ਜੰਮੂ: ਕਬਾੜ ਦੀ ਦੁਕਾਨ ‘ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ, 14 ਜ਼ਖਮੀ

ਜੰਮੂ- ਸ਼ਹਿਰ ਵਿਚ ਸੋਮਵਾਰ ਨੂੰ ਇਕ ਕਬਾੜ ਦੀ ਦੁਕਾਨ ਤੇ ਨੇੜੇ ਦੀਆਂ ਝੁੱਗੀਆਂ ਨੂੰ ਭਿਆਨਕ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ…

ਜੰਮੂ- ਸ਼ਹਿਰ ਵਿਚ ਸੋਮਵਾਰ ਨੂੰ ਇਕ ਕਬਾੜ ਦੀ ਦੁਕਾਨ ਤੇ ਨੇੜੇ ਦੀਆਂ ਝੁੱਗੀਆਂ ਨੂੰ ਭਿਆਨਕ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ ਹੋਰ 14 ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਅੱਗ ਸ਼ਾਮ ਨੂੰ ਸ਼ੁਰੂ ਵਿਚ ਕਬਾੜ ਦੀ ਦੁਕਾਨ ਵਿਚ ਲੱਗੀ ਤੇ ਰੈਜ਼ੀਡੇਂਸੀ ਰੋਡ ਇਲਾਕੇ ਦੇ ਨੇੜੇ ਦੀਆਂ ਝੁਗੀਆਂ ਵਿਚ ਫੈਲ ਗਈ।

Also Read: ਦੇਸ਼ ‘ਚ ਹੁਣ 12 ਤੋਂ 14 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਵੈਕਸੀਨ, ਸਿਹਤ ਮੰਤਰਾਲਾ ਨੇ ਕੀਤਾ ਐਲਾਨ

ਜੰਮੂ ਦੇ ਐੱਸ.ਐੱਸ.ਪੀ. ਚੰਦਨ ਕੋਹਲੀ ਨੇ ਕਿਹਾ ਕਿ ਅੱਗ ਰੈਜ਼ੀਡੇਂਸੀ ਰੋਡ ਇਲਾਕੇ ਵਿਚ ਸਥਿਤ ਕਬਾੜ ਦੀ ਦੁਕਾਨ ਵਿਚ ਲੱਗੀ ਤੇ ਕੁਝ ਗੈਸ ਸਿਲੰਡਰ ਵੀ ਫਟ ਗਏ, ਜਿਸ ਨਾਲ ਨੇੜੇ ਦੀਆਂ ਝੁੱਗੀਆਂ ਵਿਚ ਅੱਗ ਫੈਲ ਗਈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਰਿਪੋਰਟ ਮੁਤਾਬਕ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਮੰਨਿਆ ਜਾ ਰਿਹਾ ਹੈ। ਪੁਲਿਸ, ਫਾਇਰ ਬ੍ਰਿਗੇਡ ਤੇ ਐਮਰਜੈਂਸੀ ਸੇਵਾਵਾਂ ਦੇ ਨਾਲ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਬਚਾਉਣ ਲਈ ਸਖਤ ਮਿਹਨਤ ਕੀਤੀ।

Also Read: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ

Leave a Reply

Your email address will not be published. Required fields are marked *