭਾਈਚਾਰੇ ਦਾ ਪ੍ਰਤੀਕ ਇਹ ਤਿਓਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿਚ ਖੁਸ਼ੀਆਂ ਦਾ ਹਰ ਰੰਗ ਲੈ ਕੇ ਆਵੇ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਨੇ ਹੋਲੀ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਹੋਲੀ ਦੇ ਇਸ ਪਾਵਨ ਤਿਓਹਾਰ ‘ਤੇ ਸਮੁੱਚੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ। ਰੰਗਾਂ ਦਾ ਤਿਓਹਾਰ ਹੋਲੀ, ਭਾਈਚਾਰਕ ਸਾਂਝ ਅਤੇ ਮੇਲ-ਜੋਲ ਦਾ ਜੀਉਂਦਾ-ਜਾਗਦਾ ਉਦਾਹਰਣ ਹੈ। ਇਹ ਵਸੰਤ ਰਿਤੂ ਦੇ ਮੌਕੇ ਚੰਗੀ ਖਬਰ ਲੈ ਕੇ ਆਉਂਦਾ ਹੈ। ਮੇਰਾ ਕਾਮਨਾ ਹੈ ਕਿ ਇਹ ਤਿਓਹਾਰ ਸਾਰੇ ਦੇਸ਼ਵਾਸੀਆਂ ਦੇ ਜੀਵਨ ਵਿਚ ਆਨੰਦ ਅਤੇ ਉਮੰਗ ਤੇ ਨਵੀਂ ਊਰਜਾ ਦਾ ਸੰਚਾਰ ਕਰੇ।
ਰਾਸ਼ਟਰਪਤੀ ਨੇ ਕਿਹਾ ਕਿ ਹਰ ਉਮਰ ਅਤੇ ਹਰ ਵਰਗ ਦੇ ਬੱਚੇ, ਨੌਜਵਾਨ, ਪੁਰਸ਼ ਅਤੇ ਮਹਿਲਾ ਪੂਰੇ ਉਤਸ਼ਾਹ ਨਾਲ ਇਸ ਤਿਓਹਾਰ ਨੂੰ ਮਨਾਉਂਦੇ ਹਨ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਮੇਰੀ ਕਾਮਨਾ ਹੈ ਕਿ ਰੰਗਾਂ ਦਾ ਤਿਓਹਾਰ ਸਾਰਿਆਂ ਦੇ ਜੀਵਨ ਵਿਚ ਹਾਂ ਪੱਖੀ ਊਰਜਾ ਦਾ ਸੰਚਾਰ ਕਰੇ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨੂੰ ਵੀ ਮਜ਼ਬੂਤ ਬਣਾਏ।

Leave a Reply

Your email address will not be published. Required fields are marked *