‘ਅਪਰਾਧ ਨਹੀਂ ਕਰਾਂਗਾ’ ਲਿਖੇ ਪਰਚੇ ਲੈ ਕੇ ਥਾਣੇ ਪਹੁੰਚੇ UP ਦੇ ਹਿਸਟ੍ਰੀਸ਼ੀਟਰ

ਲਖਨਊ : ਯੋਗੀ ਸਰਕਾਰ 2.0 (Yogi Government 2.0) ਤੋਂ ਖੌਫਜ਼ਦਾ ਹਿਸਟ੍ਰੀਸ਼ੀਟਰ (Frightened historian) ਇਕ ਵਾਰ ਫਿਰ ਤੋਂ ਥਾਣਿਆਂ ਵਿਚ ਲਾਈਨ ਲਗਾ ਕੇ ਹਾਜ਼ਰੀ ਦੇਣ ਲੱਗੇ…

ਲਖਨਊ : ਯੋਗੀ ਸਰਕਾਰ 2.0 (Yogi Government 2.0) ਤੋਂ ਖੌਫਜ਼ਦਾ ਹਿਸਟ੍ਰੀਸ਼ੀਟਰ (Frightened historian) ਇਕ ਵਾਰ ਫਿਰ ਤੋਂ ਥਾਣਿਆਂ ਵਿਚ ਲਾਈਨ ਲਗਾ ਕੇ ਹਾਜ਼ਰੀ ਦੇਣ ਲੱਗੇ ਹਨ। ਸਹਾਰਨਪੁਰ (Saharanpur) ਦੇ ਵੱਖ-ਵੱਖ ਥਾਣਿਆਂ ਵਿਚ ਤਿੰਨ ਦਿਨਾਂ ਅੰਦਰ ਤਕਰੀਬਨ ਡੇਢ ਦਰਜਨ ਹਿਸਟ੍ਰੀਸ਼ੀਟਰਾਂ (One and a half dozen historians) ਨੇ ਹਾਜ਼ਰੀ ਲਗਾ ਕੇ ਭਵਿੱਖ ਵਿਚ ਅਪਰਾਧ ਨਾ ਕਰਨ ਦੀ ਕਸਮ ਖਾਦੀ ਹੈ। ਚਿਲਕਾਨਾ ਥਾਣਾ ਵਿਚ 10 ਤੋਂ 11, ਗਾਗਲਹੇੜੀ ਵਿਚ 8 ਜਦੋਂ ਕਿ ਸਰਸਾਵਾ ਥਾਣਾ ਵਿਚ 4 ਅਪਰਾਧੀਆਂ ਨੇ ਹਾਜ਼ਰੀ ਲਗਾਈ ਹੈ। ਥਾਣਾ ਚਿਲਕਾਨਾ ਖੇਤਰ ਦੇ ਹਿਸਟ੍ਰੀਸ਼ੀਟਰ ਅਪਰਾਧੀ ਜੋ ਕਈ ਸੰਗੀਨ ਮੁਕੱਦਮਿਆਂ ਵਿਚ ਕਈ-ਕਈ ਵਾਰ ਜੇਲ ਵੀ ਜਾ ਚੁੱਕੇ ਹਨ।ਉਹ ਹੁਣ ਥਾਣਿਆਂ ਵਿਚ ਲਾਈਨ ਲਗਾ ਕੇ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ। ਥਾਣੇ ਪਹੁੰਚੇ ਅਪਰਾਧੀ ਫਿਰ ਤੋਂ ਅਪਰਾਧ ਨਾ ਕਰਨ ਦੀ ਕਸਮ ਵੀ ਖਾ ਰਹੇ ਹਨ ਤਾਂ ਉਥੇ ਹੀ ਥਾਣਾ ਇੰਚਾਰਜ (Police station in charge) ਵੀ ਇਨ੍ਹਾਂ ਨੂੰ ਕਾਨੂੰਨ ਦਾ ਪਾਠ ਪੜ੍ਹਾ ਰਹੇ ਹਨ।

