ਵਿਧਾਇਕਾਂ ਦਾ ਸਹੁੰ ਚੁੱਕ ਸਮਾਰੋਹ ਖਤਮ, ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਦੇ ਪਹਿਲੇ ਦਿਨ ਦੀ ਕਾਰਵਾਈ ਪੂਰੀ ਹੋ ਗਈ ਹੈ। ਪਹਿਲੇ ਦਿਨ ਨਵੇਂ ਚੁਣ ਕੇ ਆਏ…

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha Session) ਦੇ ਪਹਿਲੇ ਦਿਨ ਦੀ ਕਾਰਵਾਈ ਪੂਰੀ ਹੋ ਗਈ ਹੈ। ਪਹਿਲੇ ਦਿਨ ਨਵੇਂ ਚੁਣ ਕੇ ਆਏ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ (Postponed for Monday) ਕਰ ਦਿੱਤੀ ਗਈ ਹੈ। ਪ੍ਰੋਟੇਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਝਰ (Protem Speaker Dr. Inderbir Singh Nijhar) ਨੇ ਵਿਧਾਇਕਾਂ ਨੂੰ ਸਹੁੰ ਚੁਕਾਈ। ਇਸ ਦੀ ਸ਼ੁਰੂਆਤ ਨਵੇਂ ਸੀ.ਐੱਮ. ਭਗਵੰਤ ਮਾਨ (The new CM Bhagwant Mann) ਨਾਲ ਕੀਤੀ ਗਈ। ਉਸ ਤੋਂ ਬਾਅਦ ਦੂਜੇ ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਸਹੁੰ ਚੁੱਕਣ ਤੋਂ ਬਾਅਦ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕਾਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਪੰਜਾਬ ਵਿਧਾਨ ਸਭਾ ਵਿਚ ਇਸ ਵਾਰ 90 ਵਿਧਾਇਕ ਪਹਿਲੀ ਵਾਰ ਜਿੱਤ ਕੇ ਪਹੁੰਚੇ ਹਨ।

ਇਸ ਤੋਂ ਇਲਾਵਾ 17 ਵਿਧਾਇਕ ਦੂਜੀ ਵਾਰ, 6 ਤੀਜੀ ਵਾਰ, 3 ਚੌਥੀ ਵਾਰ ਅਤੇ 1 ਵਿਧਾਇਕ 5ਵੀਂ ਵਾਰ ਜਿੱਤ ਕੇ ਪਹੁੰਚੇ ਹਨ। ਹਾਲਾਂਕਿ ਭਾਜਪਾ ਦੇ 2 ਵਿਧਾਇਕ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ ਅੱਜ ਸਹੁੰ ਨਹੀਂ ਚੁੱਕਣਗੇ। ਉਨ੍ਹਾਂ ਸਹੁੰ ਚੁੱਕ ਸੈਸ਼ਨ ਦੇ ਆਖਰੀ ਦਿਨ ਯਾਨੀ 22 ਮਾਰਚ ਨੂੰ ਹੋਵੇਗਾ। ਸੈਸ਼ਨ ਨੂੰ ਚੱਲਦੇ ਪੰਜਾਬ ਦੇ ਸਾਰੇ ਵੱਡੇ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਅਫਸਰਾਂ ਨੂੰ ਕਿਸੇ ਵੀ ਸੂਰਤ ਵਿਚ ਹਾਜ਼ਰ ਰਹਿਣ ਨੂੰ ਕਿਹਾ ਗਿਆ ਹੈ ਤਾਂ ਜੋ ਲੋੜ ਵੇਲੇ ਉਹ ਤੁਰੰਤ ਵਿਸ ਦੇ ਕੰਮਕਾਜ ਨੂੰ ਅਟੈਂਡ ਕਰ ਸਕਣ। ਸਰਕਾਰ ਨੇ ਸਾਰੇ ਵੱਡੇ ਅਫਸਰਾਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਵਿਚ ਛੁੱਟੀ ‘ਤੇ ਜਾਣਾ ਪੈਂਦਾ ਹੈ ਤਾਂ ਉਸ ਦੀ ਥਾਂ ‘ਤੇ ਕੰਮਕਾਜ ਲਈ ਉਚਿਤ ਪ੍ਰਬੰਧ ਹੋਣੇ ਚਾਹੀਦੇ ਹਨ। ਪੰਜਾਬ ਵਿਧਾਨ ਸਭਾ ਦਾ ਸੈਸ਼ਨ 3 ਦਿਨ ਚੱਲੇਗਾ।

ਅੱਜ ਸਹੁੰ ਚੁੱਕਣ ਤੋਂ ਬਾਅਦ ਅਗਲੇ 3 ਦਿਨ ਛੁੱਟੀ ਰਹੇਗੀ। ਉਸ ਤੋਂ ਬਾਅਦ 21 ਮਾਰਚ ਨੂੰ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਸੇ ਦਿਨ ਰਾਜਪਾਲ ਬੀ.ਐੱਲ. ਪੁਰੋਹਿਤ ਦਾ ਭਾਸ਼ਣ ਹੋਵੇਗਾ। 22 ਮਾਰਚ ਨੂੰ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਨੂੰ ਲੈ ਕੇ ਪ੍ਰਸਤਾਵ ਆਵੇਗਾ। ਇਸ ਦਿਨ ਮਾਨ ਸਰਕਾਰ ਦੇ ਵਿੱਤ ਮੰਤਰੀ 3 ਮਹੀਨੇ ਦਾ ਵੋਟ ਆਨ ਅਕਾਉਂਟ ਪੇਸ਼ ਕਰਨਗੇ। ਪੰਜਾਬ ਵਿਧਾਨ ਸਭਾ ਨੂੰ ਪਹਿਲੀ ਮਹਿਲਾ ਸਪੀਕਰ ਮਿਲ ਸਕਦੀ ਹੈ। ਇਸ ਦੇ ਲਈ ਜਗਰਾਓਂ ਤੋਂ ਦੂਜੀ ਵਾਰ ਆਪ ਵਿਧਾਇਕ ਚੁਣੀ ਗਈ ਸਰਵਜੀਤ ਮਾਣੂੰਕੇ ਦਾ ਨਾਂ ਸਭ ਤੋਂ ਅੱਗੇ ਹੈ। ਉਨ੍ਹਾਂ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕ ਬਣੀ ਪ੍ਰੋ. ਬਲਜਿੰਦਰ ਕੌਰ ਦਾ ਨਾਂ ਵੀ ਇਸ ਦੌੜ ਵਿਚ ਹੈ। ਫਿਲਹਾਲ ਸਹੁੰ ਚੁੱਕਣ ਲਈ ਸੀਨੀਅਰ ਡਾ. ਇੰਦਰਬੀਰ ਨਿੱਝਰ ਨੂੰ ਪ੍ਰੋਟੇਮ ਸਪੀਕਰ ਬਣਾਇਆ ਗਿਆ ਹੈ।

Leave a Reply

Your email address will not be published. Required fields are marked *