ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress President Sonia Gandhi) ਨੇ 5 ਸੂਬਿਆਂ ਵਿਚ ਚੋਣਾਂ (Elections in 5 states) ਤੋਂ ਬਾਅਦ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਅਤੇ ਆਪਣੀ ਚੋਣ ਹਾਰ ਤੋਂ ਬਾਅਦ ਸੰਗਠਨਾਤਮਕ ਪਰਿਵਰਤਨ (Organizational change) ਦਾ ਸੁਝਾਅ ਦੇਣ ਲਈ 5 ਸੀਨੀਅਰ ਨੇਤਾਵਾਂ (5 senior leaders) ਨੂੰ ਨਿਯੁਕਤ ਕੀਤਾ ਹੈ। ਜੈਰਾਮ ਰਮੇਸ਼ (Jairam Ramesh) ਨੂੰ ਮਣੀਪੁਰ, ਅਜੇ ਮਾਕਨ (Manipur, Ajay Maken) ਨੂੰ ਪੰਜਾਬ ਵਿਚ ਸਥਿਤੀ ਦਾ ਵਿਸ਼ਲੇਸ਼ਣ ਕਰਨ ਦਾ ਕੰਮ ਸੌਂਪਿਆ ਗਿਆ ਹੈ। ਰਾਜ ਸਭਾ ਸੰਸਦ ਮੈਂਬਰ ਰਜਨੀ ਪਾਟਿਲ (Rajya Sabha MP Rajni Patil) ਨੂੰ ਗੋਆ ਦੇ ਹਾਲਾਤ ਦਾ ਵਿਸ਼ਲੇਸ਼ਣ ਕਰਨ ਨੂੰ ਕਿਹਾ ਗਿਆ ਹੈ। ਕਾਂਗਰਸ ਨੇਤਾ ਜਤਿੰਦਰ ਸਿੰਘ ਉੱਤਰ ਪ੍ਰਦੇਸ਼ ਵਿਚ ਚੋਣਾਂ ਤੋਂ ਬਾਅਦ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨਗੇ ਅਤੇ ਬਦਲਾਅ ਦਾ ਸੁਝਾਅ ਦੇਣਗੇ। ਜਦੋਂ ਕਿ ਅਵਿਨਾਸ਼ ਪਾਂਡੇ ਨੂੰ ਉੱਤਰਾਖੰਡ ਵਿਚ ਅਜਿਹਾ ਕਰਨ ਲਈ ਕਿਹਾ ਗਿਆ ਹੈ।
ਜੈਰਾਮ ਰਮੇਸ਼ ਨੂੰ ਮਣੀਪੁਰ, ਅਜੈ ਮਾਕਨ ਨੂੰ ਪੰਜਾਬ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਦਾ ਕੰਮ ਸੌਂਪਿਆ ਗਿਆ ਹੈ। ਰਾਜਸਭਾ ਸੰਸਦ ਮੈਂਬਰ ਰਜਨੀ ਪਾਟਿਲ ਨੂੰ ਗੋਆ ਦੇ ਹਾਲਾਤ ਦਾ ਵਿਸ਼ਲੇਸ਼ਣ ਕਰਨ ਨੂੰ ਕਿਹਾ ਗਿਆ ਹੈ। ਕਾਂਗਰਸ ਨੇਤਾ ਜਤਿੰਦਰ ਸਿੰਘ ਉੱਤਰ ਪ੍ਰਦੇਸ਼ ਵਿਚ ਚੋਣਾਂ ਤੋਂ ਬਾਅਦ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨਗੇ ਅਤੇ ਬਦਲਾਅ ਦਾ ਸੁਝਾਅ ਦੇਣਗੇ। ਜਦੋਂ ਕਿ ਅਵਿਨਾਸ਼ ਪਾਂਡੇ ਨੂੰ ਉੱਤਰਾਖੰਡ ਵਿਚ ਅਜਿਹਾ ਕਰਨ ਲਈ ਕਿਹਾ ਗਿਆ ਹੈ। ਬੁੱਧਵਾਰ ਨੂੰ ਕਾਂਗਰਸ ਵਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਨੇ ਚੋਣਾਂ ਤੋਂ ਬਾਅਦ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਨੇਤਾਵਾਂ ਨੂੰ ਨਿਯੁਕਤ ਕੀਤਾ ਹੈ ਅਤੇ ਤੁਰੰਤ ਪ੍ਰਭਾਵ ਨਾਲ ਵਿਧਾਇਕ ਉਮੀਦਵਾਰਾਂ ਅਤੇ ਮਹੱਤਵਪੂਰਨ ਨੇਤਾਵਾਂ ਤੋਂ ਸੂਬੇ ਵਿਚ ਸੰਗਠਨਾਤਮਕ ਪਰਿਵਰਤਨ ਦਾ ਸੁਝਾਅ ਦਿੱਤਾ ਹੈ।
ਕਾਂਗਰਸ ਨੇ ਹਾਲ ਹੀ ਵਿਚ ਸੰਪੰਨ ਵਿਧਾਨ ਸਭਾ ਚੋਣਾਂ ਵਿਚ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਣੀਪੁਰ ਦੇ ਭਾਜਪਾ ਸ਼ਾਸਿਤ ਸੂਬਿਆਂ ਵਿਚੋਂ ਕਿਸੇ ਨੂੰ ਵੀ ਵਾਪਸ ਜਿੱਤਣ ਵਿਚ ਨਾਕਾਮ ਰਹੀ ਹੈ ਜਦੋਂ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਤੋਂ ਹਾਰ ਕੇ ਆਪਣੀ ਸੱਤਾ ਗਵਾ ਦਿੱਤੀ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ 15 ਮਾਰਚ ਨੂੰ ਆਪਣੀ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਣੀਪੁਰ ਯੂਨਿਟਾਂ ਦੇ ਮੁਖੀਆਂ ਨੂੰ ਆਪਣਾ ਅਸਤੀਫਾ ਸੌਂਪਣ ਨੂੰ ਕਿਹਾ ਸੀ।
ਸੋਨੀਆ ਗਾਂਧੀ ਨੇ ਇਨ੍ਹਾਂ ਨੇਤਾਵਾਂ ਨੂੰ ਸੌਂਪੀ 5 ਸੂਬਿਆਂ ਦੀ ਜ਼ਿੰਮੇਵਾਰੀ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress President Sonia Gandhi) ਨੇ 5 ਸੂਬਿਆਂ ਵਿਚ ਚੋਣਾਂ (Elections in 5 states) ਤੋਂ ਬਾਅਦ ਦੀ ਸਥਿਤੀ ਦਾ…