ਥਾਣਾ ਗਗਲਹੇੜੀ ਵਿਚ 8 ਹਿਸਟ੍ਰੀਸ਼ੀਟਰ ਅਪਰਾਧੀਆਂ ਨੇ ਥਾਣੇ ਵਿਚ ਪਹੁੰਚ ਕੇ ਅਪਰਾਧ ਤੋਂ ਤੌਬਾ ਕੀਤੀ। 4 ਹਿਸਟ੍ਰੀਸ਼ੀਟਰ ਤਾਂ ਆਪਣੇ ਹੱਥ ਵਿਚ ਅਪਰਾਧ ਨਹੀਂ ਕਰਾਂਗਾ ਲਿਖੇ ਪਰਚੇ ਲੈ ਕੇ ਪਹੁੰਚੇ। ਉਥੇ ਹੀ ਸੋਮਵਾਰ ਨੂੰ ਥਾਣਾ ਸਰਸਾਵਾ ਵਿਚ 4 ਸ਼ਾਤਰ ਨਾਜਾਇਜ਼ ਸ਼ਰਾਬ ਦਾ ਵਪਾਰ ਕਰਨ ਵਾਲੇ ਅਪਰਾਧੀਆਂ ਨੇ ਪਹੁੰਚ ਕੇ ਭਵਿੱਖ ਵਿਚ ਅਪਰਾਧ ਨਾ ਕਰਨ ਦੀ ਕਸਮ ਖਾਧੀ। ਇਹ ਸਭ ਥਾਣਾ ਸਰਸਾਵਾ ਖੇਤਰ ਵਿਚ ਨਾਜਾਇਜ਼ ਸ਼ਰਾਬ ਦੇ ਕੰਮ ਦੇ ਸ਼ਾਮਲ ਸਨ। ਚਾਰੋ ਸ਼ਾਤਰ ਥਾਣੇ ਵਿਚ ਆਪਣੀ ਮਾਂ ਦੇ ਨਾਲ ਪਹੁੰਚੇ ਸਨ। ਅਪਰਾਧੀਆਂ ਨੇ ਅਪਰਾਧ ਤੋਂ ਤੌਬਾ ਕਰਦੇ ਹੋਏ ਮੁਆਫੀ ਮੰਗੀ ਅਤੇ ਕਿਹਾ ਕਿ ਅਸੀਂ ਅੱਗੇ ਤੋਂ ਕੋਈ ਅਪਰਾਧ ਨਹੀਂ ਕਰਾਂਗੇ। ਐੱਸ.ਪੀ. ਸਿਟੀ ਨੇ ਦੱਸਿਆ ਕਿ ਹਰ ਥਾਣੇ ਦੇ ਹਿਸਟ੍ਰੀਸ਼ੀਟਰ ਦੀ ਨਿਗਰਾਨੀ ਰੱਖੀ ਜਾਂਦੀ ਹੈ। ਹੁਣ ਜਦੋਂ ਸਾਲਾਨਾ ਨਿਗਰਾਨੀ ਸ਼ੁਰੂ ਕੀਤੀ ਗਈ ਹੈ ਤਾਂ ਕੁਝ ਹਿਸਟ੍ਰੀਸ਼ੀਟਰ ਆਪਣੇ ਆਪ ਲਾਈਨ ਲਗਾ ਕੇ ਥਾਣੇ ਪਹੁੰਚ ਰਹੇ ਹਨ। ਅਪਰਾਧੀਆਂ ਨੇ ਕਿਹਾ ਹੈ ਕਿ ਹੁਣ ਅਸੀਂ ਕਦੇ ਅਪਰਾਧ ਨਹੀਂ ਕਰਾਂਗੇ।

Leave a Reply

Your email address will not be published. Required fields are marked *